ਏਅਰਟੈਲ ਅਤੇ ਰਿਲਾਇੰਸ ਜੀਓ ਦਾ ਵਧੇਗਾ ਮਾਰਕੀਟ ਸ਼ੇਅਰ
ਨਵੀਂ ਦਿੱਲੀ– ਸਰਕਾਰੀ ਏ. ਜੀ. ਆਰ. ਬਕਾਏ ਦੇ ਭੁਗਤਾਨ ਲਈ ਸੁਪਰੀਮ ਕੋਰਟ ਤੋਂ 10 ਸਾਲ ਦਾ ਸਮਾਂ ਮਿਲਣ ਤੋਂ ਬਾਅਦ ਵੀ ਵੋਡਾਫੋਨ ਆਈਡੀਆ ਨੂੰ ਆਪਣੀ ਸਥਿਤੀ ਸੁਧਾਰਨ ’ਚ ਮਦਦ ਨਹੀਂ ਮਿਲੇਗੀ। ਫਿਚ ਰੇਟਿੰਗਸ ਨੇ ਇਹ ਅਨੁਮਾਨ ਪ੍ਰਗਟਾਇਆ ਹੈ। ਏਜੰਸੀ ਨੇ ਕਿਹਾ ਕਿ ਇਸ ਦੌਰਾਨ ਕੰਪਨੀ ਦੇ ਗਾਹਕਾਂ ਦੀ ਗਿਣਤੀ ’ਚ ਵਾਧਾ ਹੋਵੇਗਾ ਪਰ ਜੀਓ ਅਤੇ ਏਅਰਟੈਲ ਦੇ ਮਾਰਕੀਟ ਸ਼ੇਅਰ ’ਚ ਵਾਧਾ ਦੇਖਣ ਨੂੰ ਮਿਲੇਗਾ।
ਫਿਚ ਦਾ ਇਹ ਵੀ ਮੰਨਣਾ ਹੈ ਕਿ ਅਗਲੇ ਇਕ ਸਾਲ ’ਚ ਮੋਬਾਈਲ ਦਰਾਂ ’ਚ 20 ਫੀਸਦੀ ਦਾ ਇਕ ਹੋਰ ਵਾਧਾ ਹੋ ਸਕਦਾ ਹੈ। ਫਿਚ ਰੇਟਿੰਗ ਨੇ ਕਿਹਾ ਕਿ ਵੋਡਾਫੋਨ-ਆਈਡੀਆ ਨੇ ਇਕਵਿਟੀ ਸ਼ੇਅਰ ਅਤੇ ਕਰਜ਼ੇ ਦੇ ਮਾਧਿਅਮ ਰਾਹੀਂ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। ਇਸ ਨਾਲ ਵੀ ਕੰਪਨੀ ਦੇ ਜੀਓ ਅਤੇ ਏਅਰਟੈਲ ਦੇ ਸਾਹਮਣੇ ਮੁਕਾਬਲੇਬਾਜ਼ੀ ਦੀ ਸਥਿਤੀ ’ਚ ਪਰਤਣ ਦੀ ਸੰਭਾਵਨਾ ਨਹੀਂ ਹੈ। ਵੋਡਾਫੋਨ ਆਈਡੀਆ ਵਲੋਂ ਜੁਟਾਈ ਜਾ ਰਹੀ ਇਹ ਧਨ ਰਾਸ਼ੀ ਨਿਵੇਸ਼ ਲਈ ਲੋੜੀਂਦੀ ਨਹੀਂ ਹੋਵੇਗੀ। ਇਸ ਨਾਲ ਕੰਪਨੀ ਗਾਹਕਾਂ ਦੀ ਗਿਣਤੀ ’ਚ ਹੋ ਰਹੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੇਗੀ। ਫਿਚ ਨੇ ਅੱਗੇ ਕਿਹਾ ਕਿ ਗਾਹਕ ਉੱਚੇ ਮੁੱਲ ਦੇ 4ਜੀ ਪਲਾਨ ਦਾ ਬਦਲ ਚੁਣਨਗੇ। ਇਸ ਨਾਲ ਉਦਯੋਗ ’ਚ ਟੈਕਸ ਵਧੇਗਾ। ਫਿਚ ਨੇ ਕਿਹਾ,‘‘ਸਾਡਾ ਅਨੁਮਾਨ ਹੈ ਕਿ ਅਗਲੇ ਇਕ ਤੋਂ ਡੇਢ ਸਾਲ ’ਚ ਬਾਜ਼ਾਰ ’ਚ ਜੀਓ ਅਤੇ ਭਾਰਤੀ ਏਅਰਟੈਲ ਦੀ ਸਮੂਹਿਕ ਬਾਜ਼ਾਰ ਹਿੱਸੇਦਾਰੀ ਮੌਜੂਦਾ 70 ਫੀਸਦੀ ਹਿੱਸੇਦਾਰੀ ਤੋਂ ਵਧ ਕੇ ਕਰੀਬ 75 ਤੋਂ 80 ਫੀਸਦੀ ’ਤੇ ਪਹੁੰਚ ਜਾਏਗੀ।
ਏਜੰਸੀ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੀ ਹਿੱਸੇਦਾਰੀ ਵਧਣ ਕਾਰਣ ਵੋਡਾਫੋਨ-ਆਈਡੀਆ ਦੀ ਕੀਮਤ ਵਧੇਗੀ। ਉਮੀਦ ਹੈ ਕਿ ਅਗਲੇ 1 ਸਾਲ ’ਚ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ’ਚ 5 ਤੋਂ 7 ਕਰੋੜ ਦੀ ਕਮੀ ਆਵੇਗੀ। ਪਿਛਲੀਆਂ ਨੌ ਤਿਮਾਹੀਆਂ ਦੀ ਗੱਲ ਕਰੀਏ ਤਾਂ ਵੋਡਾਫੋਨ ਆਈਡੀਆ ਨੇ ਕਰੀਬ 15.5 ਕਰੋੜ ਖਪਤਕਾਰ ਗੁਆਏ ਹਨ। ਫਿਚ ਨੇ ਇਹ ਵੀ ਕਿਹਾ ਕਿ ਵੋਡਾਫੋਨ ਆਈਡੀਆ ਤੋਂ ਹਟੇ ਗਾਹਕਾਂ ’ਚੋਂ ਅੱਧੇ ਤੋਂ ਵੱਧ ਰਿਲਾਇੰਸ ਜੀਓ ਕੋਲ ਜਾਣਗੇ, ਬਾਕੀ ਗਾਹਕ ਏਅਰਟੈਲ ਦੀ ਸਹੂਲਤ ਲੈਣਗੇ।
ਕਿਸਾਨ ਰੇਲ ਸੇਵਾ ਰਾਹੀਂ ਹੁਣ ਕੀਤੀ ਜਾ ਰਹੀ ਹੈ 350 ਟਨ ਮਾਲ ਦੀ ਢੁਆਈ : ਰੇਲ ਮੰਤਰੀ
NEXT STORY