ਨਵੀਂ ਦਿੱਲੀ — ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਿਉਂ ਮੋਦੀ ਸਰਕਾਰ ਨੇ ਵੱਖਰੇ ਰੇਲ ਬਜਟ ਦੀ ਪੰਰਪਪਰਾ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੇਲ ਬਜਟ ਦਾ ਇਸਤੇਮਾਲ ਚੋਣਾਂ ਜਿਤਣ ਲਈ ਹੁੰਦਾ ਸੀ ਅਤੇ ਇਸਨੂੰ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ।
5ਵੇਂ ਇੰਡੀਆ ਆਈਡਿਆ ਕਾਨਕਲੇਵ 'ਚ ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਮਲਿਤ ਅਤੇ ਟਿਕਾਊ ਵਿਕਾਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਸਾਖ ਵਧਾਉਣ ਵਾਲੀਆਂ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰੇਗੀ।
ਉਨ੍ਹਾਂ ਨੇ ਕਿਹਾ,'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਦੀ ਕਾਰਜਪ੍ਰਣਾਲੀ ਬਦਲ ਦਿੱਤੀ ਹੈ। ਅਸੀਂ ਸਿਆਸੀ ਦਖਲਅੰਦਾਜ਼ੀ ਰੋਕਣ ਲਈ ਵੱਖਰੇ ਰੇਲਵੇ ਬਜਟ ਨੂੰ ਖਤਮ ਕਰ ਦਿੱਤਾ ਹੈ। ਅਸੀਂ ਉਨ੍ਹਾਂ ਚੀਜ਼ਾਂ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਹੈ ਜਿਹੜੀਆਂ ਕਿ ਭਾਰਤ ਲਈ ਵਧੀਆ ਹਨ ਨਾ ਕਿ ਸਿਰਫ ਸਿਆਸੀ ਵਰਗ ਲਈ।
ਰੇਲ ਮੰਤਰੀ ਨੇ ਚੁਣਾਂਵੀ ਰੇਲ ਬਜਟ ਦੇ ਇਸਤੇਮਾਲ ਨੂੰ ਲੈ ਕੇ ਕਿਹਾ,'ਪਿਛਲੇ 65 ਸਾਲਾਂ 'ਚ ਹਰ ਰੇਲਵੇ ਬਜਟ ਸਿਆਸੀ ਹਥਿਆਰ ਦੇ ਰੂਪ ਵਿਚ ਆਇਆ। ਇਨ੍ਹਾਂ 'ਤੇ ਚੋਣਾਂ ਲੜੀਆਂ ਗਈਆਂ ਅਤੇ ਵਾਅਦੇ ਵੀ ਕੀਤੇ ਗਏ।'
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਜ਼ਿਆਦਾ ਫੋਕਸ ਸੁਰੱਖਿਆ, ਯਾਤਰੀ ਸੁਵਿਧਾ ਅਤੇ ਨਿਵੇਸ਼ ਤੇ ਰਿਟਰਨ 'ਤੇ ਰਿਹਾ।
ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ 11ਵੇਂ ਦਿਨ ਕਟੌਤੀ, ਜਾਣੋ ਅੱਜ ਦਾ ਮੁੱਲ
NEXT STORY