ਨਵੀਂ ਦਿੱਲੀ- ਭਾਰਤ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਕੋਵਿਡ-19 ਟੀਕਾਕਰਨ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ 13 ਜਨਵਰੀ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਟੀਕਿਆਂ ਨੂੰ ਹਾਲ ਵਿਚ ਦਿੱਤੀ ਗਈ ਐਮਰਜੈਂਸੀ ਮਨਜ਼ੂਰੀ ਤੋਂ 10 ਦਿਨਾਂ ਦੇ ਅੰਦਰ-ਅੰਦਰ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੀ ਪੂਰੀ ਤਿਆਰੀ ਹੈ।
ਭਾਰਤੀ ਡਰੱਗਜ਼ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਵੱਲੋਂ ਦੋ ਕੋਰੋਨਾ ਟੀਕਿਆਂ ਨੂੰ 3 ਜਨਵਰੀ ਨੂੰ ਹਰੀ ਝੰਡੀ ਦਿੱਤੀ ਗਈ ਸੀ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਬਾਰੇ ਅੰਤਿਮ ਫ਼ੈਸਲਾ ਸਰਕਾਰ ਲਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਚ ਸਰਗਮ ਕੋਵਿਡ-19 ਮਾਮਲੇ ਹੁਣ 2.5 ਲੱਖ ਤੋਂ ਘੱਟ ਹਨ ਅਤੇ ਲਗਾਤਾਰ ਘੱਟ ਰਹੇ ਹਨ, ਜਿਸ ਕਾਰਨ ਹੈਲਥ ਡਿਲਿਵਰੀ ਸਟ੍ਰਕਚਰ 'ਤੇ ਭਾਰ ਵਿਚ ਕਮੀ ਆਈ ਹੈ। ਸਿਹਤ ਸਕੱਤਰ ਨੇ ਕਿਹਾ ਕਿ ਦਰਮਿਆਨੇ ਜਾਂ ਗੰਭੀਰ ਲੱਛਣਾਂ ਵਾਲੇ 44 ਫ਼ੀਸਦੀ ਸਰਗਰਮ ਮਾਮਲੇ ਹਸਪਤਾਲ ਵਿਚ ਹਨ, ਜਦੋਂ ਕਿ 56 ਫ਼ੀਸਦੀ ਮਾਮਲੇ ਬਹੁਤ ਹੀ ਹਲਕੇ ਜਾਂ ਬਿਨਾਂ ਲੱਛਣਾਂ ਵਾਲੇ ਹਨ ਅਤੇ ਘਰਾਂ ਵਿਚ ਇਕਾਂਤਵਾਸ ਵਿਚ ਹਨ।
ਇਹ ਵੀ ਪੜ੍ਹੋ- SBI ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਮਿਲਣ ਜਾ ਰਿਹਾ ਹੈ ATMs ਦਾ ਤੋਹਫ਼ਾ
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਕੋਵਿਡ ਟੀਕੇ ਦੀ ਬਰਾਮਦ 'ਤੇ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੀ. ਐੱਮ. ਐੱਸ. ਡੀ. ਨਾਮਕ ਚਾਰ ਪ੍ਰਾਇਮਰੀ ਟੀਕੇ ਸਟੋਰ ਕਰਨਾਲ, ਮੁੰਬਈ, ਚੇਨਈ ਤੇ ਕੋਲਕਾਤਾ ਵਿਚ ਸਥਿਤ ਹਨ ਅਤੇ ਦੇਸ਼ ਵਿਚ 37 ਟੀਕੇ ਸਟੋਰ ਹਨ। ਇਹ ਟੀਕਿਆਂ ਨੂੰ ਥੋਕ ਵਿਚ ਸਟੋਰ ਕਰਦੇ ਹਨ ਅਤੇ ਅੱਗੇ ਵੰਡਦੇ ਹਨ। ਸਟੋਰ ਕੀਤੇ ਟੀਕਿਆਂ ਦੀ ਗਿਣਤੀ ਅਤੇ ਤਾਪਮਾਨ ਟ੍ਰੈਕਰ ਸਮੇਤ ਸਹੂਲਤ ਦੀ ਡਿਜੀਟਲੀ ਨਿਗਰਾਨੀ ਕੀਤੀ ਜਾਂਦੀ ਹੈ। ਸਾਡੇ ਕੋਲ ਦੇਸ਼ ਵਿਚ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਹ ਸਹੂਲਤ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਭਾਰਤ 'ਚ ਬਣੇ ਕੋਵਿਡ-19 ਟੀਕੇ ਖ਼ਰੀਦਣ ਲਈ ਤਿਆਰ ਇਹ ਮੁਲਕ
ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ
NEXT STORY