Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 17, 2026

    4:02:39 PM

  • desh bhagat university students protest

    ਦੇਸ਼ ਭਗਤ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੇ...

  • punjab schools school student

    ਸੂਬੇ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਪੰਜਾਬ ਦੇ...

  • iran s basij force chief killed

    ਜੰਗ ਵਿਚਾਲੇ ਅਹਿਮ ਖ਼ਬਰ ; ਇਜ਼ਰਾਈਲ ਨੇ ਮਾਰ 'ਤਾ...

  • gippy grewal sukhbir badal

    ਗਿੱਪੀ ਗਰੇਵਾਲ ਨੂੰ ਧਮਕੀ ਮਿਲਣ ਤੋਂ ਬਾਅਦ ਸੁਖਬੀਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਭਾਰਤੀ ਰੂੰ ਸਸਤਾ ਹੋਣ ਦੇ ਬਾਵਜੂਦ ਵੀ ਨਹੀਂ ਆ ਰਹੀ ਮੰਗ, ਸਰਕਾਰ ਦੀ ਪਾਲਿਸੀ ਨੇ ਡੋਬਿਆ ਉਦਯੋਗ

BUSINESS News Punjabi(ਵਪਾਰ)

ਭਾਰਤੀ ਰੂੰ ਸਸਤਾ ਹੋਣ ਦੇ ਬਾਵਜੂਦ ਵੀ ਨਹੀਂ ਆ ਰਹੀ ਮੰਗ, ਸਰਕਾਰ ਦੀ ਪਾਲਿਸੀ ਨੇ ਡੋਬਿਆ ਉਦਯੋਗ

  • Edited By Harinder Kaur,
  • Updated: 20 Jul, 2020 05:40 PM
Business
demand is not coming even though indian cotton is cheaper
  • Share
    • Facebook
    • Tumblr
    • Linkedin
    • Twitter
  • Comment

ਜੈਤੋ - ਦੇਸ਼ ਦੇ ਵੱਖ-ਵੱਖ ਵ੍ਹਾਈਟ ਗੋਲਡ ਉਤਪਾਦਨ ਸੂਬਿਆਂ ਦੀਆਂ ਮੰਡੀਆਂ ’ਚ ਅੱਜਕੱਲ ਰੋਜ਼ਾਨਾ 25000-30000 ਗੰਢ ਦੇ ਆਸਪਾਸ ਵ੍ਹਾਈਟ ਗੋਲਡ (ਰੂੰ) ਦੀ ਆਮਦ ਚੱਲ ਰਹੀ ਹੈ। ਸੂਤਰਾਂ ਅਨੁਸਾਰ ਦੇਸ਼ ’ਚ ਹੁਣ ਤੱਕ ਲੱਗਭੱਗ 3.64 ਕਰੋਡ਼ ਗੰਢ ਦਾ ਵ੍ਹਾਈਟ ਗੋਲਡ ਮੰਡੀਆਂ ’ਚ ਆ ਚੁੱਕਾ ਹੈ। ਸੂਤਰਾਂ ਦੀਆਂ ਮੰਨੀਏ ਤਾਂ ਦੇਸ਼ ’ਚ ਕਿਸਾਨਾਂ ਕੋਲ ਲੱਗਭੱਗ 20 ਲੱਖ ਗੰਢ ਦਾ ਵ੍ਹਾਈਟ ਗੋਲਡ ਉਨ੍ਹਾਂ ਕੋਲ ਵੇਚਣ ਵਾਲਾ ਬਾਕੀ ਪਿਆ ਹੈ। ਦੇਸ਼ ’ਚ ਅਜੇ ਤੱਕ ਆਈ ਕੁਲ ਆਮਦ ’ਚ ਪੰਜਾਬ ’ਚ 9,52,000 ਗੰਢ, ਹਰਿਆਣਾ 24,53,700 ਗੰਢ, ਸ਼੍ਰੀਗੰਗਾਨਗਰ ਅਤੇ ਹਨੁਮਾਨਗੜ੍ਹ ਸਰਕਲ 18,69,500 ਗੰਢ ਅਤੇ ਲੋਅਰ ਰਾਜਸਥਾਨ ਭੀਲਵਾੜਾ ਖੇਤਰ ਸਮੇਤ 14,25,000 ਗੰਢ ਵੀ ਸ਼ਾਮਲ ਹੈ।

