ਓਸਲੋ- ਵਿਸ਼ਵ ਭਰ ਵਿਚ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਕੋਸ਼ਿਸ਼ ਤਹਿਤ ਪੈਟਰੋਲ-ਡੀਜ਼ਲ ਕਾਰਾਂ ਦੀ ਜਗ੍ਹਾ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਿਚਕਾਰ ਨਾਰਵੇ ਵਿਸ਼ਵ ਦਾ ਉਹ ਪਹਿਲਾ ਦੇਸ਼ ਬਣ ਗਿਆ ਹੈ ਜਿੱਥੇ ਪਿਛਲੇ ਸਾਲ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਪੈਟਰੋਲ, ਡੀਜ਼ਲ ਅਤੇ ਹਾਈਬ੍ਰਿਡ ਕਾਰਾਂ ਨੂੰ ਜ਼ਬਰਦਸਤ ਪਛਾੜ ਗਈ ਹੈ।
ਨਾਰਵੇਈਅਨ ਰੋਡ ਫੈਡਰੇਸ਼ਨ (ਓ. ਐੱਫ. ਵੀ.) ਨੇ ਮੰਗਲਵਾਰ ਕਿਹਾ ਕਿ 2020 ਵਿਚ ਵਿਕੇ ਕੁੱਲ ਵਾਹਨਾਂ ਵਿਚ 54 ਫ਼ੀਸਦੀ ਬੈਟਰੀ ਇਲੈਕਟ੍ਰਿਕ ਵ੍ਹੀਕਲਜ਼ (ਬੀ. ਈ. ਵੀਜ਼.) ਰਹੇ, ਜੋ ਕਿ ਗਲੋਬਲ ਰਿਕਾਰਡ ਹੈ। 2019 ਵਿਚ ਇਹ ਅੰਕੜਾ 42.4 ਫ਼ੀਸਦੀ ਸੀ ਅਤੇ ਦਹਾਕੇ ਪਹਿਲਾਂ ਕੁੱਲ ਬਾਜ਼ਾਰ ਹਿੱਸੇਦਾਰੀ ਬੜੀ ਮੁਸ਼ਕਲ ਨਾਲ 1 ਫ਼ੀਸਦੀ ਸੀ।
ਇਲੈਕਟ੍ਰਿਕ ਕਾਰਾਂ 'ਤੇ ਨਹੀਂ ਹੈ ਟੈਕਸ-
2025 ਤੱਕ ਨਵੀਂਆਂ ਪੈਟਰੋਲ-ਡੀਜ਼ਲ ਕਾਰਾਂ ਦੀ ਵਿਕਰੀ ਖ਼ਤਮ ਕਰਨ ਵਾਲਾ ਪਹਿਲਾ ਦੇਸ਼ ਬਣਨ ਦੀ ਕੋਸ਼ਿਸ਼ ਤਹਿਤ ਤੇਲ ਉਤਪਾਦਕ ਨਾਰਵੇ ਨੇ ਇਲੈਕਟ੍ਰਿਕ ਕਾਰਾਂ ਨੂੰ ਟੈਕਸਾਂ ਤੋਂ ਛੋਟ ਦਿੱਤੀ ਹੋਈ ਹੈ। ਪਿਛਲੇ ਸਾਲ ਨਾਰਵੇ ਵਿਚ ਨਵੀਂਆਂ ਕਾਰਾਂ ਦੀ ਵਿਕਰੀ 141,412 ਰਹੀ, ਜਿਨ੍ਹਾਂ ਵਿਚ 76,789 ਪੂਰੀ ਤਰ੍ਹਾਂ ਇਲਕੈਟ੍ਰਿਕ ਸਨ। ਇਸ ਦੇ ਉਲਟ ਡੀਜ਼ਲ ਕਾਰਾਂ ਦੀ ਬਾਜ਼ਾਰ ਹਿੱਸੇਦਾਰੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਅਤੇ 2011 ਦੇ 75.7 ਫ਼ੀਸਦੀ ਦੇ ਸਿਖ਼ਰ ਤੋਂ ਘੱਟ ਕੇ ਪਿਛਲੇ ਸਾਲ ਸਿਰਫ ਇਹ 8.6 ਫ਼ੀਸਦੀ ਰਹਿ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਇਸ ਤਾਰੀਖ਼ ਤੋਂ ਭਾਰਤ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ ਟੀਕਾਕਰਨ
ਇਹ ਵੀ ਪੜ੍ਹੋ- 15 ਫਰਵਰੀ ਤੋਂ ਨਕਦ ਲੈਣ-ਦੇਣ ਬੰਦ ਹੋਣ ਤੋਂ ਪਹਿਲਾਂ FASTag ਦਾ ਰਿਕਾਰਡ!
ਓ. ਐੱਫ. ਵੀ. ਦੇ ਮੁੱਖ ਕਾਰਜਕਾਰੀ .ਇਵਿੰਡ ਥੋਰਸਨ ਨੇ ਕਿਹਾ, ''ਅਸੀਂ ਨਿਸ਼ਚਤ ਤੌਰ 'ਤੇ 2025 ਦੇ ਟੀਚੇ 'ਤੇ ਪਹੁੰਚਣ ਦੀ ਰਾਹ 'ਤੇ ਹਾਂ।'' ਨਾਰਵੇ ਵਿਚ ਪਿਛਲੇ ਸਾਲ ਫਾਕਸਵੈਗਨ ਦਾ ਔਡੀ ਬਰਾਂਡ ਈ-ਟ੍ਰੋਨ ਸਪੋਰਟਸ ਯੂਟਿਲਿਟੀ ਅਤੇ ਸਪੋਰਟਸਬੈਕ ਕਾਰਾਂ ਨਾਲ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਨਵੀਆਂ ਕਾਰਾਂ ਵਿਚ ਟਾਪ 'ਤੇ ਰਿਹਾ। ਮਾਡਲ-3 ਦੀ ਵਿਕਰੀ ਨਾਲ ਟੈਸਲਾ ਦੂਜੇ ਨੰਬਰ 'ਤੇ ਰਹੀ, ਜੋ ਕਿ 2019 ਵਿਚ ਟਾਪ 'ਤੇ ਸੀ। ਟੈਸਲਾ ਦੀ SUV ਮਾਡਲ ਵਾਈ ਇਸ ਸਾਲ ਨਾਰਵੇਈ ਬਾਜ਼ਾਰ ਵਿਚ ਦਸਤਕ ਦੇਣ ਵਾਲੀ ਹੈ। ਫੋਰਡ, ਬੀ. ਐੱਮ. ਡਬਲਿਊ ਅਤੇ ਫਾਕਵੈਗਨ ਦੀਆਂ ਇਲੈਕਟ੍ਰਿਕ ਐੱਸ. ਯੀ. ਵੀ. ਪਹਿਲਾਂ ਤੋਂ ਨਾਰਵੇ ਦੇ ਬਾਜ਼ਾਰਾਂ ਵਿਚ ਹਨ।
ਵੱਡੀ ਖ਼ਬਰ! ਇਸ ਤਾਰੀਖ਼ ਤੋਂ ਭਾਰਤ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ ਟੀਕਾਕਰਨ
NEXT STORY