ਨਵੀਂ ਦਿੱਲੀ (ਇੰਟ.) - ਮੌਜੂਦਾ ਤਿਉਹਾਰੀ ਸੀਜ਼ਨ ਦੌਰਾਨ ਖਾਣ ਦੇ ਤੇਲ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਬੀਤੇ ਇਕ ਮਹੀਨੇ ’ਚ ਪਾਮ ਆਇਲ ਦੀਆਂ ਕੀਮਤਾਂ ’ਚ 37 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਦੀ ਵਜ੍ਹਾ ਨਾਲ ਘਰੇਲੂ ਬਜਟ ’ਤੇ ਅਸਰ ਪਿਆ ਹੈ। ਨਾਲ ਰੈਸਟੋਰੈਂਟਾਂ, ਹੋਟਲ ਅਤੇ ਮਠਿਆਈ ਦੀਆਂ ਦੁਕਾਨਾਂ ਦੀ ਕਾਸਟ ਵਧ ਗਈ ਹੈ, ਜੋ ਤੇਲ ਦੀ ਵਰਤੋਂ ਸਨੈਕਸ ਤਿਆਰ ਕਰਨ ਲਈ ਕਰਦੇ ਹਨ। ਘਰਾਂ ’ਚ ਆਮ ਤੌਰ ’ਤੇ ਵਰਤੋਂ ਹੋਣ ਵਾਲੇ ਸਰ੍ਹੋਂ ਦੇ ਤੇਲ ਦੀ ਕੀਮਤ ’ਚ ਇਸ ਮਿਆਦ ’ਚ 29 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ।
ਕਿਉਂ ਹੋਇਆ ਵਾਧਾ
ਤੇਲ ਦੀਆਂ ਕੀਮਤਾਂ ’ਚ ਇਹ ਵਾਧਾ ਉਦੋਂ ਹੋਇਆ ਹੈ, ਜਦੋਂ ਸਬਜ਼ੀਆਂ ਅਤੇ ਖੁਰਾਕੀ ਪਦਾਰਥਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਸਤੰਬਰ ’ਚ ਪ੍ਰਚੂਨ ਮਹਿੰਗਾਈ 9 ਮਹੀਨਿਆਂ ਦੇ ਹਾਈ 5.5 ਫੀਸਦੀ ’ਤੇ ਪਹੁੰਚ ਗਈ ਸੀ, ਜਿਸ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਵੱਲੋਂ ਫਿਲਹਾਲ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਘਟ ਹੋ ਗਈ ਹੈ।
ਸਰਕਾਰ ਨੇ ਪਿਛਲੇ ਮਹੀਨੇ ਕਰੂਡ ਸੋਇਆਬੀਨ, ਪਾਮ ਅਤੇ ਸੂਰਜਮੁਖੀ ਤੇਲ ’ਤੇ ਦਰਾਮਦ ਡਿਊਟੀ ਵਧਾ ਦਿੱਤੀ ਸੀ, ਜਿਸ ਨਾਲ ਕੀਮਤਾਂ ’ਚ ਵਾਧਾ ਹੋਇਆ। 14 ਸਤੰਬਰ ਤੋਂ ਕਰੂਡ ਪਾਮ, ਸੋਇਆਬੀਨ ਅਤੇ ਸੂਰਜਮੁਖੀ ਤੇਲ ’ਤੇ ਦਰਾਮਦ ਡਿਊਟੀ 5.5 ਤੋਂ ਵਧਾ ਕੇ 27.5 ਫੀਸਦੀ ਅਤੇ ਰਿਫਾਇੰਡ ਫੂਡ ਆਇਲ ’ਤੇ 13.7 ਤੋਂ ਵਧਾ ਕੇ 35.7 ਫੀਸਦੀ ਕਰ ਦਿੱਤਾ ਗਿਆ।
ਗਲੋਬਲ ਕੀਮਤਾਂ ’ਚ ਤੇਜ਼ੀ
ਅਧਿਕਾਰੀਆਂ ਨੇ ਦੱਸਿਆ ਹੈ ਕਿ ਕਰੂਡ ਪਾਮ, ਸੋਇਆਬੀਨ ਅਤੇ ਸੂਰਜਮੁਖੀ ਆਇਲ ਦੇ ਗਲੋਬਲ ਪ੍ਰਾਈਸ ਪਿਛਲੇ ਮਹੀਨੇ ’ਚ ਹੌਲੀ-ਹੌਲੀ ਲੱਗਭਗ 10.6 ਫੀਸਦੀ, 16.8 ਫੀਸਦੀ ਅਤੇ 12.3 ਫੀਸਦੀ ਵਧੇ ਹਨ। ਭਾਰਤ ਆਪਣੀ ਖੁਰਾਕੀ ਤੇਲ ਮੰਗ ਦਾ ਲੱਗਭਗ 58 ਫੀਸਦੀ ਇੰਪੋਰਟ ਕਰਦਾ ਹੈ ਅਤੇ ਬਨਸਪਤੀ ਤੇਲਾਂ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਅਤੇ ਸਭ ਤੋਂ ਵੱਡਾ ਇੰਪੋਰਟਰ ਹੈ।