ਸੂਤਰਾਂ ਦੀਆਂ ਮੰਨੀਏ ਤਾਂ ਦੇਸ਼ ’ਚ ਕਿਸਾਨਾਂ ਨੇ ਅਗਲੇ ਨਵੇਂ ਕਪਾਹ ਸੀਜ਼ਨ ਸਾਲ 2020-22 ਲਈ ਅਜੇ ਤੱਕ ਲੱਗਭੱਗ 113.01 ਲੱਖ ਹੈਕਟੇਅਰ ਤੋਂ ਜ਼ਿਆਦਾ ਰਕਬੇ ’ਚ ਵ੍ਹਾਈਟ ਗੋਲਡ ਦੀ ਬੀਜਾਈ ਕੀਤੀ ਜਾ ਚੁੱਕੀ ਹੈ, ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਬੀਜਾਈ 96.36 ਲੱਖ ਹੈਕਟੇਅਰ ’ਚ ਹੋਈ ਸੀ। ਇਸ ਸਾਲ ਇਹ ਬੀਜਾਈ ਹੁਣ ਤੱਕ ਲੱਗਭੱਗ 17.28 ਫੀਸਦੀ ਜ਼ਿਆਦਾ ਹੈ। ਦੇਸ਼ ’ਚ ਸਭ ਤੋਂ ਜ਼ਿਆਦਾ ਬੀਜਾਈ ਤੇਲੰਗਾਨਾ ’ਚ ਹੋਈ ਹੈ। ਸੂਤਰਾਂ ਅਨੁਸਾਰ ਦੇਸ਼ ’ਚ ਬੀਜਾਈ ਨੂੰ ਵੇਖਦੇ ਹੋਏ ਅਗਲੀ ਨਵੇਂ ਕਪਾਹ ਸੀਜ਼ਨ ਸਾਲ 2020-21 ਦੌਰਾਨ ਭਾਰਤ ’ਚ ਵ੍ਹਾਈਟ ਗੋਲਡ ਦੇ ਵਿਸ਼ਵ ਪੱਧਰੀ ਰਿਕਾਰਡ ਉਤਪਾਦਨ ਦੀ ਸੰਭਾਵਨਾ ਜਤਾਈ ਹੈ।

ਅੱਜਕੱਲ ਵ੍ਹਾਈਟ ਗੋਲਡ ਫਸਲ ਲਈ ਮੌਸਮ ਅਨੁਕੂਲ ਚੱਲ ਰਿਹਾ ਹੈ। ਐਗਰੀਕਲਚਰ ਮੰਤਰਾਲਾ ਅਨੁਸਾਰ 1 ਤੋਂ 16 ਜੁਲਾਈ ਤੱਕ 338.3 ਐੱਮ. ਐਮ. ਮੀਂਹ ਪਿਆ ਹੈ, ਜਦੋਂਕਿ ਨਾਰਮਲ ਮੀਂਹ 308.4 ਐੱਮ. ਐੱਮ. ਹੁੰਦਾ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਮਹੀਨਿਆਂ ਦੌਰਾਨ ਵੀ ਮੌਸਮ ਅਨੁਕੂਲ ਰਿਹਾ ਤਾਂ ਦੇਸ਼ ’ਚ 4.25 ਕਰੋਡ਼ ਗੰਢ ਦਾ ਪੱਕਾ ਉਤਪਾਦਨ ਹੋਵੇਗਾ। ਇਸ ਲਈ ਮੌਸਮ ਅਨੁਕੂਲ ਰਹਿਣਾ ਬਹੁਤ ਜ਼ਰੂਰੀ ਹੈ।

