ਨਵੀਂ ਦਿੱਲੀ— ਰੇਲ ਮੰਤਰਾਲਾ ਤੇਜਸ ਅਤੇ ਸ਼ਤਾਬਦੀ ਟਰੇਨਾਂ 'ਚ ਐੱਲ. ਸੀ. ਡੀ. ਸਕ੍ਰੀਨ ਦੀ ਸੁਵਿਧਾ ਨੂੰ ਬੰਦ ਕਰਨ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਕਈ ਯਾਤਰੀ ਇਨ੍ਹਾਂ ਨੂੰ ਖਰਾਬ ਕਰ ਰਹੇ ਹਨ। ਖਬਰਾਂ ਅਨੁਸਾਰ ਕਈ ਸੀਟਾਂ ਪਿੱਛੇ ਐੱਲ. ਸੀ. ਡੀ. ਸਕ੍ਰੀਨ 'ਚ ਤੋੜ-ਭੰਨ ਵੀ ਕੀਤੀ ਗਈ ਹੈ। ਰੇਲਵੇ ਨੇ ਸਭ ਤੋਂ ਪਹਿਲਾਂ ਤੇਜਸ ਟਰੇਨ ਨੂੰ ਮੁੰਬਈ ਤੋਂ ਗੋਆ ਵਿਚਕਾਰ ਸ਼ੁਰੂ ਕੀਤਾ ਸੀ। ਇਸ ਦੇ ਬਾਅਦ ਮੁੰਬਈ-ਅਹਿਮਦਾਬਾਦ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ 'ਚ ਵੀ ਐੱਲ. ਸੀ. ਡੀ. ਸਕ੍ਰੀਨ ਦੀ ਸੁਵਿਧਾ ਯਾਤਰੀਆਂ ਨੂੰ ਦਿੱਤੀ ਗਈ ਸੀ। ਹੁਣ ਰੇਲਵੇ ਵੱਲੋਂ ਐੱਲ. ਸੀ. ਡੀ. ਸਕ੍ਰੀਨ ਹਟਾਉਣ ਦੇ ਫੈਸਲੇ ਨਾਲ ਇਨ੍ਹਾਂ ਟਰੇਨਾਂ 'ਚ ਯਾਤਰੀ ਮਨੋਰੰਜਨ ਦਾ ਮਜ਼ਾ ਨਹੀਂ ਲੈ ਸਕਣਗੇ।
ਯਾਤਰੀ ਇਨ੍ਹਾਂ ਦੋਹਾਂ ਟਰੇਨਾਂ 'ਚ ਐੱਲ. ਸੀ. ਡੀ. ਸਕ੍ਰੀਨ ਨਾਲ ਲੱਗੇ ਹੈੱਡਫੋਨ ਵੀ ਚੋਰੀ ਕਰਕੇ ਲਿਜਾ ਰਹੇ ਸਨ। ਇੰਨਾ ਹੀ ਨਹੀਂ ਸਕ੍ਰੀਨ ਖਰਾਬ ਕਰਨ ਦੇ ਇਲਾਵਾ ਤਾਰ ਅਤੇ ਸਵਿੱਚ ਬੋਰਡ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਅਜਿਹਾ ਵਾਰ-ਵਾਰ ਹੋਣ ਨਾਲ ਰੇਲਵੇ ਨੂੰ ਨੁਕਸਾਨ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਰੇਲਵੇ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਟਰੇਨ 'ਚ ਐੱਲ. ਸੀ. ਡੀ. ਸਕ੍ਰੀਨ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ, ਲੋਕ ਉਂਝ ਵੀ ਸਫਰ ਦੌਰਾਨ ਆਪਣਾ ਫੋਨ ਅਤੇ ਲੈਪਟਾਪ ਲੈ ਕੇ ਚੱਲਦੇ ਹਨ। ਅਜਿਹੇ 'ਚ ਜੇਕਰ ਉਨ੍ਹਾਂ ਨੂੰ ਵਾਈ-ਫਾਈ ਦੀ ਸੁਵਿਧਾ ਦੇ ਦਿੱਤੀ ਜਾਵੇ ਤਾਂ ਯਾਤਰੀ ਆਪਣੇ ਮਨੋਰੰਜਨ ਦਾ ਸਾਧਨ ਖੁਦ ਲੱਭ ਲੈਣਗੇ, ਯਾਨੀ ਟਰੇਨ 'ਚ ਹੁਣ ਸਿਰਫ ਵਾਈ-ਫਾਈ ਸੁਵਿਧਾ ਹੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਤੇਜਸ ਐਕਸਪ੍ਰੈਸ ਭਾਰਤ ਦੀ ਸਭ ਤੋਂ ਅਪਡੇਟਡ ਟਰੇਨਾਂ 'ਚੋਂ ਇਕ ਹੈ। ਟਰੇਨ 'ਚ ਆਟੋਮੈਟਿਕ ਦਰਵਾਜ਼ੇ, ਜੀ. ਪੀ. ਐੱਸ., ਫਾਇਰ ਸਮੋਕ ਡਿਟੇਕਸ਼ਨ ਸਿਸਟਮ, ਸੀ. ਸੀ. ਟੀ. ਵੀ. ਆਦਿ ਲੱਗੇ ਹੋਏ ਹਨ।
16 ਮਾਰਚ ਨੂੰ ਹੋਵੇਗਾ ਦਿੱਲੀ 'ਚ ਖੇਤੀਬਾੜੀ ਉੱਨਤੀ ਮੇਲਾ
NEXT STORY