ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਰਟੋਰੇਟ(ਈ.ਡੀ.) ਨੇ ਪਿਛਲੇ ਤਿੰਨ ਸਾਲ 'ਚ ਰਿਕਾਰਡ 33 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਕੁਰਕ ਕੀਤੀ ਹੈ। ਐਤਵਾਰ ਨੂੰ ਰਿਟਾਇਰ ਹੋਣ ਜਾ ਰਹੇ ਈ.ਡੀ. ਚੀਫ ਕਰਨਾਲ ਸਿੰਘ ਦੇ ਕਾਰਜਕਾਲ 'ਚ ਕਰੀਬ 390 ਮਾਮਲਿਆਂ 'ਚ ਕਾਰਜਸ਼ੀਟ ਦਾਇਰ ਕੀਤੀ ਗਈ । ਹੁਣ ਇਹ ਜ਼ਿੰਮੇਵਾਰੀ ਆਈ.ਆਰ.ਐੱਸ. ਅਧਿਕਾਰੀ ਐੱਸ.ਕੇ. ਮਿਸ਼ਰਾ ਨੂੰ ਦਿੱਤੀ ਗਈ ਹੈ। ਕਰਨਾਲ ਸਿੰਘ ਨੇ 2015 'ਚ ਏਜੰਸੀ 'ਚ ਕਾਰਜ ਭਾਰ ਸੰਭਾਲਿਆ ਸੀ। ਉਨ੍ਹਾਂ ਨੇ ਮਨੀ ਲਾਂਡਰਿੰਗ, ਵਿਦੇਸ਼ੀ ਮੁਦਰਾ ਉਲੰਘਣ ਅਤੇ ਭ੍ਰਿਸ਼ਟਾਚਾਰ ਨਾਲ ਸੰਬੰਧਤ ਜੁੜੇ ਮਾਮਲਿਆਂ 'ਚ ਤੇਜ਼ੀ ਲਿਆਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ।
ਇਨ੍ਹਾਂ ਵਿਚ ਅਗਸਤਾਵੈਸਟਲੈਂਡ ਵੀ.ਵੀ.ਆਈ.ਪੀ. ਚਾਪਰ, ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨਾਲ ਜੁੜੇ ਮਨੀ ਲਾਂਡਰਿੰਗ ਕੇਸ, ਸਟਰਲਿੰਗ ਬਾਇਓਟੈਕ, ਵਿਜੇ ਮਾਲਿਆ ਬੈਂਕ ਫਰਾਡ, ਨੀਰਵ ਮੋਦੀ, ਮੇਹੁਲ ਚੌਕਸੀ, 2 ਜੀ ਸਪੈਕਟਰੰਮ ਅਤੇ ਕੋਲਾ ਘਪਲਾ ਵਰਗੇ ਮਾਮਲੇ ਸ਼ਾਮਲ ਹਨ। ਸਿੰਘ ਕੇਂਦਰ ਸ਼ਾਸਤ ਪ੍ਰਦੇਸ਼ ਕਾਡਰ ਦੇ 1984 ਬੈਂਚ ਦੇ ਆਈ.ਪੀ.ਐੱਸ. ਅਧਿਕਾਰੀ ਹਨ।
ਪਿਛਲੇ ਤਿੰਨ ਸਾਲ 'ਚ ਕੇਂਦਰੀ ਜਾਂਚ ਏਜੰਸੀ 'ਚ ਦਰਜ ਮਾਮਲਿਆਂ, ਪ੍ਰਾਪਰਟੀ ਅਟੈਚਮੈਂਟ ਅਤੇ ਚਾਰਜਸ਼ੀਟ ਦੀ ਸੰਖਿਆ 'ਚ ਵਾਧਾ ਹੋਇਆ ਹੈ। ਏਜੰਸੀ ਨੇ 2015 ਤੋਂ ਹੁਣ ਤੱਕ ਕੁੱਲ 33,563 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕੀਤਾ ਹੈ। ਇਸ ਤੋਂ ਪਹਿਲੇ 10 ਸਾਲਾਂ(2005-2015) 'ਚ ਇਹ ਅੰਕੜਾ ਸਿਰਫ 9003 ਕਰੋੜ ਰੁਪਏ ਸੀ।
ਤਿੰਨ ਸਾਲਾਂ ਵਿਚ ਈ.ਡੀ. ਨੇ 390 ਚਾਰਜਸ਼ੀਟ ਦਾਇਰ ਕੀਤੇ ਹਨ ਜਦੋਂਕਿ ਇਸ ਤੋਂ ਪਹਿਲਾਂ 10 ਸਾਲਾਂ ਵਿਚ 170 ਚਾਰਜਸ਼ੀਟ ਦਾਇਰ ਹੋਈ।
ਸਿਆਸੀ ਹਥਿਆਰ ਸੀ ਰੇਲਵੇ ਬਜਟ, ਇਸ ਲਈ ਕੀਤਾ ਖਤਮ : ਪਿਊਸ਼ ਗੋਇਲ
NEXT STORY