ਪੰਜਾਬ ਕਾਟਨ ਜਿਣਰ ਇੰਡਸਟਰੀਜ਼ ਦੇ ਸਾਬਕਾ ਪ੍ਰਧਾਨ ਭਗਵਾਨ ਦਾਸ ਬਾਂਸਲ ਮੁਕਤਸਰ ਵਾਲਿਆਂ ਅਨੁਸਾਰ ਭਾਰਤ ਦੀ ਰੂੰ ਵਿਸ਼ਵ ਭਰ ’ਚ ਸਭ ਤੋਂ ਜ਼ਿਆਦਾ ਸਸਤਾ ਹੈ। ਫਿਰ ਵੀ ਭਾਰਤੀ ਰੂੰ ਦੀ ਮੰਗ ਨਹੀਂ ਆ ਰਹੀ ਹੈ, ਜਦੋਂਕਿ ਦੁਨੀਆ ਦੇ ਕਈ ਦੇਸ਼ਾਂ ਤੋਂ ਭਾਰਤੀ ਰੂੰ ਦੇ 15 ਫੀਸਦੀ ਭਾਅ ਘੱਟ ਹਨ।

ਦੇਸ਼ ’ਚ 1.45 ਕਰੋਡ਼ ਵ੍ਹਾਈਟ ਗੋਲਡ ਗੰਢ ਦਾ ਅਣਸੋਲਡ ਸਟਾਕ

ਸੂਤਰਾਂ ਅਨੁਸਾਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ’ਚ ਵ੍ਹਾਈਟ ਗੋਲਡ ਗੰਢ ਦਾ ਅਣਸੋਲਡ ਸਟਾਕ 1.45 ਕਰੋਡ਼ ਗੰਢ ਹੋਇਆ ਹੈ। ਇਨ੍ਹਾਂ ’ਚ 17-18 ਲੱਖ ਗੰਢ ਦਾ ਅਣਸੋਲਡ ਸਟਾਕ ਨਿੱਜੀ ਵਪਾਰੀਆਂ ਕੋਲ ਹੈ, ਜਦੋਂਕਿ ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਮਹਾਰਾਸ਼ਟਰ ਫੈੱਡਰੇਸ਼ਨ ਕੋਲ ਕਰੀਬ 1.25 ਕਰੋਡ਼ ਗੰਢ ਦਾ ਅਣਸੋਲਡ ਸਟਾਕ ਹੈ। ਇਸ ’ਚ 1.10 ਕਰੋਡ਼ ਗੰਢ ਤੋਂ ਜ਼ਿਆਦਾ ਅਣਸੋਲਡ ਸਟਾਕ ਭਾਰਤੀ ਕਪਾਹ ਨਿਗਮ ਲਿਮਟਿਡ ਕੋਲ ਹੋਣ ਦੀ ਸੂਚਨਾ ਹੈ। ਸੀ. ਸੀ. ਆਈ. ਆਪਣਾ ਰੂੰ ਵੇਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਖਰੀਦਦਾਰਾਂ ਨੂੰ ਮੋਟਾ ਡਿਸਕਾਊਂਟ ਆਫਰ ਵੀ ਦੇ ਰਹੀ ਹੈ ਪਰ ਫਿਰ ਵੀ ਉਸ ਦਾ ਰੂੰ ਖੁੱਲ੍ਹ ਕੇ ਨਹੀਂ ਵਿਕ ਰਿਹਾ। ਸਰਕਾਰ ਭਾਰੀ ਉੱਚੇ ਭਾਅ ’ਚ ਰੂੰ ਤਿਆਰ ਕਰ ਕੇ ਹੁਣ ਰੂੰ ਹੇਠਾਂ ਭਾਅ ’ਚ ਵੇਚਣ ਨੂੰ ਤਿਆਰ ਹੈ ਪਰ ਫਿਰ ਵੀ ਉਸ ਦਾ ਰੂੰ ਖੁੱਲ੍ਹ ਕੇ ਨਹੀਂ ਵਿਕ ਰਿਹਾ ਹੈ। ਭਾਰਤੀ ਕਪਾਹ ਨਿਗਮ ਲਿਮਟਿਡ ਐੱਮ. ਐੱਸ. ਪੀ. ’ਤੇ ਕਪਾਹ ਖਰੀਦ ਕਰ ਰਹੀ ਹੈ। ਇਹ ਇਕ ਚੰਗਾ ਕਦਮ ਹੈ।

