ਨਵੀਂ ਦਿੱਲੀ (ਭਾਸ਼ਾ) - ਚਾਲੂ ਵਿੱਤੀ ਸਾਲ ’ਚ ਕੱਲ ਤੱਕ ਕੁਲ ਡਾਇਰੈਕਟ ਟੈਕਸ ਕੁਲੈਕਸ਼ਨ 8.98 ਲੱਖ ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਭੰਡਾਰਨ ਕੁੱਲ ਟੈਕਸ ਦੀ ਤੁਲਨਾ ’ਚ 23.8 ਫੀਸਦੀ ਵੱਧ ਹੈ। ਕੇਂਦਰੀ ਡਾਇਰੈਕਟ ਟੈਕਸ ਬੋਰਡ ਨੇ ਦੱਸਿਆ ਕਿ ਡਾਇਰੈਕਟ ਟੈਕਸ ਕੁਲੈਕਸ਼ਨ, ਰਿਫੰਡ ਤੋਂ ਬਾਅਦ ਸ਼ੁੱਧ ਕੁਲੈਕਸ਼ਨ 7.45 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਸ਼ੁੱਧ ਕੁਲੈਕਸ਼ਨ ਤੋਂ 16.3 ਫੀਸਦੀ ਵੱਧ ਹੈ।
ਇਹ ਕੁਲੈਕਸ਼ਨ ਵਿੱਤੀ ਸਾਲ 2022-23 ਦੇ ਡਾਇਰੈਕਟ ਟੈਕਸ ਦੇ ਕੁੱਲ ਬਜਟ ਅਨੁਮਾਨ ਦਾ 52.46 ਫੀਸਦੀ ਹੈ। ਜਿੱਥੋਂ ਤੱਕ ਕੁੱਲ ਟੈਕਸ ਕੁਲੈਕਸ਼ਨ ਦੇ ਬਾਰੇ ’ਚ ਕਾਰਪੋਰੇਟ ਆਮਦਨ ਟੈਕਸ (ਸੀ. ਆਈ. ਟੀ.) ਅਤੇ ਵਿਅਕਤੀਗਤ ਆਮਦਨ ਟੈਕਸ (ਪੀ. ਆਈ. ਟੀ.) ਦੀ ਵਾਧਾ ਦਰ ਦਾ ਸਬੰਧ ਹੈ, ਸੀ. ਆਈ. ਟੀ. ਲਈ ਵਾਧਾ ਦਰ 16.73 ਫੀਸਦੀ ਰਹੀ ਹੈ, ਜਦੋਂਕਿ ਪੀ. ਆਈ. ਟੀ. (ਐੱਸ. ਟੀ. ਟੀ. ਸਮੇਤ) ਦੀ ਵਾਧਾ ਦਰ 32.30 ਫੀਸਦੀ ਦਰਜ ਕੀਤੀ ਗਈ ਹੈ। ਰਿਫੰਡ ਦੀ ਵਿਵਸਥਾ ਤੋਂ ਬਾਅਦ, ਸੀ. ਆਈ. ਟੀ. ਕੁਲੈਕਸ਼ਨ ’ਚ ਸ਼ੁੱਧ ਵਾਧਾ 16.29 ਫੀਸਦੀ ਰਿਹਾ ਹੈ ਅਤੇ ਪੀ. ਆਈ. ਟੀ. ਕੁਲੈਕਸ਼ਨ ’ਚ ਸ਼ੁੱਧ ਵਾਧਾ 17.35 ਫੀਸਦੀ (ਸਿਰਫ ਪੀ. ਆਈ. ਟੀ.)/16.25 ਫੀਸਦੀ (ਐੱਸ. ਟੀ. ਟੀ. ਸਮੇਤ ਪੀ. ਆਈ. ਟੀ.) ਹੈ। 1 ਅਪ੍ਰੈਲ, 2022 ਤੋਂ 8 ਅਕਤੂਬਰ, 2022 ਦੀ ਮਿਆਦ ਦੌਰਾਨ 1.53 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਜਾਰੀ ਕੀਤੇ ਰਿਫੰਡ ਦੀ ਤੁਲਨਾ ’ਚ 81.0 ਫੀਸਦੀ ਵਧ ਹੈ।
ਦੂਜੀ ਤਿਮਾਹੀ ’ਚ ਪੈਟਰੋਲੀਅਮ ਕੰਪਨੀਆਂ ਨੂੰ 21,270 ਕਰੋੜ ਰੁਪਏ ਦਾ ਘਾਟਾ ਹੋਣ ਦਾ ਖਦਸ਼ਾ
NEXT STORY