ਨਵੀਂ ਦਿੱਲੀ–ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਇਲੈਕਟ੍ਰਾਨਿਕ ਉਪਕਰਣਾਂ ਦੀ ਸਪਲਾਈ ਦੀ ਸਥਿਤੀ ’ਚ ਸੁਧਾਰ ਨਾ ਹੋਣ ਨਾਲ ਉਸ ਦੇ ਵਾਹਨ ਉਤਪਾਦਨ ’ਤੇ ਅਸਰ ਪੈ ਸਕਦਾ ਹੈ। ਐੱਮ. ਐੱਸ. ਆਈ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਇਲੈਕਟ੍ਰਾਨਿਕ ਉਪਕਰਣਾਂ ਦੀ ਸਪਲਾਈ ਬਾਰੇ ਹੁਣ ਵੀ ਕੋਈ ਅਨੁਮਾਨ ਲਗਾਉਣਾ ਸੰਭਵ ਨਹੀਂ ਹੈ। ਅਜਿਹੀ ਸਥਿਤੀ ’ਚ ਵਿੱਤੀ ਸਾਲ 2023-24 ’ਚ ਵੀ ਉਤਪਾਦਨ ਦੀ ਗਿਣਤੀ ਕੁੱਝ ਹੱਦ ਤੱਕ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਮਲੇਸ਼ੀਆ ਤੋਂ ਹੁਣ ਰੁਪਏ 'ਚ ਵੀ ਵਪਾਰ ਕਰ ਸਕੇਗਾ ਭਾਰਤ
ਕੰਪਨੀ ਨੇ ਕਿਹਾ ਕਿ ਹਾਲ ਹੀ ’ਚ ਸਮਾਪਤ ਹੋਏ ਵਿੱਤੀ ਸਾਲ 2022-23 ’ਚ ਵੀ ਉਸ ਦੇ ਉਤਪਾਦਨ ’ਤੇ ਇਲੈਕਟ੍ਰਾਨਿਕ ਉਪਕਰਣਾਂ ਦੀ ਸਮੁੱਚੀ ਸਪਲਾਈ ਨਾ ਹੋਣ ਨਾਲ ਅਸਰ ਪਿਆ ਸੀ। ਇਸ ਰੁਕਾਵਟ ਦੇ ਬਾਵਜੂਦ ਕੰਪਨੀ ਨੇ ਬੀਤੇ ਵਿੱਤੀ ਸਾਲ ’ਚ ਰਿਕਾਰਡ 19.22 ਲੱਖ ਵਾਹਨਾਂ ਦਾ ਉਤਪਾਦਨ ਕੀਤਾ ਪਰ ਉਹ 20 ਲੱਖ ਦੇ ਉਤਪਾਦਨ ਦਾ ਟੀਚਾ ਹਾਸਲ ਕਰਨ ਤੋਂ ਖੁੰਝ ਗਈ। ਮਾਰੂਤੀ ਨੇ ਕਿਹਾ ਕਿ ਮਾਰਚ ’ਚ ਉਸ ਦਾ ਕੁੱਲ ਉਤਪਾਦਨ 1.54 ਲੱਖ ਵਾਹਨ ਰਿਹਾ ਜੋ ਇਕ ਸਾਲ ਪਹਿਲਾਂ ਦੀ ਤੁਲਣਾ ’ਚ 6 ਫੀਸਦੀ ਘੱਟ ਹੈ। ਉਤਪਾਦਨ ’ਚ ਗਿਰਾਵਟ ਦੀ ਵਧੇਰੇ ਮਾਰ ਭਾਰ ਢੋਣ ਵਾਲੇ ਵਾਹਨਾਂ ’ਤੇ ਪਈ ਹੈ।
ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Twitter ਦਾ Logo ਬਦਲਿਆ! Blue Bird ਦੀ ਥਾਂ ਦਿਖਾਈ ਦੇਣ ਲੱਗਾ Doge
NEXT STORY