ਕੇਂਦਰ ਸਰਕਾਰ ਦੀ ਪਾਲਿਸੀ ਨੇ ਟੈਕਸਟਾਈਲਜ਼ ਉਦਯੋਗ ਨੂੰ ਡੋਬਿਆ

ਕੇਂਦਰ ਸਰਕਾਰ ਨੇ ਦੇਸ਼ ਦੇ ਟੈਕਸਟਾਈਲਜ਼ ਉਦਯੋਗ ਦੀ ਸੁਰੱਖਿਆ ਅਤੇ ਭਲਾਈ ਲਈ ਕੱਪੜਾ ਮੰਤਰਾਲਾ ਗਠਿਆ ਕੀਤਾ ਹੈ ਪਰ ਮੰਤਰਾਲਾ ਦੀ ਗਲਤ ਪਾਲਿਸੀ ਨੇ ਭਾਰਤੀ ਟੈਕਸਟਾਈਲਜ਼ ਉਦਯੋਗ ਨੂੰ ਬਰਬਾਦੀ ਦੀ ਕਗਾਰ ’ਤੇ ਪਹੁੰਚਾ ਦਿੱਤਾ ਹੈ। ਸੂਤਰਾਂ ਅਨੁਸਾਰ ਦੇਸ਼ ਦੀਆਂ ਕਤਾਈ ਮਿੱਲਾਂ ਦੀ ਕਈ ਹਜ਼ਾਰ ਕਰੋਡ਼ ਰੁਪਏ ਸਬਸਿਡੀ ਰੋਕ ਰੱਖੀ ਹੈ। ਇਸ ਤੋਂ ਇਲਾਵਾ ਮਿੱਲਾਂ ਨੂੰ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕਦੇ ਆਰਥਿਕ ਪੈਕੇਜ ਨਹੀਂ ਦਿੱਤਾ ਜਾਂਦਾ ਹੈ। ਬੀਤੇ ਸਾਲ ਜਦੋਂ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਮਾਚਾਰ ਪੱਤਰਾਂ ’ਚ ਇਸ਼ਤਿਹਾਰ ਛੱਪਵਾ ਦਿੱਤਾ ਤਾਂ ਕੱਪੜਾ ਮੰਤਰੀ ਅਤੇ ਕੱਪੜਾ ਮੰਤਰਾਲਾ ਨੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਜ਼ੋਰਦਾਰ ਫਟਕਾਰ ਲਾਈ। ਭਾਰਤ ’ਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲੇ ਟੈਕਸਟਾਈਲਜ਼ ਉਦਯੋਗ ਨੂੰ ਜੇਕਰ ਚਾਲੂ ਹਾਲਤ ’ਚ ਰੱਖਣਾ ਹੈ ਤਾਂ ਕਾਟਨ ਬੋਰਡ ਬਣਾਉਣਾ ਹੋਵੇਗਾ, ਜਿਸ ’ਚ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਦੇ ਮਾਲਿਕਾਂ ਅਤੇ ਕੱਪੜਾ ਮੰਤਰਾਲਾ ਦੇ ਅਧਿਕਾਰੀਆਂ ਸਮੇਤ ਹੋਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਤਾਂਕਿ ਉਦਯੋਗ ਨੂੰ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੁਰੰਤ ਹੋ ਸਕੇ ਅਤੇ ਭਾਰਤੀ ਟੈਕਸਟਾਈਲ ਉਦਯੋਗ ਦੂਜੇ ਦੇਸ਼ਾਂ ਦਾ ਮੁਕਾਬਲਾ ਕਰ ਕੇ ਖੁਸ਼ ਹੋ ਸਕੇ।

