ਨਵੀਂ ਦਿੱਲੀ—ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ (ਡੀ.ਐੱਚ.ਐੱਫ.ਐੱਲ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਕ ਜਾਂ ਜ਼ਿਆਦਾ ਖੇਪ 'ਚ ਦੋਂ ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਏਗੀ। ਕੰਪਨੀ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਸ਼ਨੀਵਾਰ ਨੂੰ ਹੋਈ ਮੀਟਿੰਗ 'ਚ ਦੋ ਹਜ਼ਾਰ ਰੁਪਏ ਦੀ ਪੂੰਜੀ ਜੁਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਨੇ 'ਪ੍ਰਤੀਭੂਤੀ ਜਾਰੀ ਕਰਨ ਲਈ ਵਿਸ਼ੇਸ਼ ਕਮੇਟੀ' ਨਾਂ ਨਾਲ ਇਕ ਉਪ ਕਮੇਟੀ ਗਠਿਤ ਕੀਤੀ ਹੈ ਅਤੇ ਉਸ ਨੂੰ ਤਰੀਕਾ, ਮੁੱਲ ਨਿਰਧਾਰਣ, ਨਿਯਮ ਅਤੇ ਸ਼ਰਤਾਂ ਅਤੇ ਹੋਰ ਸਬੰਧਤ ਮੁੱਦਿਆਂ 'ਤੇ ਫੈਸਲਾ ਲੈਣ ਦੀ ਜ਼ਿੰਮੇਦਾਰੀ ਦਿੱਤੀ ਹੈ।
ਇਕ ਦਿਨ ਦੀ ਸਥਿਰਤਾ ਤੋਂ ਬਾਅਦ ਫਿਰ ਵਧੇ ਪੈਟਰੋਲ ਅਤੇ ਡੀਜ਼ਲ ਦੇ ਭਾਅ
NEXT STORY