ਵਾਸ਼ਿੰਗਟਨ— ਤਿੰਨ ਦਿਨਾਂ ਦੀ ਗਿਰਾਵਟ ਦੇ ਬਾਅਦ ਡਾਓ ਜੋਂਸ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।ਦਰਅਸਲ ਇੰਡਸਟਰੀਅਲ ਸ਼ੇਅਰਾਂ ਵਿੱਚ ਖਰੀਦਾਰੀ ਨਾਲ ਡਾਓ ਜੋਂਸ ਨੂੰ ਸਹਾਰਾ ਮਿਲਿਆ ਪਰ ਟੈਰਿਫ ਵਾਰ ਅਤੇ ਫੈਡ ਦੀ ਬੈਠਕ ਨਾਲ ਬਾਜ਼ਾਰ ਵਿੱਚ ਚਿੰਤਾ ਦਾ ਮਾਹੌਲ ਕਾਇਮ ਹੈ। ਨਾਲ ਹੀ ਅਮਰੀਕਾ ਅਤੇ ਰੂਸ ਵਿਚਕਾਰ ਵਧਦੇ ਤਣਾਅ ਨਾਲ ਵੀ ਫਿਕਰ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਦੇ ਕਾਰੋਬਾਰੀ ਸਤਰ ਵਿੱਚ ਡਾਓ ਜੋਂਸ 115.5 ਅੰਕ ਯਾਨੀ 0.5 ਫੀਸਦੀ ਦੀ ਮਜ਼ਬੂਤੀ ਨਾਲ 24,873.7 ਦੇ ਪੱਧਰ 'ਤੇ ਬੰਦ ਹੋਇਆ ਹੈ।ਡਾਓ ਨੂੰ ਤੇਜ਼ੀ ਦੇਣ ਵਾਲੇ ਸ਼ੇਅਰਾਂ 'ਚ ਯੂਨਾਈਟਡ ਹੈਲਥ ਦਾ ਕਾਫੀ ਯੋਗਦਾਨ ਰਿਹਾ।
ਸ਼ੁਰੂਆਤੀ ਕਾਰੋਬਾਰ ਦੌਰਾਨ ਡਾਓ 'ਚ 300 ਅੰਕ ਦਾ ਉਛਾਲ ਦੇਖਿਆ ਗਿਆ ਸੀ ਪਰ ਬੋਇੰਗ ਦੇ ਸਟਾਕ 'ਚ ਗਿਰਾਵਟ ਨਾਲ ਇਸ ਦੇ ਤੇਜ਼ੀ ਹੌਲੀ ਹੋ ਗਈ। ਵੀਰਵਾਰ ਦੇ ਸਤਰ 'ਚ ਬੋਇੰਗ 'ਚ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੋਇੰਗ 'ਚ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਨਿਵੇਸ਼ਕਾਂ ਨੂੰ ਡਰ ਹੈ ਕਿ ਵਪਾਰ ਯੁੱਧ ਛਿੜਨ 'ਤੇ ਚੀਨ ਅਤੇ ਦੂਜੇ ਦੇਸ਼ ਬੋਇੰਗ ਨੂੰ ਪ੍ਰਮੁੱਖ ਨਿਸ਼ਾਨਾ ਬਣਾਉਣਗੇ। ਹਾਲਾਂਕਿ ਨੈਸਡੈਕ 15 ਅੰਕ ਯਾਨੀ 0.2 ਫੀਸਦੀ ਡਿੱਗ ਕੇ 7,481.7 ਦੇ ਪੱਧਰ 'ਤੇ ਬੰਦ ਹੋਇਆ ਹੈ।ਮੈਟੇਰੀਅਲ ਸੈਕਟਰ 'ਚ ਕਮਜ਼ੋਰੀ ਨਾਲ ਐੱਸ. ਐਂਡ. ਪੀ.-500 ਇੰਡੈਕਸ 0.1 ਫੀਸਦੀ ਦੀ ਗਿਰਾਵਟ ਨਾਲ 2,747.3 ਦੇ ਪੱਧਰ 'ਤੇ ਬੰਦ ਹੋਇਆ ਹੈ।ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਦੂਜੇ ਦੇਸ਼ ਜਵਾਬੀ ਕਦਮ 'ਚ ਯੂ. ਐੱਸ. ਦੇ ਬਣੇ ਸਾਮਾਨਾਂ 'ਤੇ ਆਪਣੇ ਟੈਕਸ ਲਾ ਸਕਦੇ ਹਨ, ਜਿਸ ਨਾਲ ਵਪਾਰਕ ਯੁੱਧ ਛਿੜੇਗਾ। ਇਸ ਨਾਲ ਵਿਦੇਸ਼ਾਂ 'ਚ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਨੁਕਸਾਨ ਹੋਵੇਗਾ, ਖਾਸ ਕਰਕੇ ਬੋਇੰਗ ਵਰਗੀਆਂ ਵੱਡੀਆਂ ਮਲਟੀਨੈਸ਼ਨਲਜ਼ ਕੰਪਨੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਜਾਣੋਂ ਪੰਜਾਬ ਦੀਆਂ ਮੰਡੀਆਂ ਦਾ ਭਾਅ
NEXT STORY