ਖਪਤਕਾਰਾਂ ਨੂੰ ਅਗਲੇ ਕੁੱਝ ਮਹੀਨਿਆਂ ਤੱਕ ਉੱਚੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦਰਾਮਦ ਡਿਊਟੀ ਘਟ ਕਰਨ ਦੀ ਸੰਭਾਵਨਾ ਘਟ ਲੱਗਦੀ ਹੈ। ਸਰਕਾਰ ਨੇ ਪਹਿਲਾਂ ਕਿਹਾ ਸੀ ਇਹ ਵਿਵਸਥਾ ਘਰੇਲੂ ਤਿਲਹਨ ਕਿਸਾਨਾਂ ਨੂੰ ਬੜ੍ਹਾਵਾ ਦੇਣ ਦੇ ਸਰਕਾਰ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ, ਖਾਸ ਕਰ ਕੇ ਨਵੀਂ ਸੋਇਆਬੀਨ ਅਤੇ ਮੂੰਗਫਲੀ ਦੀ ਫਸਲ ਅਕਤੂਬਰ 2024 ਤੋਂ ਬਾਜ਼ਾਰਾਂ ’ਚ ਆਉਣ ਦੀ ਉਮੀਦ ਹੈ।
ਲੋਕਲ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ
ਉਦਯੋਗ ਦੇ ਸੂਤਰ ਇਸ ਗੱਲ ਨਾਲ ਸਹਿਮਤ ਹਨ ਕਿ ਕਿਸਾਨਾਂ ਨੂੰ ਤਿਲਹਨ ਦੀ ਚੰਗੀ ਕੀਮਤ ਮਿਲੇ, ਇਹ ਸੁਨਿਸ਼ਚਿਤ ਕਰਨ ਲਈ ਮੌਜੂਦਾ ਇੰਪੋਰਟ ਡਿਊਟੀ ਵਿਵਸਥਾ ਨੂੰ ਬਣਾਏ ਰੱਖਣਾ ਜ਼ਰੂਰੀ ਹੈ।
ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ (ਐੱਸ. ਈ. ਏ.) ਦੇ ਕਾਰਜਕਾਰੀ ਨਿਰਦੇਸ਼ਕ ਬੀ. ਵੀ. ਮੇਹਤਾ ਦਾ ਕਹਿਣਾ ਹੈ ਕਿ ਜੇਕਰ ਅਸੀਂ ਖੁਦ ਨੂੰ ਖੁਰਾਕੀ ਤੇਲ ਦੇ ਮਾਮਲੇ ’ਚ ਆਤਮਨਿਰਭਰ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕਿਸਾਨਾਂ ਨੂੰ ਤਿਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ। ਇਹ ਉਦੋਂ ਹੋਵੇਗਾ, ਜਦੋਂ ਕਿਸਾਨਾਂ ਨੂੰ ਸਾਲਾਂ ਤੱਕ ਚੰਗੀਆਂ ਕੀਮਤਾਂ ਮਿਲਣਗੀਆਂ।
ਮੁੱਖ ਖੁਰਾਕੀ ਤੇਲਾਂ ਦੀਆਂ ਕੌਮਾਂਤਰੀ ਕੀਮਤਾਂ ’ਚ ਅਪ੍ਰਤੱਖ ਵਾਧੇ ਦਾ ਅਸਰ ਸਾਰੇ ਖੁਰਾਕੀ ਤੇਲਾਂ ਦੀਆਂ ਕੀਮਤਾਂ ’ਤੇ ਪਿਆ ਹੈ। ਸਰਕਾਰ ਨੇ ਡਿਊਟੀ ਵਧਾਉਂਦੇ ਸਮੇਂ ਗਲੋਬਲ ਪ੍ਰੋਡਕਸ਼ਨ ’ਚ ਵਾਧਾ ਆਦਿ ’ਤੇ ਵਿਚਾਰ ਕੀਤਾ ਸੀ।
Nvidia ਦਾ ਵੱਡਾ ਨਿਵੇਸ਼, ਭਾਰਤ ’ਚ ਕਈ ਕੰਪਨੀਆਂ ਨਾਲ ਕੀਤੀ ਡੀਲ
NEXT STORY