ਨਵੀਂ ਦਿੱਲੀ - ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ਦੇ ਨਵੇਂ ਮਾਲਕ ਏਲੋਨ ਮਸਕ, ਕੰਪਨੀ ਲਈ ਇੱਕ ਨਵੇਂ ਲੀਡਰ ਦੀ ਭਾਲ ਕਰ ਰਹੇ ਹਨ, ਜੋ ਟਵਿੱਟਰ ਨੂੰ ਚਲਾ ਸਕਦਾ ਹੈ। ਏਲੋਨ ਮਸਕ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਉਹ ਕੰਪਨੀ ਵਿਚ ਆਪਣਾ ਸਮਾਂ ਘਟਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਕੰਪਨੀ ਵਿੱਚ ਸੰਗਠਨ ਪੁਨਰਗਠਨ ਦਾ ਕੰਮ ਇਸ ਹਫ਼ਤੇ ਵਿੱਚ ਪੂਰਾ ਹੋ ਜਾਵੇਗਾ।
ਇਸ ਦੌਰਾਨ ਏਲੋਨ ਮਸਕ ਨੇ ਟੇਸਲਾ ਇੰਕ ਵਿਖੇ ਆਪਣੇ 56 ਬਿਲੀਅਨ ਡਾਲਰ ਦੇ ਤਨਖਾਹ ਪੈਕੇਜ ਬਾਰੇ ਡੇਲਾਵੇਅਰ ਅਦਾਲਤ ਵਿੱਚ ਇੱਕ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਤਨਖਾਹ ਪੈਕੇਜ ਪ੍ਰਦਰਸ਼ਨ ਦੇ ਟੀਚੇ ਦੇ ਆਧਾਰ 'ਤੇ ਅਤੇ ਕੰਪਨੀ ਬੋਰਡ ਦੀ ਮਨਜ਼ੂਰੀ ਤੋਂ ਬਾਅਦ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Jeff Bezos ਦਾਨ ਕਰਨਗੇ ਆਪਣੀ ਜਾਇਦਾਦ, ਮੰਦੀ ਦੀ ਆਹਟ ਦਰਮਿਆਨ ਲੋਕਾਂ ਨੂੰ ਦਿੱਤੀ ਇਹ ਸਲਾਹ
ਏਲੋਨ ਮਸਕ, ਜੋ ਟਵਿੱਟਰ ਲਈ ਨਵੇਂ ਸੀਈਓ ਦੀ ਭਾਲ ਕਰ ਰਹੇ ਹਨ, ਨੇ ਟਵੀਟ ਕੀਤਾ ਕਿ ਉਹ ਟਵਿੱਟਰ ਨੂੰ ਉਦੋਂ ਤੱਕ ਚਲਾਉਂਦੇ ਰਹਿਣਗੇ ਜਦੋਂ ਤੱਕ ਉਨ੍ਹਾਂ ਨੂੰ ਕੰਪਨੀ ਲਈ ਕੋਈ ਨਵਾਂ ਲੀਡਰ ਨਹੀਂ ਮਿਲ ਜਾਂਦਾ ਅਤੇ ਕੰਪਨੀ ਇੱਕ ਵਾਰ ਫਿਰ ਮਜ਼ਬੂਤ ਸਥਿਤੀ ਵਿੱਚ ਨਹੀਂ ਆ ਜਾਂਦੀ ਹੈ। ਹਾਲਾਂਕਿ, ਇਸ ਵਿੱਚ ਅਜੇ ਵੀ ਕੁਝ ਸਮਾਂ ਲੱਗ ਸਕਦਾ ਹੈ। ਏਲੋਨ ਮਸਕ ਦਾ ਇਹ ਟਵੀਟ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਜੈਕ ਡੋਰਸੀ ਦੇ ਉਸ ਟਵੀਟ ਦਾ ਜਵਾਬ ਹੈ, ਜਿਸ ਵਿੱਚ ਡੋਰਸੀ ਨੇ ਦੁਬਾਰਾ ਟਵਿਟਰ ਦਾ ਸੀਈਓ ਬਣਨ ਤੋਂ ਇਨਕਾਰ ਕਰ ਦਿੱਤਾ ਹੈ।
ਟਵਿੱਟਰ 'ਤੇ ਇਕ ਉਪਭੋਗਤਾ ਨੇ ਡੋਰਸੀ ਨੂੰ ਪੁੱਛਿਆ, 'ਕੀ ਉਹ ਟਵਿੱਟਰ ਦੇ ਸੀਈਓ ਦਾ ਅਹੁਦਾ ਸਵੀਕਾਰ ਕਰਣਗੇ? ਇਸ ਦੇ ਜਵਾਬ ਵਿੱਚ ਡੋਰਸੀ ਨੇ ਕਿਹਾ ਕਿ ਉਹ ਇਸ ਅਹੁਦੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਡੋਰਸੀ ਨੇ ਪਿਛਲੇ ਸਾਲ ਨਵੰਬਰ ਵਿੱਚ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਡਿਜੀਟਲ ਕਰੰਸੀ ਦੀ ਸ਼ੁਰੂਆਤ ਲਈ RBI ਨੇ ਕੀਤੀ ਇਨ੍ਹਾਂ ਬੈਂਕਾਂ ਦੀ ਚੋਣ, ਜਾਣੋ ਕੀ ਹੋਣਗੇ ਫ਼ਾਇਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਯਾਤ, ਨਿਰਯਾਤ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਕਾਰਨ ਜਾਪਾਨ ਨੂੰ ਲਗਾਤਾਰ 15ਵੇਂ ਮਹੀਨੇ ਵਪਾਰ ਘਾਟਾ
NEXT STORY