ਯਾਰਨ ਦੀ ਡਿਮਾਂਡ ਨਿਕਲੀ

ਬਾਜ਼ਾਰ ’ਚ ਯਾਰਨ ਦੀ ਡਿਮਾਂਡ ਕੁੱਝ ਲੋਕਲ ਪੱਧਰੀ ਆਉਣ ਲੱਗੀ ਹੈ, ਜਿਸ ਦੇ ਨਾਲ ਮਿੱਲਾਂ ਦੇ ਹੌਸਲੇ ਬੁਲੰਦ ਹੋਣ ਲੱਗੇ ਹਨ ਪਰ ਰੂੰ ਬਾਜ਼ਾਰ ’ਚ ਤੇਜ਼ੀ ਦਾ ਕਦੇ ਵੀ ਰੁਖ ਨਹੀਂ ਬਣਿਆ ਹੈ ਕਿਉਂਕਿ ਸਾਰੀਆਂ ਮਿੱਲਾਂ ਆਪਣਾ ਪੁਰਾਣਾ ਸਟਾਕ ਹੀ ਵਰਤੋਂ ਕਰ ਰਹੀਆਂ ਹਨ। ਛਿਟਪੁਟ ਮਿੱਲਾਂ ਹੀ ਬਾਜ਼ਾਰ ਤੋਂ ਆਪਣੀ ਰੋਜ਼ਾਨਾ ਖਪਤ ਅਨੁਸਾਰ ਹੀ ਰੂੰ ਲੈ ਰਹੀਆਂ ਹਨ। ਸੂਤਰਾਂ ਅਨੁਸਾਰ ਦੇਸ਼ ’ਚ ਮੌਜੂਦਾ ਅਣਸੋਲਡ ਸਟਾਕ ਅਤੇ ਨਵੀਂ ਬੀਜਈ ਨੂੰ ਵੇਖਦੇ ਹੋਏ ਫਿਲਹਾਲ ਬਾਜ਼ਾਰ ’ਚ ਤੇਜ਼ੀ ਆਉਣ ਦੀ ਸੰਭਾਵਨਾ ਬਹੁਤ ਘੱਟ ਲਾਈ ਜਾ ਰਹੀ ਹੈ।

  • Cotton
  • cheap
  • government
  • policy
  • industry
  • ਰੂੰ
  • ਸਸਤਾ
  •  ਸਰਕਾਰ
  • ਪਾਲਿਸੀ
  • ਉਦਯੋਗ

IT ਵਿਭਾਗ ਅੱਜ ਤੋਂ ਸ਼ੁਰੂ ਕਰੇਗਾ ਈ-ਕੈਂਪੇਨ, ਮੋਟਾ ਲੈਣ-ਦੇਣ ਕਰ ਕੇ ITR ਨਾ ਭਰਨ ਵਾਲੇ ਰਾਡਾਰ ’ਤੇ

