ਮੁੰਬਈ : ਦੇਸ਼ ਦੇ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਕੋਲ ਖੜ੍ਹੀ ਇਕ ਐੱਸ.ਯੂ.ਵੀ. ਕਾਰ ਵਿਚੋਂ ਵਿਸਫੋਟਕ ਸਮੱਗਰੀ ਮਿਲਣ ਦੇ ਮਾਮਲੇ 'ਚ ਜਾਂਚ ਕਰ ਰਹੀ ਜਾਂਚ ਏਜੰਸੀ ਨੇ ਮੁੰਬਈ ਪੁਲਸ ਅਧਿਕਾਰੀ ਸਚਿਨ ਵਾਜੇ ਕੋਲੋਂ 12 ਘੰਟੇ ਤੋਂ ਵੀ ਜਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ। ਜਾਂਚ ਏਜੰਸੀ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਦੀ ਰਾਤ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਇਸ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ, ਘਰ ਬੈਠੇ 299 ਰੁਪਏ 'ਚ ਹੋਵੇਗੀ ਕੋਵਿਡ-19 ਜਾਂਚ
ਸਚਿਨ ਮੁੰਬਈ 'ਚ ਕੰਬਾਲਾ ਹਿਲ ਸਥਿਤ ਏਜੰਸੀ ਦੇ ਦਫਤਰ ਵਿਚ ਕਰੀਬ 11:30 ਵਜੇ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਸਨ। ਐਨ.ਆਈ.ਏ. ਦੇ ਬੁਲਾਰੇ ਨੇ ਕਿਹਾ ਕਿ ਸਚਿਨ ਵਾਜੇ ਨੂੰ ਪੁੱਛਗਿੱਛ ਤੋਂ ਬਾਅਦ ਐਨਆਈਏ ਨੇ ਮਾਮਲਾ ਆਰਸੀ/1/2021/ਐਨਆਈਏ/ਐਮਯੂਐਮ 'ਚ ਗ੍ਰਿਫਤਾਰ ਕਰ ਲਿਆ ਹੈ। ਕਾਰਮਾਇਕਲ ਰੋਡ ਸਥਿਤ ਅੰਬਾਨੀ ਦੇ ਆਵਾਸ ਦੇ ਕੋਲ ਖੜ੍ਹੀ ਇਕ ਐਸ.ਯੂ.ਵੀ. 'ਚ 25 ਫਰਵਰੀ ਨੂੰ ਜਿਲੇਟਿਨ ਦੀ ਲਾਠੀਆਂ ਅਤੇ ਇਕ ਧਮਕੀ ਨਾਲ ਭਰਿਆ ਪੱਤਰ ਮਿਲਿਆ ਸੀ। ਐੱਨਆਈਏ ਨੇ ਕਿਹਾ ਕਿ ਸਚਿਨ ਵਾਜੇ ਨੂੰ ਵਿਸਫੋਟਕ ਨਾਲ ਭਰੇ ਵਾਹਨ ਨੂੰ ਖੜ੍ਹਾ ਕਰਨ 'ਚ ਭੂਮਿਕਾ ਨਿਭਾਉਣ ਅਤੇ ਇਸ 'ਚ ਸ਼ਾਮਲ ਹੋਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਸਿਰਫ 999 ਰੁਪਏ ਵਿਚ ਲਓ ਹਵਾਈ ਯਾਤਰਾ ਦਾ ਆਨੰਦ
