ਨਵੀਂ ਦਿੱਲੀ - ਸਪੇਸਐਕਸ ਦੇ ਮਾਲਕ ਅਤੇ ਟੇਸਲਾ ਦੇ ਸੀ.ਈ.ਓ. ਐਲਨ ਮਸਕ ਨੇ ਚੰਦਰਮਾ ਮਿਸ਼ਨ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਨਾਲ 2.89 ਅਰਬ ਡਾਲਰ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਦੇ ਤਹਿਤ ਮਸਕ 50 ਸਾਲਾਂ ਬਾਅਦ ਪਹਿਲੀ ਵਾਰ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੀ ਸਤਹ 'ਤੇ ਲਿਜਾਣ ਲਈ ਪੁਲਾੜਯਾਨ ਸਟਾਰਟਸ਼ਿਪ ਦਾ ਨਿਰਮਾਣ ਕਰਣਗੇ। ਨਾਸਾ ਆਪਣੇ ਐਂਟੀਮੇਸ ਮਿਸ਼ਨ ਲਈ ਏਲੋਨ ਮਸਕ ਦੀ ਕੰਪਨੀ ਨੂੰ ਵੱਡੇ ਪੱਧਰ ਦਾ ਇਕਰਾਰਨਾਮਾ ਦੇ ਰਿਹਾ ਹੈ।
ਇਹ ਵੀ ਪੜ੍ਹੋ : ਨਹੀਂ ਕੀਤਾ 12 ਲੱਖ ਦਾ ਭੁਗਤਾਨ ਤਾਂ ਸਹਾਰਾ ਦੇ ਚੇਅਰਮੈਨ ਦੇ ਗ੍ਰਿਫਤਾਰੀ ਵਾਰੰਟ ਹੋਏ ਜਾਰੀ
ਜੈਫ ਬੇਜੋਸ ਨੂੰ ਝਟਕਾ
ਐਮਾਜ਼ੋਨ ਦੇ ਮਾਲਕ ਜੈੱਫ ਬੇਜੋਸ ਨੂੰ ਇਸ ਸੌਦੇ ਕਾਰਨ ਵੱਡਾ ਝਟਕਾ ਲੱਗਾ ਹੈ। ਅਜਿਹਾ ਇਸ ਲਈ ਕਿਉਂਕਿ ਬੇਜੋਸ ਦੀ ਰਾਕੇਟ ਕੰਪਨੀ ਬਲਿਊ ਆਰਜੀਨ ਵੀ ਇਸ ਸੌਦੇ ਲਈ ਕੋਸ਼ਿਸ਼ ਕਰ ਰਹੀ ਸੀ। ਬੇਜੋਸ ਨੇ ਲੌਕਹੀਡ ਮਾਰਟਿਨ ਅਤੇ ਨੌਰਥਰੋਪ ਗਰੂਮਮਨ ਨਾਲ ਮਿਲ ਕੇ ਇੱਕ ਰਾਸ਼ਟਰੀ ਟੀਮ ਬਣਾਉਣ ਦਾ ਪ੍ਰਸਤਾਵ ਦਿੱਤਾ।
ਸੀ.ਐਨ.ਐਨ. ਦੀ ਰਿਪੋਰਟ ਅਨੁਸਾਰ ਅਮਰੀਕਾ ਦੀ ਜੋ ਬਾਇਡੇਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਾਲ 2024 ਵਿਚ ਜਾ ਰਹੇ ਮਿਸ਼ਨ ਦਾ ਹਿੱਸਾ ਇਕ ਕਾਲਾ ਵਿਅਕਤੀ ਹੋਵੇ। ਐਂਟੀਮਿਸ ਮਿਸ਼ਨ ਲਈ ਪੁਲਾੜ ਯਾਤਰੀਆਂ ਦੇ ਪਹਿਲੇ ਕਾਡਰ ਦਾ ਐਲਾਨ ਦਸੰਬਰ ਵਿਚ ਕੀਤਾ ਗਿਆ ਸੀ। ਹੁਣ ਐਂਥਮਿਸ III ਲਈ ਦੋ ਚਾਲਕ ਦਲ ਦੇ ਮੈਂਬਰਾਂ ਦੀ ਘੋਸ਼ਣਾ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!
ਲਨ ਮਸਕ ਦੇ ਇਸ ਪੁਲਾੜ ਯਾਨ ਦਾ ਨਾਮ ਸਟਾਰਸ਼ਿਪ ਹੈ। ਐਲਨ ਮਸਕ ਵੀ ਇਸ ਵਾਹਨ ਰਾਹੀਂ ਮੰਗਲ ਨੂੰ ਜਾਣ ਦਾ ਸੁਪਨਾ ਵੇਖ ਰਹੇ ਹਨ। ਐਲਨ ਮਸਕ ਚਾਹੁੰਦੇ ਹਨ ਕਿ ਮੰਗਲ 'ਤੇ ਸ਼ਹਿਰ ਵਸਾਇਆ ਜਾਵੇ। ਅਮਰੀਕੀ ਪੁਲਾੜ ਏਜੰਸੀ ਦਾ ਐਂਟੀਮਿਸ ਮਿਸ਼ਨ ਪਹਿਲੀ ਬੀਬੀ ਨੂੰ ਚੰਦਰਮਾ ਭੇਜ ਕੇ ਇਤਿਹਾਸ ਰਚਣ ਜਾ ਰਿਹਾ ਹੈ। ਕੰਪਨੀ ਵੀ ਪਹਿਲੀ ਵਾਰ ਕਿਸੇ ਕਾਲੇ ਵਿਅਕਤੀ ਨੂੰ ਭੇਜਣ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜ਼ੋਮੈਟੋ ਦਾ ਆਈ. ਪੀ. ਓ. ਵੱਲ ਵੱਡਾ ਕਦਮ, ਤੁਸੀਂ ਵੀ ਕਮਾ ਸਕੋਗੇ ਮੋਟਾ ਪੈਸਾ!
NEXT STORY