ਨਵੀਂ ਦਿੱਲੀ (ਭਾਸ਼ਾ) - ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ 2023-24 ਦੀ ਪਹਿਲੀ ਤਿਮਾਹੀ 'ਚ ਆਬਕਾਰੀ ਅਤੇ ਮੁੱਲ ਜੋੜ ਟੈਕਸ (ਵੈਟ) ਤੋਂ ਲਗਭਗ 1,700 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਵਿੱਚ ਦਿੱਤੀ ਗਈ ਹੈ। ਵਿੱਤੀ ਸਾਲ 2022-23 ਵਿੱਚ ਵਿਭਾਗ ਨੇ 62 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵੇਚ ਕੇ 6,821 ਕਰੋੜ ਰੁਪਏ ਕਮਾਏ ਸਨ।
ਇਸ ਰਕਮ ਵਿੱਚ ਆਬਕਾਰੀ ਵਜੋਂ 5,548.48 ਕਰੋੜ ਰੁਪਏ ਅਤੇ ਵੈਟ ਵਜੋਂ 1,272.52 ਕਰੋੜ ਰੁਪਏ ਸ਼ਾਮਲ ਹਨ। ਆਬਕਾਰੀ ਵਿਭਾਗ ਨੂੰ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ਼ਰਾਬ ਦੀਆਂ ਹੋਰ ਦੁਕਾਨਾਂ ਖੁੱਲ੍ਹਣ ਨਾਲ ਮਾਲੀਆ ਵਧੇਗਾ। ਇਕ ਅਧਿਕਾਰੀ ਨੇ ਕਿਹਾ, ''ਗਰਮੀਆਂ 'ਚ ਗਾਹਕ ਬੀਅਰ ਨੂੰ ਤਰਜੀਹ ਦਿੰਦੀਆਂ ਹਨ। ਇਸ 'ਤੇ ਆਬਕਾਰੀ ਘੱਟ ਹੈ, ਇਸੇ ਕਰਕੇ ਮਾਲੀਆ ਸੰਗ੍ਰਹਿ ਵਿੱਤੀ ਸਾਲ ਦੀ ਦੂਜੀ ਛਿਮਾਹੀ ਦੇ ਮੁਕਾਬਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਮੁਕਾਬਲਤਨ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : ਆਟੋ ਸੈਕਟਰ ਨੇ ਫੜੀ ਰਫਤਾਰ, ਮਾਰੂਤੀ, ਟੋਯੋਟਾ ਤੋਂ ਲੈ ਕੇ ਹੁੰਡਈ ਨੇ ਵੇਚੀਆਂ ਰਿਕਾਰਡ ਗੱਡੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।
ਵਿਦੇਸ਼ੀ ਮੁਦਰਾ ਭੰਡਾਰ 2.9 ਅਰਬ ਡਾਲਰ ਘਟ ਕੇ 593.2 ਅਰਬ ਡਾਲਰ ਰਹਿ ਗਿਆ
NEXT STORY