ਮੁੰਬਈ— ਗੰਨਾ ਕਿਸਾਨਾਂ ਦੇ ਵਧਦੇ ਬਕਾਏ ਨੂੰ ਲੈ ਕੇ ਕੇਂਦਰ ਸਰਕਾਰ ਦੀ ਖੰਡ ਮਿੱਲਾਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਨਾਲ ਖੰਡ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਹਫਤੇ ਖੰਡ ਉਤਪਾਦਕ ਪ੍ਰਮੁੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਚਿੱਠੀ ਲਿਖੀ ਹੈ ਅਤੇ ਗੰਨਾ ਕਿਸਾਨਾਂ ਦਾ ਬਕਾਇਆ ਨਾ ਚੁਕਾਉਣ ਵਾਲੀਆਂ ਮਿੱਲਾਂ 'ਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਪਾਸਵਾਨ ਦੇ ਬਿਆਨ ਦੇ ਬਾਅਦ ਦੇਸ਼ ਭਰ 'ਚ ਖੰਡ ਦੀਆਂ ਕੀਮਤਾਂ 1 ਤੋਂ 1.5 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਡਿੱਗ ਗਈਆਂ ਹਨ।
ਮਿੱਲਾਂ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਅਕਤੂਬਰ 2017 'ਚ ਚਾਲੂ ਪਿੜਾਈ ਸੀਜ਼ਨ ਦੀ ਸ਼ੁਰੂਆਤ ਦੇ ਸਮੇਂ ਦੀਆਂ ਕੀਮਤਾਂ ਤੋਂ ਪ੍ਰਤੀ ਕਿਲੋਗ੍ਰਾਮ ਪਿੱਛੇ 5-6 ਰੁਪਏ ਦੇ ਘਾਟੇ 'ਤੇ ਖੰਡ ਵੇਚ ਰਹੀਆਂ ਹਨ। ਇਸ ਦੇ ਇਲਾਵਾ ਮੌਜੂਦਾ ਕੀਮਤਾਂ ਖੰਡ ਦੀ ਔਸਤ ਉਤਪਾਦਨ ਲਾਗਤ ਤੋਂ ਕਰੀਬ 10 ਰੁਪਏ ਪ੍ਰਤੀ ਕਿਲੋਗ੍ਰਾਮ ਘੱਟ ਹਨ। ਖੰਡ ਕੀਮਤਾਂ 'ਚ ਗਿਰਾਵਟ ਨਾਲ ਮਿੱਲਾਂ ਨੂੰ ਨੁਕਸਾਨ ਹੋ ਰਿਹਾ ਹੈ। ਉੱਥੇ ਹੀ, ਖੰਡ ਉਤਪਾਦਨ ਵਧਣ ਦੇ ਅਨੁਮਾਨ ਨਾਲ ਕੀਮਤਾਂ ਜਲਦ ਹੀ ਘੱਟੋ-ਘੱਟ 1 ਰੁਪਏ ਹੋਰ ਘਟਣ ਦਾ ਖਦਸ਼ਾ ਹੈ।
ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਚਾਲੂ ਖੰਡ ਸੀਜ਼ਨ 'ਚ 295 ਲੱਖ ਟਨ ਖੰਡ ਉਤਪਾਦਨ ਦਾ ਅਨੁਮਾਨ ਜਤਾਇਆ ਹੈ, ਜਦੋਂ ਕਿ ਖਪਤ 250 ਤੋਂ 260 ਲੱਖ ਟਨ ਰਹਿਣ ਦਾ ਅਨੁਮਾਨ ਹੈ। ਉੱਥੇ ਹੀ, ਪਿਛਲੇ ਸਾਲ ਦੀ 40 ਲੱਖ ਟਨ ਖੰਡ ਬਚੀ ਹੈ, ਜਿਸ ਨਾਲ ਕੁੱਲ ਸਰਪਲਸ 75 ਤੋਂ 80 ਲੱਖ ਟਨ 'ਤੇ ਪਹੁੰਚ ਸਕਦਾ ਹੈ। ਇਸ ਵਿਚਕਾਰ ਸਰਕਾਰ ਨੇ ਖੰਡ ਮਿੱਲਾਂ ਨੂੰ ਸਤੰਬਰ ਤਕ ਘੱਟੋ-ਘੱਟ ਸੰਕੇਤਕ ਬਰਾਮਦ ਕੋਟੇ ਤਹਿਤ ਸੰਯੁਕਤ ਤੌਰ 'ਤੇ 20 ਲੱਖ ਟਨ ਖੰਡ ਦੇ ਐਕਸਪੋਰਟ ਦਾ ਨਿਰਦੇਸ਼ ਦਿੱਤਾ ਹੈ ਪਰ ਮਿੱਲਾਂ ਨੂੰ ਇਹ ਅਸੰਭਵ ਨਜ਼ਰ ਆ ਰਿਹਾ ਹੈ ਕਿਉਂਕਿ ਕੌਮਾਂਤਰੀ ਬਾਜ਼ਾਰਾਂ 'ਚ ਵੀ ਖੰਡ ਦੇ ਮੁੱਲ ਡਿੱਗ ਰਹੇ ਹਨ। ਬ੍ਰਾਜ਼ੀਲ ਅਤੇ ਯੂਰਪੀ ਸੰਘ ਤੋਂ ਜ਼ਿਆਦਾ ਸਪਲਾਈ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਮੁੱਲ ਤੇਜ਼ੀ ਨਾਲ ਘਟੇ ਹਨ, ਜਿਸ ਕਰਕੇ ਭਾਰਤ ਤੋਂ ਬਰਾਮਦ ਕਰਨਾ ਘਾਟੇ ਦਾ ਸੌਦਾ ਹੋ ਸਕਦਾ ਹੈ। ਮਿੱਲਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ।
ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ, SGX ਨਿਫਟੀ ਸਪਾਟ
NEXT STORY