ਗੈਜੇਟ ਡੈਸਕ—ਫੇਸਬੁੱਕ ਇੰਕ ਦੀ ਇਕ ਰਿਪੋਰਟ 'ਚ ਖੁਲਾਸਾ ਕਰਦੇ ਹੋਏ ਕਿਹਾ ਗਿਆ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਅਣਜਾਣੇ 'ਚ ਮਈ 2016 ਤੋਂ ਬਾਅਦ ਕਰੀਬ 15 ਲੱਖ ਯੂਜ਼ਰਸ ਦੀ ਈਮੇਲ ਨੂੰ ਅਪਲੋਡ ਕਰ ਦਿੱਤਾ ਗਏ ਹੋਣ। ਇਹ ਸੋਸ਼ਲ ਮੀਡੀਆ ਕੰਪਨੀ ਦੇ ਸਾਹਮਣੇ ਨਿੱਜਤਾ ਨੂੰ ਲੈ ਕੇ ਇਕ ਨਵੀਂ ਸਮੱਸਿਆ ਬਣ ਸਕਦੀ ਹੈ। ਇਸ ਤੋਂ ਪਹਿਲਾਂ ਮਾਰਚ 'ਚ ਕੰਪਨੀ ਨੇ ਕਿਹਾ ਸੀ ਕਿ ਫੇਸਬੁੱਕ ਨੇ ਇਕ ਵਿਕਲਪ ਦੇ ਤੌਰ 'ਤੇ ਪਹਿਲੀ ਵਾਰ ਸਾਈਨਅਪ ਕਰਨ ਵਾਲੇ ਯੂਜ਼ਰਸ ਨੂੰ ਈਮੇਲ ਪਾਸਵਰਡ ਵੈਰੀਫਿਕੇਸ਼ਨ ਨੂੰ ਪੇਸ਼ ਕਰਨਾ ਬੰਦ ਕਰ ਦਿੱਤਾ ਸੀ।

ਫੇਸਬੁੱਕ ਨੂੰ ਹਾਲ ਹੀ 'ਚ ਨਿੱਜਤਾ ਨਾਲ ਜੁੜੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ 'ਚ ਇਹ ਖਬਰ ਵੀ ਸੀ ਕਿ ਲੱਖਾਂ ਯੂਜ਼ਰਸ ਦੇ ਪਾਸਵਰਡ ਰੀਡੇਬਲ ਫਾਰਮੇਟ 'ਚ ਉਸ ਦੇ ਕਰਮੀਆਂ ਨੇ ਇੰਟਰਨਲ ਸਿਸਟਮ 'ਚ ਸੰਭਾਲੇ ਹਨ। ਬੀਤੇ ਸਾਲ ਲੰਡਨ ਦੀ ਪਾਲਿਟੀਕਲ ਕੰਸਲਟੈਂਸੀ ਫਰਮ ਕੈਂਬ੍ਰਿਜ਼ ਐਨਾਲਿਟਿਕਾ ਦੁਆਰਾ ਫੇਸਬੁੱਕ ਦੇ ਡਾਟਾ ਲੀਕ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ 'ਚ ਹੜਕੰਪ ਮਚ ਗਿਆ ਸੀ। ਇਸ ਤੋਂ ਬਾਅਦ ਜਾਂਚ ਕੀਤੀਆਂ ਗਈਆਂ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਸ ਦੇ ਲਈ ਮੁਆਫੀ ਵੀ ਮੰਗੀ।

ਲੋਕਾਂ ਦੀ ਈਮੇਲ ਕਾਨਟੈਕਟਸ ਹੋਏ ਅਪਲੋਡ
ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਨੇ ਰਾਈਟਸ ਨੂੰ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਸ਼ਾਇਦ 15 ਲੱਖ ਲੋਕਾਂ ਦੀ ਈਮੇਲ ਕਾਨਟੈਕਟਸ ਅਪਲੋਡ ਹੋ ਗਏ ਹੋਣ। ਇਹ ਕਾਨਟੈਕਟਸ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤ ਗਏ ਹਨ ਅਤੇ ਅਸੀਂ ਉਨ੍ਹਾਂ ਨੂੰ ਡਿਲੀਟ ਕਰ ਰਹੇ ਹਾਂ। ਕੰਪਨੀ ਦਾ ਕਹਿਣਾ ਸੀ ਕਿ ਅਜਿਹੇ ਮਾਮਲੇ ਸਾਹਮਣੇ ਆਏ ਸਨ ਕਿ ਜਦ ਲੋਕਾਂ ਨੇ ਫੇਸਬੁੱਕ 'ਤੇ ਅਕਾਊਂਟ ਬਣਾਇਆ ਤਾਂ ਉਨ੍ਹਾਂ ਦੀ ਈਮੇਲ ਕਾਨਟੈਕਟਸ ਅਪਲੋਡ ਹੋਣ ਲੱਗੇ। ਫੇਸਬੁੱਕ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਯੂਜ਼ਰਸ ਦੇ ਕਾਨਟੈਕਟਸ ਅਪਲੋਡ ਹੋਏ ਹਨ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਗੜਬੜੀ ਨੂੰ ਠੀਕ ਕਰ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਬਿਜ਼ਨੈੱਸ ਇਨਸਾਈਡਰ ਨੇ ਰਿਪੋਰਟ ਕੀਤੀ ਸੀ ਕਿ ਜਦ ਯੂਜ਼ਰਸ ਆਪਣਾ ਅਕਾਊਂਟ ਖੋਲ੍ਹ ਰਹੇ ਸਨ ਤਾਂ ਸੋਸ਼ਲ ਮੀਡੀਆ ਕੰਪਨੀ ਨੇ ਬਿਨ੍ਹਾਂ ਉਨ੍ਹਾਂ ਦੀ ਅਨੁਮਤਿ ਅਤੇ ਬਿਨ੍ਹਾਂ ਉਨ੍ਹਾਂ ਨੂੰ ਜਾਣਕਾਰੀ ਦਿੱਤੇ ਉਨ੍ਹਾਂ ਦੀ ਈਮੇਲ ਕਾਨਟੈਕਟਸ ਦਾ ਇਸਤੇਮਾਲ ਕੀਤਾ ਸੀ। ਰਿਪੋਰਟ ਮੁਤਾਬਕ ਜਦ ਕੋਈ ਈਮੇਲ ਪਾਸਵਰਡ ਐਂਟਰ ਕੀਤਾ ਜਾਂਦਾ ਹੈ ਤਾਂ ਇਕ ਮੈਸੇਜ ਆਉਣ ਲੱਗਦਾ ਹੈ, ਜਿਸ 'ਚ ਲਿਖਿਆ ਹੁੰਦਾ ਹੈ ਕਿ ਬਿਨਾਂ ਅਨੁਮਤਿ ਦੇ ਕਾਨਟੈਕਟਸ ਲਏ ਜਾ ਰਹੇ ਹਨ।
ਅਮਰੀਕਾ ਨੇ ਕਿਊਬਾ ਤੇ ਵੈਨੇਜ਼ੁਏਲਾ 'ਤੇ ਲਗਾਈਆਂ ਨਵੀਆਂ ਪਾਬੰਦੀਆਂ
NEXT STORY