ਮੁੰਬਈ (ਬੀ.)-ਪਰਿਵਾਰਕ ਬੱਚਤ ਦੀ ਦਰ ਲਗਾਤਾਰ ਘਟ ਰਹੀ ਹੈ ਅਤੇ ਇਹ 2016-17 'ਚ 2 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅਨੁਪਾਤ ਦੇ ਰੂਪ 'ਚ ਪਰਿਵਾਰਕ ਬੱਚਤ ਸਾਲ 2016-17 'ਚ ਚਾਲੂ ਕੀਮਤਾਂ 'ਤੇ ਘਟ ਕੇ 18.5 ਫ਼ੀਸਦੀ 'ਤੇ ਆ ਗਈ ਹੈ। ਇਹ 1997-98 ਤੋਂ ਬਾਅਦ ਸਭ ਤੋਂ ਹੇਠਲੀ ਦਰ ਹੈ। ਇਹ ਅੰਕੜਾ 2015-16 'ਚ 19.2 ਅਤੇ 2009-10 'ਚ 25.2 ਫ਼ੀਸਦੀ ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਸੀ। ਸ਼ੁਰੂਆਤ 'ਚ ਇਸ ਗਿਰਾਵਟ ਦਾ ਮੁੱਖ ਕਾਰਨ ਭੌਤਿਕ ਬੱਚਤ (ਰੀਅਲ ਅਸਟੇਟ ਅਤੇ ਸਰਾਫਾ 'ਚ ਪਰਿਵਾਰ ਦੀ ਬੱਚਤ) 'ਚ ਕਮੀ ਸੀ ਪਰ ਹੁਣ ਵਿੱਤੀ ਬੱਚਤ 'ਤੇ ਵੀ ਦਬਾਅ ਬਣਿਆ ਹੋਇਆ ਹੈ।
ਸਾਲ 2016-17 'ਚ 10 ਆਧਾਰ ਅੰਕ ਘਟੀ ਜੀ. ਡੀ. ਪੀ.
ਪਰਿਵਾਰਕ ਵਿੱਤੀ ਬੱਚਤ ਸਾਲ 2016-17 'ਚ 10 ਆਧਾਰ ਅੰਕ ਘਟ ਕੇ ਜੀ. ਡੀ. ਪੀ. 7.8 ਫ਼ੀਸਦੀ ਦੇ ਪੱਧਰ 'ਤੇ ਆ ਗਈ, ਜੋ 2015-16 'ਚ 7.9 ਫ਼ੀਸਦੀ ਸੀ। ਪਿਛਲੇ 2 ਸਾਲਾਂ ਦੌਰਾਨ ਵਿੱਤੀ ਬੱਚਤ ਦੀ ਦਰ 'ਚ ਇਹ ਸਾਲਾਨਾ ਆਧਾਰ 'ਤੇ ਪਹਿਲੀ ਗਿਰਾਵਟ ਹੈ ਅਤੇ ਇਹ ਪਿਛਲੇ 5 ਸਾਲਾਂ ਦੌਰਾਨ ਸਭ ਤੋਂ ਵੱਡੀ ਗਿਰਾਵਟ ਹੈ। ਸਾਲ 2009-10 'ਚ ਪਰਿਵਾਰਾਂ ਦੀ ਵਿੱਤੀ ਬੱਚਤ ਜੀ. ਡੀ. ਪੀ. ਦੀ 12 ਫ਼ੀਸਦੀ ਸੀ। ਇਹ ਵਿਸ਼ਲੇਸ਼ਣ ਬੱਚਤਾਂ ਦੇ ਬੀਤੇ ਸਾਲਾਂ ਦੇ ਅੰਕੜਿਆਂ 'ਤੇ ਆਧਾਰਿਤ ਹੈ, ਜਿਸ ਦਾ ਅੰਦਾਜ਼ਾ ਕੇਂਦਰੀ ਅੰਕੜਾ ਸੰਗਠਨ ਨੇ ਜਾਰੀ ਕੀਤਾ ਹੈ। ਸਾਲ 2016-17 ਦੀਆਂ ਬੱਚਤਾਂ ਦਾ ਅੰਦਾਜ਼ਾ ਐੱਮ. ਕੇ. ਗਲੋਬਲ ਫਾਈਨਾਂਸ਼ੀਅਲ ਸਰਵਿਸਿਜ਼ ਤੋਂ ਲਿਆ ਗਿਆ ਹੈ।
ਮਿਊਚੁਅਲ ਫੰਡ ਯੋਜਨਾਵਾਂ 'ਚ ਪ੍ਰਚੂਨ ਧਨ ਦੀ ਆਮਦ ਸਭ ਤੋਂ ਉੱਚੇ ਪੱਧਰ 'ਤੇ
