ਮੁੰਬਈ—ਘਰੇਲੂ ਸ਼ੇਅਰ ਬਾਜ਼ਾਰਾਂ 'ਚ ਪਿਛਲੇ ਹਫਤੇ ਦੀ ਤੇਜ਼ੀ ਤੋਂ ਬਾਅਦ ਆਉਣ ਵਾਲੇ ਹਫਤੇ 'ਚ ਨਿਵੇਸ਼ਕਾਂ ਦਾ ਰੁੱਖ ਖੁਦਰਾ ਮਹਿੰਗਾਈ ਅਤੇ ਉਦਯੌਗਿਕ ਉਤਪਾਦਨ ਦੇ ਅੰਕੜਿਆਂ 'ਤੇ ਨਿਰਭਰ ਕਰੇਗਾ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਪਿਛਲੇ ਹਫਤੇ ਦੋ ਫੀਸਦੀ ਭਾਵ 658.29 ਅੰਕ ਦੀ ਤੇਜ਼ੀ ਨਾਲ ਹਫਤਾਵਰ 'ਤੇ ਸ਼ੁੱਕਰਵਾਰ ਨੂੰ 33,626.97 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 2.08 ਫੀਸਦੀ ਭਾਵ 210.30 ਅੰਕ ਦੀ ਹਫਤਾਵਰ ਮਜ਼ਬੂਤੀ ਦੇ ਨਾਲ 10,331.60 ਅੰਕ 'ਤੇ ਬੰਦ ਹੋਇਆ। ਅਗਲੇ ਹਫਤੇ ਵੀਰਵਾਰ ਨੂੰ ਖੁਦਰਾ ਮਹਿੰਗਾਈ ਅਤੇ ਉਦਯੌਗਿਕ ਉਤਪਾਦਨ ਦੇ ਅੰਕੜੇ ਆਉਂਦੇ ਹਨ। ਇਨ੍ਹਾਂ ਦਾ ਅਸਰ ਬਾਜ਼ਾਰ 'ਤੇ ਪੈਣ ਦੀ ਸੰਭਾਵਨਾ ਹੈ। ਨਾਲ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ 'ਵਪਾਰ ਯੁੱਧ' ਅਤੇ ਇਸ ਦੇ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਉਤਾਰ-ਚੜ੍ਹਾਅ ਨਾਲ ਵੀ ਘਰੇਲੂ ਬਾਜ਼ਾਰ ਪ੍ਰਭਾਵਿਤ ਹੋਣਗੇ। ਵਿੱਤੀ ਸਾਲ ਦੇ ਪਹਿਲੇ ਹਫਤੇ ਪੰਜ 'ਚੋਂ ਚਾਰ ਕਾਰੋਬਾਰੀ ਦਿਵਸ ਬਾਜ਼ਾਰ 'ਚ ਲਿਵਾਲੀ ਦਾ ਜ਼ੋਰ ਰਿਹਾ। ਸੋਮਵਾਰ ਨੂੰ ਸੈਂਸੈਕਸ 286.68 ਅੰਕ ਦੀ ਤੇਜ਼ੀ 'ਚ 33,255.36 ਅੰਕ 'ਤੇ ਅਤੇ ਨਿਫਟੀ 98.10 ਅੰਕ ਦੀ ਮਜ਼ਬੂਤੀ ਦੇ ਨਾਲ 10,211.80 ਅੰਕ 'ਤੇ ਬੰਦ ਹੋਇਆ। ਮੰਗਲਵਾਰ ਨੂੰ ਸੈਂਸੈਕਸ 'ਚ 115.27 ਅੰਕ ਦਾ ਵਾਧਾ ਰਿਹਾ। ਅਮਰੀਕਾ ਅਤੇ ਚੀਨ ਦੇ ਵਿਚਕਾਰ 'ਵਪਾਰ ਯੁੱਧ' ਬੁੱਧਵਾਰ ਨੂੰ ਬਾਜ਼ਾਰ 'ਤੇ ਹਾਵੀ ਰਿਹਾ। ਸੈਂਸੈਕਸ 351.56 ਅੰਕ ਅਤੇ ਨਿਫਟੀ 116.60 ਅੰਕ ਦੀ ਗਿਰਾਵਟ 'ਚ ਬੰਦ ਹੋਇਆ। ਅਗਲੇ ਦੋ ਦਿਨ ਬਾਜ਼ਾਰ 'ਚ ਤੇਜ਼ੀ ਰਹੀ। ਵੀਰਵਾਰ ਨੂੰ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਦੇ ਵਿਚਕਾਰ ਰਿਜ਼ਰਵ ਬੈਂਕ ਵਲੋਂ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਾ ਕਰਨ ਅਤੇ ਸੇਵਾ ਖੇਤਰ ਦੀਆਂ ਗਤੀਵਿਧੀਆਂ ਦੇ ਤੇਜ਼ੀ ਨਾਲ ਉਤਸ਼ਾਹਿਤ ਨਿਵੇਸ਼ਕਾਂ ਦੀ ਲਿਵਾਲੀ ਨਾਲ ਸੈਂਸੈਕਸ 577.73 ਅੰਕ ਅਤੇ ਨਿਫਟੀ 196.75 ਅੰਕ ਦੇ ਵਾਧੇ 'ਚ ਰਿਹਾ। ਸ਼ੁੱਕਰਵਾਰ ਨੂੰ ਸੈਂਸੈਕਸ 30.17 ਅੰਕ ਦੀ ਤੇਜ਼ੀ 'ਚ 33,626.97 ਅੰਕ 'ਤੇ ਬੰਦ ਹੋਇਆ ਜਦਕਿ ਨਿਫਟੀ 10,331.60 ਅੰਕ 'ਤੇ ਸਪਾਟ ਰਿਹਾ।
R.B.I. ਨੇ ਬੈਂਕਾਂ ਤੋਂ ਨਕਦੀ ਦੀ ਢੁਆਈ 'ਤੇ ਨਿਯਮਾਂ ਨੂੰ ਕੀਤਾ ਸਖਤ
NEXT STORY