ਨਵੀਂ ਦਿੱਲੀ(ਇੰਟ) - ਲਾਕਡਾਊਨ ਦੀ ਤੁਲਣਾ ’ਚ ਅਨਲਾਕ ਰਸੋਈ ਦਾ ਬਜਟ ਵਿਗਾੜ ਰਿਹਾ ਹੈ। ਸਬਜ਼ੀਆਂ ਦੇ ਮੁੱਲ ਅਨਲਾਕ ਦੌਰਾਨ ਬੇਤਹਾਸ਼ਾ ਵੱਧ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਆਲੂ 50 ਰੁਪਏ ਤੱਕ ਪਹੁੰਚ ਗਿਆ ਹੈ, ਉਥੇ ਹੀ ਟਮਾਟਰ 80 ਤੋਂ 100 ਰੁਪਏ, ਜਦੋਂਕਿ ਪਿਆਜ਼ ਵੀ ਹੁਣ ਰਵਾਉਣ ਲੱਗਾ ਹੈ। ਖਪਤਕਾਰ ਮਾਮਲੇ, ਖੁਰਾਕੀ ਅਤੇ ਜਨਤਕ ਵੰਡ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਇਕ ਦਿਨ ਪਹਿਲਾਂ ਆਲੂ 20 ਤੋਂ 50, ਪਿਆਜ਼ 12 ਤੋਂ 50 ਅਤੇ ਟਮਾਟਰ 20 ਤੋਂ 100 ਰੁਪਏ ਵਿਕ ਰਿਹਾ ਸੀ।
ਦਿੱਲੀ-ਐੱਨ. ਸੀ. ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਜੋ ਸਬਜ਼ੀਆਂ 20 ਤੋਂ 30 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਦੀਆਂ ਸਨ, ਉਨ੍ਹਾਂ ਸਬਜ਼ੀਆਂ ਦੇ ਮੁੱਲ ਹੁਣ ਸੈਂਕੜੇ ਲਾ ਰਹੇ ਹਨ। ਦਿੱਲੀ ਦੀਆਂ ਮੰਡੀਆਂ ’ਚ ਟਮਾਟਰ 60 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਤਾਂ ਆਲੂ 40 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ। ਬ੍ਰੋਕਲੀ 400 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਹੈ।
ਇਹ ਵੀ ਦੇਖੋ : ਰੇਲ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਮਾਲ ਭੇਜਣਾ ਹੋਇਆ ਸੌਖਾ, ਬਸ ਇਸ ਨੰਬਰ 'ਤੇ ਕਰੋ ਫ਼ੋਨ
ਸਤੰਬਰ ਤੋਂ ਕੰਟਰੋਲ ’ਚ ਹੋਣਗੇ ਮੁੱਲ
ਲਾਕਡਾਊਨ ਖੁੱਲ੍ਹਣ ਤੋਂ ਬਾਅਦ ਹੀ ਸਬਜ਼ੀਆਂ ਦੇ ਭਾਅ ’ਚ ਲਗਾਤਾਰ ਤੇਜ਼ੀ ਆ ਰਹੀ ਹੈ। ਮਾਰਚ ਤੋਂ ਲੈ ਕੇ ਜੁਲਾਈ ਦੇ ਸ਼ੁਰੂਆਤ ਤੱਕ ਸਬਜ਼ੀਆਂ ਦੇ ਮੁੱਲ ਆਮ ਸਨ ਪਰ ਜੁਲਾਈ ਦੇ ਦੂਜੇ ਹਫਤੇ ਤੋਂ ਸਬਜ਼ੀਆਂ ਦੇ ਭਾਅ ’ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਹੁਣ ਹਰ ਹਫਤੇ ਸਬਜ਼ੀਆਂ ਦੇ ਮੁੱਲ ਵੱਧਦੇ ਜਾ ਰਹੇ ਹਨ, ਜਿਸ ਨਾਲ ਲੋਕਾਂ ਦੇ ਘਰ ਦਾ ਬਜਟ ਵਿਗੜ ਰਿਹਾ ਹੈ। ਆਜ਼ਾਦਪੁਰ ਸਬਜ਼ੀ ਮੰਡੀ ਦੇ ਪ੍ਰਧਾਨ ਅਤੇ ਟਰੇਡਰ ਰਾਜੇਂਦਰ ਸ਼ਰਮਾ ਕਹਿੰਦੇ ਹਨ ਕਿ ਮੀਂਹ ਦੇ ਸਮੇਂ ’ਚ ਹਮੇਸ਼ਾ ਮੰਡੀਆਂ ’ਚ ਸਬਜ਼ੀਆਂ ਦੀ ਸਪਲਾਈ ਘੱਟ ਹੋ ਜਾਂਦੀ ਹੈ। ਇਸ ਨਾਲ ਸਬਜ਼ੀਆਂ ਦੀਆਂ ਕੀਮਤਾਂ ਇਕ ਦਮ ਵੱਧ ਜਾਂਦੀਆਂ ਹਨ ਪਰ ਸਤੰਬਰ ਤੋਂ ਲੈ ਕੇ ਮਾਰਚ ਤੱਕ ਹਾਲਤ ਆਮ ਰਹਿੰਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ 10 ਸਤੰਬਰ ਤੋਂ ਸਬਜ਼ੀਆਂ ਸਸਤੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਇਹ ਵੀ ਦੇਖੋ : ਸਰਦੀਆਂ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਲੱਗ ਸਕਦੀ ਹੈ ਅੱਗ, ਖੇਤੀਬਾੜੀ ਖੇਤਰ ਨੂੰ ਮਿਲੇਗੀ ਰਫਤਾਰ
ਇਹ ਵੀ ਦੇਖੋ : ਵਿਜੇ ਮਾਲਿਆ ਨੂੰ ਝਟਕਾ, ਸੁਪਰੀਮ ਕੋਰਟ ਨੇ ਸਮੀਖਿਆ ਪਟੀਸ਼ਨ ਕੀਤੀ ਰੱਦ
ਵਿਜੇ ਮਾਲਿਆ ਨੂੰ ਝਟਕਾ, ਸੁਪਰੀਮ ਕੋਰਟ ਨੇ ਸਮੀਖਿਆ ਪਟੀਸ਼ਨ ਕੀਤੀ ਰੱਦ
NEXT STORY