ਨਵੀਂ ਦਿੱਲੀ (ਇੰਟ.) - ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ’ਚ ਈ. ਪੀ. ਐੱਫ. ਓ. ਨੂੰ ਪ੍ਰਾਵੀਡੈਂਟ ਫੰਡ ਕਲੇਮ ਸੈਟਲਮੈਂਟ ਲਈ 8 ਕਰੋਡ਼ ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ’ਚੋਂ 6 ਕਰੋੜ ਦੇ ਲੱਗਭਗ ਕਲੇਮਾਂ ਦੀ ਸੈਟਲਮੈਂਟ ਕੀਤੀ ਗਈ ਹੈ। ਪ੍ਰਾਵੀਡੈਂਟ ਕਲੇਮ ਸੈਟਲਮੈਂਟ ਤੋਂ ਬਾਅਦ ਈ. ਪੀ. ਐੱਫ. ਓ. ਮੈਂਬਰਾਂ ਨੂੰ ਕੁੱਲ 4.31 ਲੱਖ ਕਰੋੜ ਰੁਪਏ ਦੇ ਲੱਗਭਗ ਰਕਮ ਦਾ ਭੁਗਤਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
ਦਰਅਸਲ ਲੋਕ ਸਭਾ ’ਚ ਪ੍ਰਸ਼ਨਕਾਲ ਦੌਰਾਨ ਕਿਰਤ ਅਤੇ ਰੋਜ਼ਗਾਰ ਮੰਤਰੀ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਪਿਛਲੇ 10 ਸਾਲਾਂ ਦੌਰਾਨ 2 ਮਹੀਨਿਆਂ ਤੋਂ ਵੱਧ ਸਮੇਂ ਤੱਕ ਬੇਰੋਜ਼ਗਾਰ ਰਹਿਣ ਕਾਰਨ ਪ੍ਰਾਵੀਡੈਂਟ ਫੰਡ ਰਕਮ ਦੀ ਪੂਰੀ ਰਕਮ ਦੀ ਨਿਕਾਸੀ ਲਈ ਈ. ਪੀ. ਐੱਫ. ਓ. ਨੂੰ ਕਿੰਨੀਆਂ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਸਫਲਤਾਪੂਰਵਕ ਪ੍ਰੋਸੈੱਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼ੋਭਾ ਕਰਾਂਡਲਾਜੇ ਨੇ ਦੱਸਿਆ ਕਿ 7 ਮਾਰਚ 2025 ਤੱਕ ਪਿਛਲੇ 10 ਸਾਲਾਂ ’ਚ ਪ੍ਰਾਵੀਡੈਂਟ ਫੰਡ ਸੈਟਲਮੈਂਟ ਲਈ ਈ. ਪੀ. ਐੱਫ. ਓ. ਨੂੰ ਕੁੱਲ 8,02,09,323 ਕਲੇਮ ਲਈ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਕੁਲ 60,000,923 ਕਲੇਮਾਂ ਦੀ ਸੈਟਲਮੈਂਟ ਕੀਤੀ ਗਈ ਹੈ ਅਤੇ ਇਸ ਸੈਟਲਮੈਂਟ ਤੋਂ ਬਾਅਦ ਈ. ਪੀ. ਐੱਫ. ਓ. ਮੈਂਬਰਾਂ ਨੂੰ 4,31,513.46 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ।
ਇਹ ਵੀ ਪੜ੍ਹੋ : ਨਵੇਂ ਆਮਦਨ ਕਰ ਬਿੱਲ ਤਹਿਤ ਸਿਰਫ ਛਾਪਿਆਂ ਦੌਰਾਨ ਡਿਜੀਟਲ, ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ
ਕਿਰਤ ਮੰਤਰੀ ਨੇ ਦੱਸਿਆ ਕਿ ਈ. ਪੀ. ਐੱਫ. ਓ. ਨੇ ਕੋਵਿਡ-19 ਅਗਾਊਂ ਸਹੂਲਤ ਕੋਰੋਨਾ ਮਹਾਮਾਰੀ ਦੇ ਦਸਤਕ ਦੇਣ ਤੋਂ ਬਾਅਦ ਜਦੋਂ ਲਾਂਚ ਕੀਤੀ, ਉਦੋਂ 2019-20 ਤੋਂ ਲੈ ਕੇ 2024-25 ਦੇ ਦਰਮਿਆਨ ਪ੍ਰਾਵੀਡੈਂਟ ਫੰਡ ਨਿਕਾਸੀ ਲਈ ਕੁੱਲ 3,10,79,861 ਅਰਜ਼ੀਆਂ ਮਿਲੀਆਂ, ਜਿਨ੍ਹਾਂ ’ਚੋਂ 2,55,69,397 ਕਲੇਮਾਂ ਦੀ ਸੈਟਲਮੈਂਟ ਕੀਤੀ ਗਈ, ਜਿਸ ’ਚ ਮੈਂਬਰਾਂ ਨੂੰ 54,162.12 ਕਰੋੜ ਰੁਪਏ ਦਾ ਭੁਗਤਾਨ ਐਡਵਾਂਸ ਰਕਮ ਦੇ ਤੌਰ ’ਤੇ ਕੀਤਾ ਗਿਆ ਹੈ।
ਦੱਸ ਦੇਈਏ ਕਿ ਲਾਕਡਾਊਨ ਦੌਰਾਨ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਸੀ। ਆਪਣੇ ਲਿਖਤੀ ਜਵਾਬ ’ਚ ਕਿਰਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ’ਚ ਈ. ਪੀ. ਐੱਫ. ਓ. ਮੈਂਬਰ ਖਾਤਿਆਂ ਦੀ ਗਿਣਤੀ 11.78 ਕਰੋੜ ਤੋਂ ਵਧ ਕੇ 32.56 ਕਰੋੜ ਹੋ ਗਈ ਹੈ।
ਇਹ ਵੀ ਪੜ੍ਹੋ : Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ Steel-Aluminum 'ਤੇ ਵਧਾਇਆ ਟੈਰਿਫ, ਟਰੰਪ ਨੇ ਕਿਹਾ- ਅਮਰੀਕਾ 'ਚ ਵਧਣਗੀਆਂ ਨੌਕਰੀਆਂ
NEXT STORY