ਹੈਦਰਾਬਾਦ— ਫਾਰਮਾ ਕੰਪਨੀ ਡਾ. ਰੈਡੀਜ਼ ਲੈਬੋਰੇਟਰੀਜ਼ ਲਿਮਟਿਡ ਨੇ ਬੁੱਧਵਾਰ ਨੂੰ ਭਾਰਤ 'ਚ ਕੋਵਿਡ-19 ਸੰਕ੍ਰਮਿਤਾਂ ਦੇ ਸੰਭਾਵਿਤ ਇਲਾਜ ਲਈ ਰੈਮਡੇਸਿਵਿਰ ਦਵਾਈ ਬਾਜ਼ਾਰ 'ਚ ਉਤਾਰ ਦਿੱਤੀ ਹੈ।
ਇਹ ਦਵਾਈ 'ਰੈਡੀਐਕਸ' ਬ੍ਰਾਂਡ ਨਾਂ ਤਹਿਤ ਉਪਲਬਧ ਕਰਾਈ ਗਈ ਹੈ। ਕੰਪਨੀ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਹ ਦਵਾਈ ਗਿਲਿਡ ਸਾਇੰਸਿਜ਼ ਇੰਕ (ਗਿਲਿਡ) ਨਾਲ ਲਾਇਸੈਂਸ ਵਿਵਸਥਾ ਤਹਿਤ ਜਾਰੀ ਕੀਤੀ ਗਈ ਹੈ। ਗਿਲਿਡ ਨੇ ਡਾ. ਰੈਡੀਜ਼ ਨੂੰ ਰੈਮਡੇਸਿਵਿਰ ਦੇ ਰਜਿਸਟ੍ਰੇਸ਼ਨ, ਨਿਰਮਾਣ ਅਤੇ ਵਿਕਰੀ ਦਾ ਅਧਿਕਾਰ ਦਿੱਤਾ ਹੈ। ਇਸ ਤਰ੍ਹਾਂ ਦੇ ਅਧਿਕਾਰ ਭਾਰਤ ਸਮੇਤ 127 ਦੇਸ਼ਾਂ 'ਚ ਕੋਵਿਡ-19 ਦੇ ਸੰਭਾਵਿਤ ਇਲਾਜ 'ਚ ਕੰਮ ਆਉਣ ਵਾਲੀ ਇਸ ਦਵਾਈ ਲਈ ਦਿੱਤੇ ਗਏ ਹਨ।
ਭਾਰਤ ਦੇ ਡਰੱਗ ਕੰਟਰੋਲਰ ਜਨਰਲ ਡੀ. ਸੀ. ਜੀ. ਆਈ. ਨੇ ਰੈਮਡੇਸਿਵਿਰ ਦਾ ਇਸਤੇਮਾਲ ਭਾਰਤ 'ਚ ਕੋਵਿਡ-19 ਦੇ ਗੰਭੀਰ ਲੱਛਣ ਵਾਲੇ ਹਸਪਤਾਲ 'ਚ ਦਾਖ਼ਲ ਮਰੀਜ਼ਾਂ 'ਤੇ ਸੰਕਟਕਾਲੀਨ ਸਥਿਤੀ 'ਚ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਡਾ. ਰੈਡੀਜ਼ ਦੀ 'ਰੈਡੀਐਕਸ' 100 ਮਿਲੀਗ੍ਰਾਮ ਦੀ ਛੋਟੀ ਸ਼ੀਸ਼ੀ 'ਚ ਉਪਲਬਧ ਹੋਵੇਗੀ।
ਡਾ. ਰੈਡੀਜ਼ ਲੈਬੋਰੇਟਰੀਜ਼, ਬ੍ਰਾਂਡਡ ਮਾਰਕਿਟ (ਭਾਰਤ ਤੇ ਉਭਰ ਰਹੇ ਬਾਜ਼ਾਰਾਂ) ਦੇ ਸੀ. ਈ.ਓ. ਐੱਮ. ਵੀ. ਰਮੰਨਾ ਨੇ ਕਿਹਾ, "ਅਸੀਂ ਬਿਮਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਉਤਪਾਦਾਂ ਦੇ ਵਿਕਾਸ ਲਈ ਯਤਨ ਜਾਰੀ ਰੱਖਾਂਗੇ। ਮਾਰਕੀਟ 'ਚ ਰੈਡੀਐਕਸ (Redyx) ਦੀ ਸ਼ੁਰੂਆਤ ਭਾਰਤ 'ਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਇਕ ਮਹੱਤਵਪੂਰਣ ਦਵਾਈ ਪੇਸ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।''
ਵਿਦੇਸ਼ ਭੇਜੇ ਜਾਣ ਵਾਲੇ ਪੈਸੇ 'ਤੇ ਇਸ ਤਾਰੀਖ਼ ਤੋਂ ਲੱਗੇਗਾ 5 ਫੀਸਦੀ ਟੈਕਸ
NEXT STORY