ਨਵੀਂ ਦਿੱਲੀ (ਯੂ. ਐੱਨ. ਆਈ.)-ਅਮਰੀਕਾ ਦੀ ਨਿੱਜੀ ਜਹਾਜ਼ ਸੇਵਾ ਕੰਪਨੀ ਡੈਲਟਾ ਏਅਰਲਾਈਨਜ਼ ਨੇ ਮੁੰਬਈ ਅਤੇ ਨਿਊਯਾਰਕ ਦੇ ਵਿਚਾਲੇ ਨਾਨਸਟਾਪ ਉਡਾਣ ਦੇ ਨਾਲ ਅੱਜ ਤੋਂ ਭਾਰਤ ਤੋਂ ਆਪਣੀ ਸੇਵਾ ਸ਼ੁਰੂ ਕੀਤੀ। ਏਅਰਲਾਈਨ ਨੇ ਦੱਸਿਆ ਕਿ ਇਸ ’ਚ ਮੁੱਖ ਕੈਬਿਨ ’ਚ 122 ਸੀਟਾਂ, ਡੈਲਟਾ ਕੰਫਰਟ ਪਲੱਸ ਸ਼੍ਰੇਣੀ ’ਚ 90 ਸੀਟਾਂ, ਡੈਲਟਾ ਪ੍ਰੀਮੀਅਮ ਸ਼੍ਰੇਣੀ ’ਚ 48 ਸੀਟਾਂ ਅਤੇ ਡੈਲਟਾ ਵਨ ਸੂਟ ’ਚ 28 ਸੀਟਾਂ ਹਨ।
ਮੁੰਬਈ ਹਵਾਈ ਅੱਡੇ ਤੋਂ ਨਿਊਯਾਰਕ ਜੇ. ਐੱਫ. ਕੇ. ਹਵਾਈ ਅੱਡੇ ਲਈ 16 ਘੰਟੇ ਦੀ ਉਡਾਣ ਅੱਧੀ ਰਾਤ ਨੂੰ 12:55 ਵਜੇ ਰਵਾਨਾ ਹੋਵੇਗੀ। ਵਾਪਸੀ ਦੀ ਉਡਾਣ ਸਥਾਨਕ ਸਮੇਂ ਅਨੁਸਾਰ ਰਾਤ 9:05 ਵਜੇ ਨਿਊਯਾਰਕ ਤੋਂ ਚਲ ਕੇ ਅਗਲੇ ਦਿਨ ਰਾਤ 10:35 ਵਜੇ ਮੁੰਬਈ ਪੁੱਜੇਗੀ।
ਦੇਸ਼ ਦੀ ਪਹਿਲੀ ਲੰਬੀ ਦੂਰੀ ਵਾਲੀ ਸੀ.ਐੱਨ.ਜੀ. ਬੱਸ ਦੀ ਸਰਵਿਸ ਸ਼ੁਰੂ
NEXT STORY