ਨਵੀਂ ਦਿੱਲੀ- ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਆਪਣੇ ਉਪਕਰਣਾਂ ਦਾ ਨਿਰਮਾਣ ਭਾਰਤ ਵਿਚ ਸ਼ੁਰੂ ਕਰਨ ਜਾ ਰਹੀ ਹੈ। ਇਸ ਸਾਲ ਦੇ ਅੰਤ ਤੱਕ ਉਹ ਚੇਨੱਈ ਵਿਚ ਫਾਈਰ ਟੀ. ਵੀ. ਸਟਿਕ ਵਰਗੇ ਐਮਾਜ਼ੋਨ ਉਪਕਰਣਾਂ ਦਾ ਨਿਰਮਾਣ ਸ਼ੁਰੂ ਕਰੇਗੀ। ਇਸ ਲਈ ਐਮਾਜ਼ੋਨ ਨੇ ਫਾਕਸਕਾਨ ਦੀ ਸਹਾਇਕ ਇਕਾਈ ਕਲਾਊਡ ਨੈੱਟਵਰਕ ਤਕਨਾਲੋਜੀ ਨਾਲ ਸਾਂਝੇਦਾਰੀ ਕੀਤੀ ਹੈ।
ਕੰਪਨੀ ਦਾ ਇਹ ਕਦਮ ਸਰਕਾਰ ਦੀ ਭਾਰਤ ਆਤਮਨਿਰਭਰ ਮੁਹਿੰਮ ਦਾ ਹਿੱਸਾ ਹੈ। ਐਮਾਜ਼ੋਨ ਇੰਡੀਆ ਦੇ ਗਲੋਬਲ ਸੀਨੀਅਰ ਉਪ ਮੁਖੀ ਅਮਿਤ ਅਗਰਵਾਲ ਨੇ ਕਿਹਾ ਕਿ ਐਮਾਜ਼ੋਨ ਆਤਮਨਿਰਭਰ ਭਾਰਤ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਭਾਰਤ ਸਰਕਾਰ ਨਾਲ ਸਹਿਯੋਗ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਭਾਰਤ ਵਿਚ 1 ਕਰੋੜ ਛੋਟੇ ਅਤੇ ਦਰਿਮਆਨੇ ਕਾਰੋਬਾਰਾਂ ਨੂੰ ਡਿਜੀਟਲ ਤਕਨਾਲੋਜੀ ਦੀ ਸੁਵਿਧਾ ਦੇਣ ਲਈ 100 ਕਰੋੜ ਡਾਲਰ ਦਾ ਨਿਵੇਸ਼ ਕਰਨ ਨੂੰ ਤਿਆਰ ਹੈ। ਇਸ ਨਾਲ ਦੇਸ਼ ਤੋਂ ਵੱਡੀ ਮਾਤਰਾ ਵਿਚ ਬਰਾਮਦ ਹੋ ਸਕੇਗੀ ਅਤੇ 2025 ਤੱਕ ਤਕਰੀਬਨ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਐਮਾਜ਼ੋਨ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਕਿ ਉਹ ਅਜੇ ਚੇਨੱਈ ਵਿਚ ਫਾਈਰ ਸਟਿਕ ਦਾ ਉਤਪਾਦਨ ਕਰੇਗੀ ਅਤੇ ਜੇਕਰ ਮੰਗ ਵਿਚ ਵਾਧਾ ਦਿਸਦਾ ਹੈ ਤਾਂ ਉਹ ਦੂਜੇ ਸ਼ਹਿਰਾਂ ਵਿਚ ਵੀ ਉਤਪਾਦਨ ਇਕਾਈ ਲਾਵੇਗੀ।
ਆਡੀ ਭਾਰਤ ’ਚ ਇਲੈਕਟ੍ਰੀਕਲ ਵਾਹਨਾਂ ਦੀ ਰਣਨੀਤੀ ਸ਼ੁਰੂ ਕਰਨ ਲਈ ਬਿਲਕੁਲ ਤਿਆਰ : ਬਲਬੀਰ ਸਿੰਘ
NEXT STORY