ਮੁੰਬਈ : ਭਾਰਤੀ ਕਰੰਸੀ 'ਚ ਸੋਮਵਾਰ ਨੂੰ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਡਾਲਰ ਦੀ ਕੀਮਤ 74 ਰੁਪਏ ਦੇ ਨਜ਼ਦੀਕ ਪਹੁੰਚ ਗਈ।
ਘਰੇਲੂ ਸ਼ੇਅਰ ਬਾਜ਼ਾਰ 'ਚ ਨਰਮੀ ਵਿਚਕਾਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ ਕਾਰੋਬਾਰ ਦੀ ਸਮਾਪਤੀ ਤੱਕ 23 ਪੈਸੇ ਡਿੱਗ ਗਿਆ, ਜਿਸ ਨਾਲ ਡਾਲਰ ਦੀ ਕੀਮਤ 73.84 ਰੁਪਏ 'ਤੇ ਬੰਦ ਹੋਈ ਹੈ। ਸ਼ੁੱਕਰਵਾਰ ਨੂੰ ਡਾਲਰ 73.61 ਰੁਪਏ 'ਤੇ ਬੰਦ ਹੋਇਆ ਸੀ।
ਕਾਰੋਬਾਰ ਦੌਰਾਨ ਅੱਜ ਭਾਰਤੀ ਕਰੰਸੀ 73.69 ਰੁਪਏ ਪ੍ਰਤੀ ਡਾਲਰ ਅਤੇ 73.88 ਰੁਪਏ ਪ੍ਰਤੀ ਡਾਲਰ ਵਿਚਕਾਰ ਘਟਦੀ-ਵਧਦੀ ਰਹੀ। ਘਰੇਲੂ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ ਅਤੇ ਦੁਨੀਆ ਦੀਆਂ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਤੇਜ਼ੀ ਦਰਸਾਉਣ ਵਾਲਾ ਸੂਚਕ ਅੰਕ 0.25 ਫੀਸਦੀ ਵੱਧ ਕੇ 93 'ਤੇ ਪਹੁੰਚਣ ਨਾਲ ਭਾਰਤੀ ਕਰੰਸੀ 'ਤੇ ਅੱਜ ਪੂਰੇ ਕਾਰੋਬਾਰ ਦੌਰਾਨ ਦਬਾਅ ਰਿਹਾ। ਪਿਛਲੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਰੁਪਏ 'ਚ 7 ਪੈਸੇ ਦੀ ਗਿਰਾਵਟ ਦਰਜ ਹੋਈ ਸੀ, ਯਾਨੀ ਦੋ ਸੈਸ਼ਨਾਂ 'ਚ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 30 ਪੈਸੇ ਡਿੱਗੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਪੈਟਰੋਲ-ਡੀਜ਼ਲ 'ਤੇ ਸਰਕਾਰ ਵਧਾ ਸਕਦੀ ਹੈ ਇੰਨਾ ਟੈਕਸ
ਉੱਥੇ ਹੀ, ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ 540 ਅੰਕ ਯਾਨੀ 1.33 ਫੀਸਦੀ ਗਿਰਾਵਟ ਨਾਲ 40,145.50 ਅਤੇ ਨਿਫਟੀ 162.60 ਅੰਕ ਯਾਨੀ 1.36 ਫੀਸਦੀ ਡਿੱਗ ਕੇ 11,767.75 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ 'ਚੋਂ 22 ਲਾਲ ਨਿਸ਼ਾਨ 'ਤੇ ਬੰਦ ਹੋਏ।
ਭਾਰਤੀ ਕਾਨੂੰਨਾਂ ਅਨੁਸਾਰ ਹੋਵੇਗਾ ਰਿਲਾਇੰਸ ਰਿਟੇਲ ਅਤੇ ਫਿਊਚਰ ਸੌਦਾ ਜਲਦੀ ਪੂਰਾ
NEXT STORY