NEXT STORY

Stories You May Like

  • iran s economy
    ਜੰਗ ਤੇ ਪਾਬੰਦੀਆਂ ਦੇ ਬਾਵਜੂਦ ਵੀ ਦੌੜ ਰਹੀ ਇਰਾਨ ਦੀ Economy ! ਕ੍ਰਿਪਟੋ ਮਾਈਨਿੰਗ ਨਾਲ ਲਾਇਆ ਜੁਗਾੜ
  • lpg cylinder delivery not available despite booking  complaint here
    LPG ਸਿਲੰਡਰ ਦੀ ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੀ ਡਿਲੀਵਰੀ? ਇੱਥੇ ਕਰੋ ਸ਼ਿਕਾਇਤ, ਜਾਣੋ ਨਿਯਮ
  • gas cylinder  helpline number  central government  complaint
    ਤੁਹਾਨੂੰ ਵੀ ਆ ਰਹੀ ਗੈਸ ਸਿਲੰਡਰ ਦੀ ਦਿੱਕਤ ? ਨੋਟ ਕਰੋ ਇਹ ਨੰਬਰ, ਕਰੋ ਸਿੱਧੀ ਸ਼ਿਕਾਇਤ
  • commercial use of domestic gas cylinders is rampant
    ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਸਿਲੰਡਰਾਂ ਦਾ ਵਪਾਰਕ ਵਰਤੋਂ
  • relief news from saudi arabia indian citizens safe
    ਸਾਊਦੀ ਅਰਬ ਤੋਂ ਰਾਹਤ ਦੀ ਖ਼ਬਰ, ਮਿਜ਼ਾਈਲ ਹਮਲੇ 'ਦੇ ਬਾਵਜੂਦ ਭਾਰਤੀ ਨਾਗਰਿਕ ਸੁਰੱਖਿਅਤ
  • gas shortage in amritsar  cylinders not available despite booking
    ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ
  • new excise policy 2026 27  32 out of 44 liquor vends in ludhiana renewed
    ਨਵੀਂ ਐਕਸਾਈਜ਼ ਪਾਲਿਸੀ 2026-27: ਲੁਧਿਆਣਾ ਦੇ 44 ’ਚੋਂ 32 ਸ਼ਰਾਬ ਦੇ ਠੇਕੇ ਰੀਨਿਊ, ਲਾਇਸੈਂਸ ਫੀਸ 'ਚ ਵਾਧਾ
  • do you still feel tired even though your blood sugar is normal
    ਸ਼ੂਗਰ ਨਾਰਮਲ ਹੋਣ ਦੇ ਬਾਵਜੂਦ ਵੀ ਰਹਿੰਦੀ ਹੈ ਥਕਾਵਟ? ਜਾਣੋ ਸਰੀਰ 'ਚ ਹੋ ਰਹੀਆਂ ਇਨ੍ਹਾਂ ਕਮੀਆਂ ਬਾਰੇ
  • a strong storm will hit punjab
    ਪੰਜਾਬ 'ਚ ਆਵੇਗਾ ਤੇਜ਼ ਤੁਫ਼ਾਨ, 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • sunil jakhar slams aap government
    ਕਰਜ਼ਾ, ਗੈਂਗਸਟਰਵਾਦ ਅਤੇ ਨਸ਼ਿਆਂ ਦਾ ਫੈਲਾਅ, ‘ਆਪ’ ਸਰਕਾਰ ਦੀਆਂ 4 ਸਾਲਾਂ ਦੀਆਂ...
  • raja warring exlusive interview
    ਮੇਰਾ 12x5=48 ਹੋਵੇ ਜਾਂ 60 ਪਰ ਭਗਵੰਤ ਮਾਨ ਦਾ ਪ੍ਰਦਰਸ਼ਨ 100 ਫ਼ੀਸਦੀ ਜ਼ੀਰੋ ਹੈ...
  • ashwani sharma on aap protest
    ਵਿਧਾਨ ਸਭਾ ਵਿਚ ਨਾਅਰੇ ਲਿਖ ਕੇ ਪ੍ਰਦਰਸ਼ਨ ਕਰਨਾ ਸੰਸਦੀ ਮਰਿਆਦਾ ਦੀ ਉਲੰਘਣਾ :...
  • accident in jalandhar  s ppr market  audi hits thar  cctv comes to light
    ਜਲੰਧਰ ਦੀ PPR ਮਾਰਕੀਟ 'ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ 'ਚ...
  • sukhbir singh badal statement
    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ...
  • sukhpal singh khaira statement
    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ' ਵਿਧਾਇਕਾਂ ਕਰ ਰਹੀਆਂ ਮੇਰੇ...
Trending
Ek Nazar
holi mohalla in italy

ਇਟਲੀ : ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ...

famous actress  death  bollywood  tv

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

domestic dispute  mother in law  daughter in law  cylinder gas

'ਗੈਸ ਘੱਟ ਫੂਕਿਆ ਕਰ..!', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼...

punjab police inspector

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ...

