ਬਿਜ਼ਨੈੱਸ ਡੈਸਕ— ਅਯੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ 'ਤੇ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ ਹੈ, ਜਿਸ ਦੇ ਅੱਜ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਹੋ ਰਹੀ ਹੈ। ਇਸ ਖ਼ਾਸ ਮੌਕੇ 'ਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਅਤੇ ਵੀ.ਵੀ.ਆਈ.ਪੀਜ਼ ਅੱਜ ਅਯੁੱਧਿਆ ਪਹੁੰਚੇ ਹਨ। ਹਜ਼ਾਰਾਂ ਸ਼ਰਧਾਲੂ ਵੀ ਅਯੁੱਧਿਆ ਪਹੁੰਚ ਚੁੱਕੇ ਹਨ। ਪੂਰਾ ਦੇਸ਼ ਰਾਮ ਮੰਦਰ ਦਾ ਜਸ਼ਨ ਮਨਾ ਰਿਹਾ ਹੈ। ਕੁਝ ਸਾਈਬਰ ਠੱਗ ਇਸ ਮਾਹੌਲ ਨੂੰ ਖ਼ਰਾਬ ਕਰਨ ਦੀ ਕੌਸ਼ਿਸ਼ ਕਰ ਰਹੇ ਹਨ। ਉਹ ਰਾਮ ਮੰਦਰ ਦੇ ਨਾਂ 'ਤੇ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਇਹ ਵੀ ਪੜ੍ਹੋ - Larsen & Toubro ਨੇ ਰਾਮ ਮੰਦਰ ਦਾ ਕੀਤਾ ਨਿਰਮਾਣ, ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕੰਪਨੀ ਨੇ ਆਖੀ ਇਹ ਗੱਲ
ਅੱਜ ਜਦੋਂ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ ਤਾਂ ਸਾਈਬਰ ਠੱਗ ਸਰਗਰਮ ਹੋ ਗਏ ਹਨ। ਉਹ ਰਾਮ ਦੀ ਭਗਤੀ ਵਿੱਚ ਲੀਨ ਹੋਏ ਕਈ ਸ਼ਰਧਾਲੂਆਂ ਨੂੰ ਫਸਾ ਕੇ ਉਹਨਾਂ ਨੇ ਬੈਂਕ ਖਾਤੇ ਖਾਲੀ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸਾਈਬਰ ਠੱਗਾਂ ਨੇ ਰਾਮ ਦੇ ਨਾਂ 'ਤੇ ਮੁਫ਼ਤ ਰਿਚਾਰਜ ਦਾ ਲਿੰਕ ਭੇਜਿਆ ਹੈ। ਲੋਕਾਂ ਨੇ ਇਸ 'ਤੇ ਕਲਿੱਕ ਕੀਤਾ ਅਤੇ ਆਪਣੇ ਪੈਸੇ ਗੁਆ ਦਿੱਤੇ। ਇਸ ਦੇ ਮੱਦੇਨਜ਼ਰ ਫਰੀਦਾਬਾਦ ਪੁਲਸ ਵੱਲੋਂ ਹਾਲ ਹੀ ਵਿੱਚ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ - ਅੰਬਾਨੀ ਤੋਂ ਲੈ ਕੇ ਅਡਾਨੀ ਤੇ ਟਾਟਾ ਤੱਕ : ਜਾਣੋ ਕਿਸ-ਕਿਸ ਨੂੰ ਮਿਲਿਆ ਰਾਮ ਮੰਦਰ ਦਾ ਸੱਦਾ?
ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਮ ਮੰਦਰ ਦੇ ਉਦਘਾਟਨ ਦੇ ਨਾਂ 'ਤੇ ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਮੁਫ਼ਤ ਰੀਚਾਰਜ ਕਰਵਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਦੂਜਾ ਰਾਮ ਮੰਦਰ ਪ੍ਰਸਾਦ ਦੀ ਮੁਫ਼ਤ ਹੋਮ ਡਿਲਿਵਰੀ ਕਰਨ ਦੇ ਨਾਂ 'ਤੇ ਵੀ ਠੱਗੀ ਮਾਰੀ ਜਾ ਰਹੀ ਹੈ। ਰਾਮ ਮੰਦਰ ਦਾ ਪ੍ਰਸਾਦ ਅਤੇ ਮੁਫ਼ਤ ਰੀਚਾਰਜ ਕਰਵਾਉਣ ਲਈ ਸਾਈਬਰ ਠੱਗਾਂ ਵਲੋਂ ਇਕ ਲਿੰਕ ਭੇਜਿਆ ਜਾ ਰਿਹਾ ਹੈ, ਜਿਸ 'ਤੇ ਕਲਿੱਕ ਕਰਨ ਲਈ ਕਿਹਾ ਜਾਵੇਗਾ। ਗਲਤੀ ਨਾਲ ਵੀ ਲੋਕ ਅਜਿਹੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਕੁਝ ਠੱਗ ਆਪਣੇ ਆਪ ਨੂੰ ਰਾਮ ਮੰਦਰ ਨਾਲ ਜੋੜ ਕੇ ਲਿੰਕ ਭੇਜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਲੱਖਾਂ ਸ਼ਰਧਾਲੂ ਅਯੁੱਧਿਆ ਆ ਰਹੇ ਹਨ, ਜਦਕਿ ਉਥੇ ਸਾਰਿਆਂ ਲਈ ਕੋਈ ਪ੍ਰਬੰਧ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਪ੍ਰਸਾਦ ਤੁਹਾਡੇ ਘਰ ਮੁਫ਼ਤ ਪਹੁੰਚਾਉਣ ਲਈ ਅਧਿਕਾਰਤ ਕੀਤਾ ਗਿਆ ਹੈ। ਸਾਈਬਰ ਠੱਗ ਤੁਹਾਨੂੰ ਇਸ ਲਿੰਕ 'ਤੇ ਕਲਿੱਕ ਕਰਨ ਅਤੇ ਤੁਹਾਡਾ ਨਾਮ, ਪਤਾ ਅਤੇ ਕੁਝ ਹੋਰ ਜਾਣਕਾਰੀ ਭਰਨ ਲਈ ਕਹੇਗਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ। ਇਸੇ ਲਈ ਇਸ ਤੋਂ ਬਚ ਕੇ ਰਹੋ।
ਇਹ ਵੀ ਪੜ੍ਹੋ - ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਨੀਤਾ ਅੰਬਾਨੀ ਨਾਲ ਰਾਮ ਮੰਦਰ ਪਹੁੰਚੇ ਮੁਕੇਸ਼ ਅੰਬਾਨੀ, ਜਾਣੋ ਹੋਰ ਕਿਹੜੇ ਉਦਯੋਗਪਤੀ ਪਹੁੰਚੇ ਅਯੁੱਧਿਆ
NEXT STORY