ਨਵੀਂ ਦਿੱਲੀ- ਦੀਵਾਲੀ ਦੇ ਮੌਕੇ 'ਤੇ ਸਫ਼ਰ ਕਰਨ ਦੀ ਸੋਚ ਰਹੇ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ ਹੈ । ਸਰਕਾਰ ਨੇ ਹਵਾਈ ਉਡਾਣਾਂ ਦੀ ਗਿਣਤੀ ਹੋਰ ਵਧਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਏਅਰਲਾਈਨਾਂ ਲਈ ਘਰੇਲੂ ਉਡਾਣਾਂ ਦੀ ਗਿਣਤੀ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੇ 60 ਫ਼ੀਸਦੀ ਤੋਂ ਵਧਾ ਕੇ 70 ਫ਼ੀਸਦੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬ੍ਰੈਂਟ 44 ਡਾਲਰ ਤੋਂ ਪਾਰ, 50 ਦਿਨਾਂ ਤੋਂ ਸਥਿਰ ਪੈਟਰੋਲ ਹੋ ਸਕਦਾ ਹੈ ਮਹਿੰਗਾ
ਪੁਰੀ ਨੇ ਟਵੀਟ ਕੀਤਾ, "ਘਰੇਲੂ ਸੰਚਾਲਨ 25 ਮਈ ਨੂੰ 30 ਹਜ਼ਾਰ ਯਾਤਰੀਆਂ ਨਾਲ ਸ਼ੁਰੂ ਹੋਇਆ ਸੀ, ਜੋ 8 ਨਵੰਬਰ 2020 ਨੂੰ 2.06 ਲੱਖ ਤੱਕ ਪੁੱਜ ਗਿਆ।"
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਹੁਣ ਘਰੇਲੂ ਏਅਰਲਾਈਨਾਂ ਨੂੰ ਆਪਣੇ ਸੰਚਾਲਨ ਨੂੰ ਕੋਵਿਡ-19 ਤੋਂ ਪਹਿਲਾਂ ਦੀ ਸਮਰੱਥਾ ਦੇ ਮੌਜੂਦਾ 60 ਫੀਸਦੀ ਤੋਂ ਵਧਾ ਕੇ 70 ਫੀਸਦੀ ਕਰਨ ਦੀ ਮਨਜ਼ੂਰੀ ਦੇ ਰਹੀ ਹੈ।
ਇਹ ਵੀ ਪੜ੍ਹੋ- MSP ਵਧਣ ਨਾਲ ਟਰੈਕਟਰਾਂ ਦੀ ਵਿਕਰੀ 12 ਫ਼ੀਸਦੀ ਵਧਣ ਦੀ ਉਮੀਦ
ਗੌਰਤਲਬ ਹੈ ਕਿ ਕੋਵਿ਼ਡ-19 ਲਾਕਡਾਊਨ ਕਾਰਨ ਦੋ ਮਹੀਨੇ ਤੱਕ ਉਡਾਣਾਂ ਪੂਰੀ ਤਰ੍ਹਾਂ ਬੰਦ ਸਨ। 25 ਮਈ ਤੋਂ ਘਰੇਲੂ ਉਡਾਣਾਂ ਨੂੰ 33 ਫੀਸਦੀ ਸਮਰੱਥਾ ਨਾਲ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ ਫਿਰ 26 ਜੂਨ ਨੂੰ ਵਧਾ ਕੇ 45 ਫੀਸਦੀ ਅਤੇ ਫਿਰ 2 ਸਤੰਬਰ ਨੂੰ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਸੀ।
ਬੈਂਕ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਤਨਖ਼ਾਹਾਂ 'ਚ ਹੋਵੇਗਾ ਇੰਨਾ ਵਾਧਾ
NEXT STORY