ਮੁੰਬਈ (ਭਾਸ਼ਾ) - ਸੰਯੁਕਤ ਅਰਬ ਅਮੀਰਾਤ ਦੀ ਰਾਸ਼ਟਰੀ ਏਅਰਲਾਈਨ ਇਤਿਹਾਦ ਏਅਰਵੇਜ਼ ਨੇ ਅਭਿਨੇਤਰੀ ਕੈਟਰੀਨਾ ਕੈਫ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਟਰੀਨਾ ਕੈਫ 2010 'ਚ ਏਤਿਹਾਦ ਨਾਲ ਕੰਮ ਕਰ ਚੁੱਕੀ ਹੈ। ਇਸ ਸਬੰਧ ਵਿੱਚ ਏਅਰਲਾਈਨ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਤਿਹਾਦ ਦੀ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਕੈਟਰੀਨਾ ਕੰਪਨੀ ਦੇ ਪ੍ਰਚਾਰ ਲਈ ਬਣਾਈ ਜਾਣ ਵਾਲੀ ਪ੍ਰਮੋਸ਼ਨਲ ਵੀਡੀਓ 'ਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ
ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਏਅਰਲਾਈਨ ਨਾਲ ਉਨ੍ਹਾਂ ਦੀ ਸਾਂਝੇਦਾਰੀ ਭਾਰਤੀ ਬਾਜ਼ਾਰ 'ਚ ਇਤਿਹਾਦ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ। ਇਹ ਭਾਰਤ ਵਿੱਚ ਨਿਰੰਤਰ ਵਿਕਾਸ ਲਈ ਏਅਰਲਾਈਨ ਦੀ ਰਣਨੀਤੀ ਦੇ ਅਨੁਸਾਰ ਹੈ। ਇਤਿਹਾਦ ਏਅਰਵੇਜ਼ ਵਿੱਚ ਬ੍ਰਾਂਡ, ਮਾਰਕੀਟਿੰਗ ਅਤੇ ਪ੍ਰਯੋਜਨ ਦੀ ਕੰਪਨੀ ਅਮੀਨਾ ਤਾਹਿਰ ਨੇ ਕਿਹਾ, “ਅਸੀਂ ਆਪਣੇ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਇਤਿਹਾਦ ਏਅਰਵੇਜ਼ ਪਰਿਵਾਰ ਵਿੱਚ ਕੈਟਰੀਨਾ ਕੈਫ ਦਾ ਸਵਾਗਤ ਕਰਦੇ ਹਾਂ।”
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ
ਇਸ ਮਾਮਲੇ ਦੇ ਸਬੰਧ ਵਿੱਚ ਕੈਟਰੀਨਾ ਕੈਫ ਨੇ ਕਿਹਾ ਕਿ, “ਮੈਂ ਇਸ ਟੀਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ, ਜਿਸ ਦਾ ਉਦੇਸ਼ ਵਿਚਾਰਸ਼ੀਲ ਰਿਸ਼ਤੇ ਸਥਾਪਤ ਕਰਨਾ ਹੈ। ਮੈਂ ਇਤਿਹਾਦ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੀ ਯਾਤਰਾ ਦਾ ਹਿੱਸਾ ਬਣਨ ਦੀ ਉਮੀਦ ਕਰ ਰਹੀ ਹਾਂ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਪਡੇਟਰ ਸਰਵਿਸਿਜ਼ ਨੂੰ ਆਈਪੀਓ ਰਾਹੀ ਫੰਡ ਜੁਟਾਉਣ ਲਈ ਮਿਲੀ ਸੇਬੀ ਦੀ ਮਨਜ਼ੂਰੀ
NEXT STORY