abhishek sharma captain

ਅਭਿਸ਼ੇਕ ਸ਼ਰਮਾ ਬਣ ਸਕਦੇ ਹਨ ਕਪਤਾਨ, ਲਿਆ ਗਿਆ ਹੈਰਾਨ ਕਰਨ ਵਾਲਾ ਫੈਸਲਾ!

t20 world cup 2026 team india

T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ...

gold price fall

ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

young boy making reel accident

Reel ਬਣਾਉਣ ਦੇ ਚੱਕਰ 'ਚ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਈ, ਉੱਠਿਆ ਜਨਾਜ਼ਾ

oil executives warn trump

ਹੋਰ ਵਧੇਗਾ ਊਰਜਾ ਸੰਕਟ, ਤੇਲ ਕੰਪਨੀਆਂ ਦੀ ਟਰੰਪ ਨੂੰ ਚੇਤਾਵਨੀ

sidhu moosewala  s new song is coming

ਆਉਣ ਵਾਲੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ! Insta ਸਟੋਰੀ ਨੇ ਛੇੜੀ ਚਰਚਾ

bibi is alive benjamin netanyahu

‘ਬੀਬੀ ਅਜੇ ਜ਼ਿੰਦਾ ਹੈ...’, ਮੌਤ ਦੀਆਂ ਅਫਵਾਹਾਂ ਵਿਚਾਲੇ ਕੌਫੀ ਪੀਂਦੇ ਨਜ਼ਰ ਆਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • petrol diesel price today
      ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ...
    • investors in chaos
      ਇਰਾਨ ਜੰਗ ਕਾਰਨ ਨਿਵੇਸ਼ਕਾਂ 'ਚ ਮਚਾਈ ਹਾਹਾਕਾਰ ! ਮੂਧੇ ਮੂੰਹ ਡਿੱਗੇ 400 ਤੋਂ ਵੱਧ...
    • complete this task before march 31st
      ਸਾਵਧਾਨ! 31 ਮਾਰਚ ਤੋਂ ਪਹਿਲਾਂ-ਪਹਿਲਾਂ ਨਬੇੜ ਲਓ ਇਹ ਕੰਮ, ਨਹੀਂ ਤਾਂ ਪੈ ਸਕਦੈ...
    • gold price fall
      ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ
    • do not worry about the prices of petrol and diesel
      Petrol-Diesel ਦੀਆਂ ਕੀਮਤਾਂ ਨੂੰ ਲੈ ਕੇ ਨਾ ਹੋਵੋ ਪਰੇਸ਼ਾਨ! ਭਾਰਤ ਦੀ ਰਣਨੀਤੀ...
    • phonepe pauses ipo plans
      PhonePe ਦੇ IPO 'ਤੇ ਲੱਗੀ 'ਬਰੇਕ'! ਜੰਗ ਤੇ ਬਾਜ਼ਾਰ ਦੀ ਮੰਦੀ ਨੇ ਵਿਗਾੜੀ...
    • post office new service india post 24 speed post delivery service
      ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...
    • sensex jumps 939 points to cross 75 000
      ਸ਼ੇਅਰ ਬਾਜ਼ਾਰ 'ਚ ਰੌਣਕ: ਸੈਂਸੈਕਸ 939 ਅੰਕਾਂ ਦੇ ਉਛਾਲ ਨਾਲ 75,000 ਦੇ ਪਾਰ,...
    • banks will remain closed in these cities tomorrow
      ਭਲਕੇ ਇਨ੍ਹਾਂ ਸ਼ਹਿਰਾਂ 'ਚ ਬੰਦ ਰਹਿਣਗੇ ਬੈਂਕ ! ਜਾਣੋ ਕਾਰਨ
    • outcry in the dairy industry
      ਈਰਾਨ-ਅਮਰੀਕਾ ਜੰਗ ਦਾ ਅਸਰ: ਡੇਅਰੀ ਉਦਯੋਗ 'ਚ ਮਚੀ ਹਾਹਾਕਾਰ, ਦੁੱਧ ਦੀ ਸਪਲਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +