ਨਵੀਂ ਦਿੱਲੀ— ਭਾਰਤੀ ਅੰਗੂਰਾਂ ਦੀ ਮਿਠਾਸ ਦੁਨੀਆ ਨੂੰ ਪਸੰਦ ਆ ਰਹੀ ਹੈ, ਖਾਸ ਕਰ ਕੇ ਯੂਰਪੀ ਦੇਸ਼ਾਂ ਨੂੰ। ਇਸ ਕਰਕੇ ਇਸ ਸਾਲ ਯੂਰਪ 'ਚ ਅੰਗੂਰਾਂ ਦੀ ਬਰਾਮਦ 'ਚ ਉਮੀਦ ਤੋਂ ਜਿਆਦਾ 31 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹੀ ਨਹੀਂ, ਰੂਸ, ਚੀਨ ਅਤੇ ਹੋਰ ਦੇਸ਼ਾਂ ਦੀ ਬਰਾਮਦ 'ਚ ਵੀ ਲਗਭਗ 25 ਤੋਂ 30 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਵੀ ਅੰਗੂਰ ਦੀ ਜ਼ਿਆਦਾ ਫਸਲ ਹੋਣ ਦੀ ਵਜ੍ਹਾ ਨਾਲ ਕਾਸ਼ਤਕਾਰਾਂ ਨੂੰ ਅੰਗੂਰ ਦੇ ਮੁੱਲ ਘੱਟ ਮਿਲੇ।
1900 ਕਰੋੜ ਰੁਪਏ ਦੇ ਅੰਗੂਰ ਖਰੀਦੇ ਯੂਰਪਵਾਸੀਆਂ ਨੇ
ਐਗਰੀਕਲਚਰ ਐਂਡ ਪ੍ਰੋਸੈੱਸਡ ਫੂਡ ਡਿਵੈਲਪਮੈਂਟ ਏਜੰਸੀ (ਏਪੀਡਾ) ਅਨੁਸਾਰ ਭਾਰਤ ਦੀ ਅੰਗੂਰ ਬਰਾਮਦ 2018-19 'ਚ 1,21,469 ਟਨ ਹੋ ਗਈ। 2017-18 'ਚ ਇਹ 92,286 ਟਨ ਸੀ। ਭਾਰਤ ਤੋਂ ਯੂਰਪ ਨੂੰ ਹੋਈ ਅੰਗੂਰ ਬਰਾਮਦ 'ਚ ਨੀਦਰਲੈਂਡ, ਯੂ. ਕੇ. ਅਤੇ ਜਰਮਨੀ ਦੀ ਹਿੱਸੇਦਾਰੀ 90 ਫ਼ੀਸਦੀ ਰਹੀ। 2017-18 'ਚ ਭਾਰਤ ਨੇ ਯੂਰਪ ਨੂੰ 1,900 ਕਰੋੜ ਰੁਪਏ ਦੇ ਅੰਗੂਰ ਦੀ ਬਰਾਮਦ ਕੀਤੀ ਸੀ। ਅਕਤੂਬਰ ਤੋਂ ਮਈ ਤੱਕ ਚੱਲਣ ਵਾਲੇ ਫਸਲੀ ਸੀਜਨ 'ਚ ਭਾਰਤ ਨੇ ਮਾਰਚ ਤੋਂ ਮਈ ਦੀ ਮਿਆਦ 'ਚ ਯੂਰਪ 'ਚ ਸਫੇਦ ਅੰਗੂਰਾਂ ਦੇ ਬਾਜ਼ਾਰ 'ਚ ਆਪਣੀ ਹਿੱਸੇਦਾਰੀ 70 ਫ਼ੀਸਦੀ ਕਰ ਦਿੱਤੀ ਹੈ। ਬਰਾਮਦਕਾਰ ਹੁਣ ਚੰਗੀ ਗੁਣਵੱਤਾ ਵਾਲੇ ਰੰਗੀਨ ਕਿਸਮਾਂ (ਕਲਰ ਵੈਰਾਇਟੀ ਮਸਲਨ ਕਾਲੇ ਆਦਿ) 'ਤੇ ਫੋਕਸ ਕਰ ਰਹੇ ਹਨ। ਇਨ੍ਹਾਂ ਦੀ ਕੌਮਾਂਤਰੀ ਬਾਜ਼ਾਰਾਂ 'ਚ ਜਿਆਦਾ ਮੰਗ ਹੈ।
