ਨਵੀਂ ਦਿੱਲੀ— ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦਾ ਕ੍ਰੈਡਿਟ ਕਾਰਡ ਵਰਤਦੇ ਹੋ ਤਾਂ ਹੁਣ ਤੁਹਾਡੇ ਲਈ ਕੁਝ ਨਿਯਮ ਬਦਲ ਗਏ ਹਨ। ਇਹ ਨਿਯਮ ਤੁਹਾਡੇ ਕ੍ਰੈਡਿਟ ਕਾਰਡ ਦੇ ਭੁਗਤਾਨ ਨਾਲ ਜੁੜਿਆ ਹੈ। ਜੇਕਰ ਤੁਸੀਂ ਭੁਗਤਾਨ ਕਰਨ ਤੋਂ ਪਹਿਲਾਂ ਇਸ ਨਿਯਮ 'ਤੇ ਧਿਆਨ ਨਾ ਦਿੱਤਾ ਤਾਂ ਤੁਹਾਨੂੰ ਜ਼ਿਆਦਾ ਪੈਸਿਆਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਭਾਰਤੀ ਸਟੇਟ ਬੈਂਕ ਦੀ ਇਕਾਈ ਐੱਸ. ਬੀ. ਆਈ. ਕਾਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਕ੍ਰੈਡਿਟ ਕਾਰਡ ਦੇ 2000 ਰੁਪਏ ਤੋਂ ਘੱਟ ਦੇ ਬਿੱਲ ਦਾ ਭੁਗਤਾਨ ਚੈੱਕ ਜ਼ਰੀਏ ਕਰਦਾ ਹੈ ਤਾਂ ਉਸ 'ਤੇ ਵਾਧੂ ਚਾਰਜ ਲੱਗੇਗਾ। ਇਸ ਤਹਿਤ ਗਾਹਕਾਂ ਨੂੰ 100 ਰੁਪਏ ਦਾ ਚਾਰਜ ਦੇਣਾ ਹੋਵੇਗਾ। ਯਾਨੀ ਕਿ ਐੱਸ. ਬੀ. ਆਈ. ਕ੍ਰੈਡਿਟ ਕਾਰਡ ਦੀ 2000 ਰੁਪਏ ਤੋਂ ਘੱਟ ਦੀ ਪੇਮੈਂਟ ਚੈੱਕ ਨਾਲ ਕੀਤੀ ਤਾਂ 100 ਰੁਪਏ ਦਾ ਚਾਰਜ ਲੱਗੇਗਾ।
ਕੰਪਨੀ ਮੁਤਾਬਕ, ਕਈ ਲੋਕ ਬਕਸੇ 'ਚ ਦੇਰ ਨਾਲ ਚੈੱਕ ਪਾਉਂਦੇ ਹਨ ਅਤੇ ਫਿਰ ਲੇਟ ਪੇਮੈਂਟ ਚਾਰਜ ਨੂੰ ਲੈ ਕੇ ਬਹਿਸ ਹੁੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਜਿਹਾ ਸੰਭਵ ਨਹੀਂ ਹੈ ਕਿ ਬੈਂਕ ਹਰ ਮਹੀਨੇ ਚੈੱਕ ਇਕੱਠੇ ਕਰਨ 'ਚ ਗਲਤੀ ਕਰਨ। ਅਜਿਹੇ ਵਿਵਾਦ ਖਤਮ ਕਰਨ ਲਈ ਹੀ ਚੈੱਕ ਜ਼ਰੀਏ ਭੁਗਤਾਨ ਖਤਮ ਕਰਨ ਦੀ ਦਿਸ਼ਾ 'ਚ ਕਦਮ ਚੁੱਕਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਐੱਸ. ਬੀ. ਆਈ. ਕਾਰਡ ਵਿੱਤੀ (ਫਾਈਨਾਂਸ) ਕੰਪਨੀ ਦੇ ਤੌਰ 'ਤੇ ਰਜਿਸਟਰਡ ਹੈ, ਯਾਨੀ ਕਿ ਇਹ ਬੈਂਕ ਨਹੀਂ ਹੈ। ਇਸ ਕਾਰਨ ਉਸ ਨੂੰ ਚੈੱਕ ਇਕੱਠੇ ਕਰਨ ਅਤੇ ਕਲੀਅਰ ਕਰਵਾਉਣ ਲਈ ਪੈਸੇ ਦੇਣੇ ਪੈਂਦੇ ਹਨ। ਨਵਾਂ ਚਾਰਜ ਐੱਸ. ਬੀ. ਆਈ. ਖਾਤਾ ਧਾਰਕਾਂ 'ਤੇ ਲਾਗੂ ਨਹੀਂ ਹੋਵੇਗਾ, ਜਿਹੜੇ ਕਾਊਂਟਰਾਂ 'ਤੇ ਜਾ ਕੇ ਚੈੱਕ ਪੇਮੈਂਟ ਕਰਦੇ ਹਨ। ਹਾਲਾਂਕਿ, ਦੂਜੇ ਬੈਂਕਾਂ ਦੇ ਚੈੱਕ ਐੱਸ. ਬੀ. ਆਈ. ਬਰਾਂਚਾਂ ਦੇ ਕਾਊਂਟਰਾਂ 'ਤੇ ਜਮ੍ਹਾ ਕਰਵਾਉਣ 'ਤੇ ਵੀ ਚਾਰਜ ਦੇਣਾ ਹੋਵੇਗਾ।
ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 'ਚ ਵੱਡਾ ਉਛਾਲ
NEXT STORY