ਐਨਕਾਉਂਟਰ ਸਪੈਸ਼ਲਿਸਟ ਸਚਿਨ ਵਾਜੇ, ਠਾਣੇ ਨਿਵਾਸੀ ਵਪਾਰੀ ਮਨਸੁਖ ਹਿਰੇਨ ਦੀ ਮੌਤ ਦੇ ਮਾਮਲੇ 'ਚ ਵੀ ਸਵਾਲਾਂ ਦੇ ਘੇਰੇ 'ਚ ਹੈ। ਸਕਾਰਪਿਓ ਦਾ ਮਾਲਕ ਹਿਰਾਨੀ ਸੀ ਹਿਰੇਨ ਪੰਜ ਮਾਰਚ ਨੂੰ ਠਾਣੇ ਜ਼ਿਲ੍ਹੇ 'ਚ ਮ੍ਰਿਤਕ ਮਿਲਿਆ ਸੀ। ਹਿਰੇਨ ਦੀ ਲਾਸ਼ ਮਿਲਣ ਦੇ ਕੁਝ ਦਿਨ ਮਗਰੋਂ ਏ.ਟੀ.ਐੱਸ. ਨੇ ਅਣਪਛਾਤੇ ਵਿਅਕਤੀਆਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਸੀ। ਸ਼ਨੀਵਾਰ ਨੂੰ ਸਚਿਨ ਵਾਜੇ ਦਾ ਬਿਆਨ ਦਰਜ ਕਰਦੇ ਹੋਏ ਐੱਨ.ਆਈ.ਏ. ਨੇ ਐੱਸ.ਯੂ.ਵੀ. ਮਿਲਣ ਮਗਰੋਂ ਅਤੇ ਹਿਰਨ ਦੀ ਕਥਿਤ ਹੱਤਿਆ ਦੇ ਮਾਮਲੇ 'ਚ ਹੁਣ ਤੱਕ ਦੀ ਕੀਤੀ ਗਈ ਜਾਂਚ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕ੍ਰਾਈਮ ਬ੍ਰਾਂਚ ਦੇ ਏ.ਸੀ.ਪੀ. ਨਿਤਿਨ ਅਲਾਕਾਨੁਰੇ ਅਤੇ ਏਟੀਐਸ ਦੇ ਏਸੀਪੀ ਸ਼੍ਰੀਪਦ ਕਾਲੇ ਨੂੰ ਬੁਲਾਇਆ ਗਿਆ ਸੀ। ਇਸ ਮਾਮਲੇ 'ਚ ਮੁੰਬਈ ਪੁਲਸ ਦੇ ਕੁਝ ਹੋਰ ਅਧਿਕਾਰੀਆਂ ਤੋਂ ਪੁੱਛਗਿਛ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ
ਕੀ ਹੈ ਮਾਮਲਾ
ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਦੇ ਬਾਹਰ 25 ਫਰਵਰੀ ਨੂੰ ਇਕ ਵਾਹਨ ਵਿਚ ਵਿਸਫੋਟਕ ਪਦਾਰਥ ਅਤੇ ਧਮਕੀ ਭਰਿਆ ਪੱਤਰ ਮਿਲਿਆ ਸੀ। ਇਹ ਵਾਹਨ ਕਾਰੋਬਾਰ ਹਿਰੇਨ ਹਿਰੇਨ ਦੀ ਲਾਸ਼ ਮਿਲਣ ਮਗਰੋਂ ਮਾਮਲੇ ਦਾ ਰਹੱਸ ਹੋਰ ਡੂੰਘਾ ਹੋ ਗਿਆ ਹੈ।
ਇਹ ਵੀ ਪੜ੍ਹੋ : 4 ਸਾਲ ਬਾਅਦ ਸਰਕਾਰੀ ਕੰਪਨੀਆਂ ਦੇ ਸ਼ੇਅਰਾਂ ਚ ਪਰਤੀ ਰੌਣਕ, ਨਿਵੇਸ਼ਕਾਂ ਦੀ ਜਾਇਦਾਦ 4 ਲੱਖ ਕਰੋੜ ਵਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵੱਡੀ ਸੌਗਾਤ! ਟੂਰਿਸਟ ਪਰਮਿਟ ਲੈਣਾ ਹੋਵੇਗਾ ਸੌਖਾ, ਲਾਗੂ ਹੋ ਰਿਹੈ ਨਵਾਂ ਨਿਯਮ
NEXT STORY