ਨਵੀਂ ਦਿੱਲੀ (ਭਾਸ਼ਾ) - ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ (ਡੀ. ਐੱਚ. ਐੱਫ. ਐੱਲ.) ਨੇ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ 96.75 ਕਰੋਡ਼ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ ਹੈ।
ਕਾਰਪੋਰੇਟ ਦਿਵਾਲਾ ਪ੍ਰਕਿਰਿਆ ਦੇ ਤਹਿਤ ਚੱਲ ਰਹੀ ਕੰਪਨੀ ਡੀ. ਐੱਚ. ਐੱਫ. ਐੱਲ. ਨੂੰ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 7,507.01 ਕਰੋਡ਼ ਦਾ ਸ਼ੁੱਧ ਘਾਟਾ ਹੋਇਆ ਸੀ। ਦਸੰਬਰ ਤਿਮਾਹੀ ’ਚ ਕੰਪਨੀ ਨੂੰ 13,095.38 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਪੂਰੇ ਵਿੱਤੀ ਸਾਲ 2020-21 ’ਚ ਗੈਰ-ਬੈਂਕਿੰਗ ਵਿੱਤੀ ਕੰਪਨੀ ਨੂੰ 15,051.17 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਘਾਟਾ 13,455.81 ਕਰੋਡ਼ ਰੁਪਏ ਸੀ। ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਕੰਪਨੀ ਦੀ ਏਕੀਕ੍ਰਿਤ ਕੁੱਲ ਕਮਾਈ ਘਟ ਕੇ 2,060.57 ਕਰੋਡ਼ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 2,160.98 ਕਰੋਡ਼ ਰੁਪਏ ਰਹੀ ਸੀ।
ਇਸ ਸਮੇਂ ਕੰਪਨੀ ਦਾ ਸੰਚਾਲਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਯੁਕਤ ਇਕ ਪ੍ਰਬੰਧਕ ਦੇ ਹੱਥ ਹੈ। ਇਹ ਪਹਿਲੀ ਗੈਰ ਬੈਂਕਿੰਗ ਵਿੱਤੀ ਕੰਪਨੀ ਹੈ ਜਿਸ ਦੇ ਦਿਵਾਲੀਏਪਨ ਦਾ ਹੱਲ ਕਰਨ ਲਈ ਇਸ ਦਾ ਮਾਮਲਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਸਾਹਮਣੇ ਭੇਜਿਆ ਹੈ।
ਭਾਰਤ ਬਿਹਤਰ ਜੀਵਨ ਦੇ ਮਾਮਲੇ ’ਚ ਪੱਛੜਿਆ, ਯੂਨਾਈਟਿਡ ਨੇਸ਼ਨਸ ਦੀ ਰਿਪੋਰਟ 'ਚ 2 ਅੰਕ ਹੇਠਾਂ ਖਿਸਕਿਆ
NEXT STORY