ਨਵੀਂ ਦਿੱਲੀ—ਅਪ੍ਰੈਲ 'ਚ ਐਸਕਾਰਟਸ ਨੇ ਚੰਗੇ ਵਿਕਰੀ ਅੰਕੜੇ ਪੇਸ਼ ਕੀਤੇ ਹਨ। ਅਪ੍ਰੈਲ 2018 'ਚ ਕੰਪਨੀ ਦੀ ਵਿਕਰੀ ਕਰੀਬ 26 ਫੀਸਦੀ ਵਧ ਕੇ 6186 ਯੂਨਿਟ ਰਹੀ ਹੈ। ਅਪ੍ਰੈਲ 'ਚ 2017 'ਚ ਕੰਪਨੀ ਦੀ ਕੁੱਲ ਵਿਕਰੀ 4899 ਯੂਨਿਟ ਰਹੀ ਸੀ।
ਅਪ੍ਰੈਲ 2018 'ਚ ਐਸਕਾਰਟਸ ਦੀ ਘਰੇਲੂ ਵਿਕਰੀ 28 ਫੀਸਦੀ ਵਧ ਕੇ 6094 ਯੂਨਿਟ ਰਹੀ ਹੈ। ਅਪ੍ਰੈਲ 2017 'ਚ ਕੰਪਨੀ ਦੀ ਕੁੱਲ ਘਰੇਲੂ ਵਿਕਰੀ 4760 ਯੂਨਿਟ ਰਹੀ ਸੀ। ਹਾਲਾਂਕਿ ਅਪ੍ਰੈਲ 2018 'ਚ ਐਸਕਾਰਟਸ ਦਾ ਐਕਸਪੋਰਟ ਸਾਲਾਨਾ ਆਧਾਰ 'ਤੇ 33.8 ਫੀਸਦੀ ਘੱਟ ਕੇ 92 ਯੂਨਿਟ ਰਿਹਾ ਸੀ। ਪਿਛਲੇ ਸਾਲ ਦੀ ਅਪ੍ਰੈਲ 'ਚ ਕੰਪਨੀ ਨੇ 139 ਯੂਨਿਟ ਐਕਸਪੋਰਟ ਕੀਤਾ ਸੀ।
ਅੰਜਤਾ ਫਾਰਮਾ ਦਾ ਮੁਨਾਫਾ ਘਟਿਆ ਅਤੇ ਆਮਦਨ ਵਧੀ
NEXT STORY