ਨਵੀਂ ਦਿੱਲੀ— ਅੱਜ ਡੀਜ਼ਲ 15 ਪੈਸੇ ਸਸਤਾ ਕੀਤਾ ਗਿਆ ਹੈ ਜਦੋਂਕਿ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਦਿੱਲੀ 'ਚ ਪੈਟਰੋਲ 72.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 66.34 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਦੱਸ ਦੇਈਏ ਕਿ ਪੂਰੇ ਦੇਸ਼ 'ਚ ਪ੍ਰਤੀਦਿਨ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੇ ਬਦਲੇ ਹੋਏ ਭਾਅ ਲਾਗੂ ਕੀਤੇ ਜਾਂਦੇ ਹਨ।
ਪੈਟਰੋਲ ਦੇ ਭਾਅ
ਦੇਸ਼ ਦੀ ਸਭ ਤੋਂ ਵੱਡੀ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ 72.90 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਮੁੰਬਈ 'ਚ ਇਹ 78.52 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 75.12 ਰੁਪਏ ਪ੍ਰਤੀ ਲੀਟਰ, ਹਰਿਆਣਾ 'ਚ 72.79 ਰੁਪਏ ਪ੍ਰਤੀ ਲੀਟਰ, ਹਿਮਾਚਲ ਪ੍ਰਦੇਸ਼ 'ਚ 71.73 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 75.70 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਡੀਜ਼ਲ ਦੇ ਭਾਅ
ਉੱਧਰ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਡੀਜ਼ਲ 66.34 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 69.53 ਰੁਪਏ, ਕੋਲਕਾਤਾ 'ਚ 68.37 ਰੁਪਏ, ਹਰਿਆਣਾ 'ਚ 65.54 ਰੁਪਏ, ਹਿਮਾਚਲ ਪ੍ਰਦੇਸ਼ 'ਚ 64.34 ਰੁਪਏ ਅਤੇ ਚੇਨਈ 'ਚ 70.07 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਪੰਜਾਬ 'ਚ ਪੈਟਰੋਲ ਦੀ ਕੀਮਤ
ਉੱਧਰ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 72.69 ਰੁਪਏ, ਅੰਮ੍ਰਿਤਸਰ 'ਚ 73.24, ਲੁਧਿਆਣਾ 'ਚ 73.20, ਪਟਿਆਲਾ 'ਚ 73.11 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਚਿਟ ਫੰਡ 'ਤੇ ਪਾਬੰਦੀ ਲਗਾਉਣ ਲਈ ਸੰਸਦ 'ਚ ਪੇਸ਼ ਹੋਵੇਗਾ ਬਿੱਲ, ਕੈਬਨਿਟ ਦੀ ਮਿਲੀ ਮਨਜ਼ੂਰੀ
NEXT STORY