ਮੁੰਬਈ– ਏਅਰਪੋਰਟ ਅਥਾਰਿਟੀ ਆਫ ਇੰਡੀਆ (ਏ. ਏ. ਆਈ.) ਨੇ ਕਿਹਾ ਕਿ ਉਸ ਵਲੋਂ ਸੰਚਾਲਤ ਦੇਹਰਾਦੂਨ ਹਵਾਈ ਅੱਡੇ ਦੇ ਨਵੀਨੀਕਰਨ ਦਾ ਪਹਿਲਾ ਪੜਾਅ ਅਗਲੇ ਮਹੀਨੇ ਤੱਕ ਪੂਰਾ ਹੋਣ ਦੀ ਉਮੀਦ ਹੈ, ਜਿਸ ’ਚ ਇਕ ਨਵੀਂ ਘਰੇਲੂ ਟਰਮੀਨਲ ਇਮਾਰਤ ਦਾ ਨਿਰਮਾਣ ਸ਼ਾਮਲ ਹੈ।
ਏ. ਏ. ਆਈ. ਦੇ ਪ੍ਰੈੱਸ ਬਿਆਨ ਮੁਤਾਬਕ ਹਵਾਈ ਅੱਡੇ ਦੀ ਵੱਧ ਤੋਂ ਵੱਧ ਯਾਤਰੀ ਸਮਰਥਾ ਨੂੰ 8 ਗੁਣਾ ਕਰ ਕੇ ਇਕੋ ਸਮੇਂ ’ਚ 1,800 ਯਾਤਰੀ ਤੱਕ ਕਰਨ ਲਈ ਉਹ 353 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਏ. ਏ. ਆਈ. ਨੇ ਕਿਹਾ ਕਿ ਪਹਿਲੇ ਪੜਾਅ ਦੇ ਵਿਕਾਸ ਕੰਮਾਂ ’ਚ ਟਰਮੀਨਲ ਇਮਾਰਤ ਦੇ ਨਿਰਮਾਣ ਨਾਲ ਉਪਯੋਗਤਾ ਬਲਾਕ, ਕਾਰ ਪਾਰਕਿੰਗ, ਸੀਵੇਜ ਟ੍ਰੀਟਮੈਂਟ ਪਲਾਂਟ, ਰੇਨਵਾਟਰ ਹਾਰਵੈਸਟਿੰਗ ਸਟ੍ਰਕਚਰ ਅਤੇ ਹੋਰ ਸਹਾਇਕ ਸਹੂਲਤਾਂ ਦਾ ਵਿਕਾਸ ਸ਼ਾਮਲ ਹੈ। ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਪਹਿਲੇ ਪੜਾਅ ਦਾ ਲਗਭਗ 80 ਫੀਸਦੀ ਵਿਕਾਸ ਕੰਮ ਪੂਰਾ ਹੋ ਚੁੱਕਾ ਹੈ ਅਤੇ ਅਕਤੂਬਰ ਤੱਕ ਯੋਜਨਾ ਦੇ ਤਿਆਰ ਹੋਣ ਦੀ ਉਮੀਦ ਹੈ।
ਸ਼ਾਪੂਰਜੀ ਪਾਲੋਨਜੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਤੇ ਇਸ ਕਾਰਨ ਲੱਗਾ ਅਪਰ ਸਰਕਿਟ
NEXT STORY