ਨਵੀਂ ਦਿੱਲੀ— 25 ਮਈ ਨੂੰ ਘਰੇਲੂ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਭ ਤੋਂ ਜ਼ਿਆਦਾ 697 ਉਡਾਣਾਂ 'ਚ 64,500 ਯਾਤਰੀਆਂ ਨੇ ਸਫਰ ਕੀਤਾ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ 05 ਜੂਨ ਨੂੰ ਅੱਧੀ ਰਾਤ ਤੱਕ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਕੁੱਲ 697 ਉਡਾਣਾਂ ਰਵਾਨਾ ਹੋਈਆਂ। ਇਨ੍ਹਾਂ 'ਚ 64,500 ਯਾਤਰੀ ਆਪਣੀ ਮੰਜ਼ਲ ਤੱਕ ਪਹੁੰਚੇ।
ਇਸ ਤੋਂ ਪਹਿਲਾਂ 1 ਜੂਨ ਨੂੰ 692 ਉਡਾਣਾਂ 'ਚ 64,651 ਯਾਤਰੀਆਂ ਨੇ ਸਫਰ ਕੀਤਾ ਸੀ। ਪਿਛਲੀ 4 ਜੂਨ ਨੂੰ 671 ਉਡਾਣਾਂ 'ਚ 60,306 ਯਾਤਰੀ ਆਪਣੀ ਮੰਜ਼ਲ ਤੱਕ ਪਹੁੰਚੇ ਸਨ। ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਸਰਕਾਰ ਨੇ 25 ਮਾਰਚ ਨੂੰ ਦੇਸ਼ 'ਚ ਘਰੇਲੂ ਉਡਾਣਾਂ 'ਤੇ ਰੋਕ ਲਾ ਦਿੱਤੀ ਸੀ। ਕੌਮਾਂਤਰੀ ਉਡਾਣਾਂ 22 ਮਾਰਚ ਤੋਂ ਹੀ ਬੰਦ ਹਨ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ 25 ਮਈ ਤੋਂ ਇਕ ਤਿਹਾਈ ਘਰੇਲੂ ਯਾਤਰੀ ਉਡਾਣਾਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ ਹੋਈ ਹੈ।
ਰਿਲਾਂਇੰਸ-ਫੇਸਬੁੱਕ ਸਾਂਝੇਦਾਰੀ ਦੇ ਬਾਅਦ ਗੂਗਲ ਅਤੇ ਅੈਮਾਜ਼ੋਨ 'ਤੇ ਵਧਿਆ ਦਬਾਅ
NEXT STORY