ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦਾ ਮੁਨਾਫਾ 0.5 ਫੀਸਦੀ ਵਧ ਕੇ 461.5 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦਾ ਮੁਨਾਫਾ 459.4 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦੀ ਆਮਦਨ 34.7 ਫੀਸਦੀ ਵਧ ਕੇ 2,528 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦੀ ਆਮਦਨ 1,876.5 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦਾ ਐਬਿਟਡਾ 573.3 ਕਰੋੜ ਰੁਪਏ ਤੋਂ ਵਧ ਕੇ 797.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹ 'ਚ ਆਇਸ਼ਰ ਮੋਟਰਜ਼ ਦਾ ਐਬਿਟਡਾ ਮਾਰਜਨ 30.5 ਫੀਸਦੀ ਤੋਂ ਵਧ ਕੇ 31.5 ਫੀਸਦੀ ਰਿਹਾ ਹੈ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦੀ ਇਸ ਤੋਂ ਇਲਾਵਾ ਆਮਦਨ 55 ਕਰੋੜ ਰੁਪਏ ਤੋਂ ਵਧ ਕੇ 85 ਕਰੋੜ ਰੁਪਏ ਰਹੀ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਆਇਸ਼ਰ ਮੋਟਰਜ਼ ਦੀ ਕੱਚੇ ਮਾਲ ਦੀ ਲਾਗਤ 932.5 ਕਰੋੜ ਰੁਪਏ ਤੋਂ ਵਧ ਕੇ 1,228.5 ਕਰੋੜ ਰੁਪਏ ਰਹੀ ਹੈ।
ਰੁਪਏ 'ਚ 7 ਪੈਸੇ ਦੀ ਗਿਰਾਵਟ,67.33 'ਤੇ ਖੁੱਲ੍ਹਿਆ
NEXT STORY