10 ਦੀ ਬਜਾਏ 7 ਯੂਰੋ ਹੀ ਮਿਲੀ ਕੀਮਤ
ਨਾਸਿਕ ਸਥਿਤ ਸਹਿਆਦਰੀ ਫਾਰਮਸ ਦੇ ਪ੍ਰਧਾਨ ਵਿਲਾਸ ਸ਼ਿੰਦੇ ਨੇ ਦੱਸਿਆ ਕਿ ਫਰਵਰੀ ਦੇ ਮੱਧ ਤੋਂ ਮਾਰਚ ਤੱਕ ਅੰਗੂਰ ਦੀਆਂ ਕੀਮਤਾਂ ਜ਼ਿਆਦਾ ਸਪਲਾਈ ਕਾਰਨ ਮਾਰਚ 'ਚ ਘੱਟ ਹੋ ਗਈਆਂ ਸਨ। 5 ਕਿੱਲੋ ਅੰਗੂਰ ਦੇ ਇਕ ਬਾਕਸ ਲਈ 9 ਤੋਂ 10 ਯੂਰ ੋ ਦੇ ਉਮੀਦ ਮੁਤਾਬਕ ਮੁੱਲ ਦੇ ਮੁਕਾਬਲੇ ਸਾਨੂੰ ਇਸ ਨੂੰ 5 ਤੋਂ 7 ਯੂਰੋ ਦੀ ਕੀਮਤ 'ਤੇ ਵੇਚਣਾ ਪਿਆ। ਇਹ ਕੰਪਨੀ ਭਾਰਤ ਦੀ ਟਾਪ ਬਰਾਮਦਕਾਰ ਹੈ। ਸ਼ਿੰਦੇ ਨੇ ਕਿਹਾ ਕਿ ਯੂਰਪ 'ਚ ਕੀਮਤਾਂ 'ਚ ਗਿਰਾਵਟ ਕਾਰਨ ਕਾਸ਼ਤਕਾਰਾਂ ਨੂੰ ਅੰਗੂਰ ਦਾ ਭਾਅ ਔਸਤਨ 15 ਰੁਪਏ ਪ੍ਰਤੀ ਕਿੱਲੋ ਘੱਟ ਮਿਲਿਆ। ਹਾਲਾਂਕਿ ਅਪ੍ਰੈਲ 'ਚ ਹਾਲਾਤ 'ਚ ਸੁਧਾਰ ਆਇਆ। ਆਲ ਇੰਡੀਆ ਗਰੇਪ ਐਸਪੋਰਟਰਸ ਐਸੋਸੀਏਸ਼ਨ ਦੇ ਪ੍ਰਧਾਨ ਜਗੰਨਾਥ ਖਾਪਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਅਤੇ ਹੋਰ ਦੇਸ਼ਾਂ ਨੂੰ ਅੰਗੂਰ ਦੀ ਬਰਾਮਦ 'ਚ 25-30 ਫ਼ੀਸਦੀ ਦਾ ਵਾਧਾ ਹੋਣਾ ਚਾਹੀਦਾ ਹੈ। ਏਪੀਡਾ ਨੇ ਇਨ੍ਹਾਂ ਦੇਸ਼ਾਂ ਦੇ ਅੰਕੜੇ ਅਜੇ ਤੱਕ ਜਾਰੀ ਨਹੀਂ ਕੀਤੇ ਹਨ।
1 ਜੁਲਾਈ ਤੋਂ ਫਿਰ ਉਡਾਣ ਭਰ ਸਕਦੀ ਹੈ ਜੈੱਟ ਏਅਰਵੇਜ਼
NEXT STORY