ਵਿੱਤੀ ਬੱਚਤ 'ਚ ਬੈਂਕ ਅਤੇ ਗੈਰ-ਬੈਂਕ ਜਮ੍ਹਾਵਾਂ, ਬੀਮਾ ਫੰਡ, ਪ੍ਰੋਵੀਡੈਂਟ ਅਤੇ ਪੈਨਸ਼ਨ ਫੰਡ ਅਤੇ ਸ਼ੇਅਰ ਅਤੇ ਡਿਬੈਂਚਰ 'ਚ ਪ੍ਰਤੱਖ ਅਤੇ ਅਪ੍ਰਤੱਖ ਨਿਵੇਸ਼ ਸ਼ਾਮਲ ਹੈ। ਕੁਲ ਪਰਿਵਾਰਕ ਬੱਚਤ ਭੌਤਿਕ ਅਤੇ ਵਿੱਤੀ ਬੱਚਤਾਂ ਦੇ ਯੋਗ ਅਤੇ ਪਰਿਵਾਰਾਂ ਦੀ ਦੇਣਦਾਰੀ (ਬਕਾਇਆ ਕਰਜ਼ਾ) ਦੇ ਘਟਾਉਣ ਤੋਂ ਪ੍ਰਾਪਤ ਹੁੰਦੀਆਂ ਹਨ। ਪਰਿਵਾਰਕ ਬੱਚਤ ਦੀ ਦਰ 'ਚ ਗਿਰਾਵਟ ਅਜਿਹੇ ਸਮੇਂ ਆ ਰਹੀ ਹੈ, ਜਦੋਂ ਵਿੱਤੀ ਬਾਜ਼ਾਰ ਦੀ ਘਰੇਲੂ ਨਿਵੇਸ਼ਕਾਂ 'ਤੇ ਨਿਰਭਰਤਾ ਕਈ ਸਾਲਾਂ ਦੇ ਉੱਚੇ ਪੱਧਰ 'ਤੇ ਹੈ ਅਤੇ ਮਿਊਚੁਅਲ ਫੰਡ ਯੋਜਨਾਵਾਂ 'ਚ ਪ੍ਰਚੂਨ ਧਨ ਦੀ ਆਮਦ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹੈ। ਐੱਮ. ਕੇ. ਗਲੋਬਲ ਫਾਈਨਾਂਸ਼ੀਅਲ ਸਰਵਿਸਿਜ਼ ਮੁਤਾਬਕ ਸਾਲ 2016-17 ਦੌਰਾਨ ਕੁਲ ਪਰਿਵਾਰਕ ਬੱਚਤ 'ਚ ਸ਼ੇਅਰਾਂ ਅਤੇ ਡਿਬੈਂਚਰ 'ਚ ਨਿਵੇਸ਼ ਦਾ ਹਿੱਸਾ 3.4 ਫ਼ੀਸਦੀ ਰਿਹਾ, ਜੋ 2009-10 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਮਿਡ ਅਤੇ ਸਮਾਲ ਕੈਪ ਸ਼ੇਅਰਾਂ 'ਚ ਬਣਿਆ ਤੇਜ਼ੀ ਦਾ ਮੌਜੂਦਾ ਦੌਰ
ਐੱਮ. ਕੇ. ਗਲੋਬਲ ਫਾਈਨਾਂਸ਼ੀਅਲ ਸਰਵਿਸਿਜ਼ ਦੇ ਇਕਵਿਟੀ ਰਿਸਰਚ ਪ੍ਰਮੁੱਖ ਧਨੰਜੈ ਸਿਨ੍ਹਾ ਨੇ ਕਿਹਾ ਕਿ ਸਾਲ 2014 ਦੇ ਮੱਧ 'ਚ ਪ੍ਰਚੂਨ ਧਨ ਦੀ ਆਮਦ 'ਚ ਭਾਰੀ ਸੁਧਾਰ ਦੀ ਬਦੌਲਤ ਮਿਡ ਅਤੇ ਸਮਾਲ ਕੈਪ ਸ਼ੇਅਰਾਂ 'ਚ ਤੇਜ਼ੀ ਦਾ ਮੌਜੂਦਾ ਦੌਰ ਬਣਿਆ ਹੋਇਆ ਹੈ। ਹਾਲਾਂਕਿ ਵਿੱਤੀ ਬੱਚਤ ਸਮੇਤ ਕੁਲ ਬੱਚਤ 'ਤੇ ਵਧਦੇ ਦਬਾਅ ਨੂੰ ਵੇਖਦਿਆਂ ਇਸ ਤੇਜ਼ੀ ਦੇ ਅੱਗੇ ਵੀ ਬਰਕਰਾਰ ਰਹਿਣ 'ਤੇ ਕੁਝ ਕਹਿਣਾ ਮੁਸ਼ਕਲ ਹੈ।
ਕੁਲ ਘਰੇਲੂ ਬੱਚਤ ਪਿਛਲੇ 3 ਸਾਲਾਂ ਦੌਰਾਨ 23 ਫ਼ੀਸਦੀ ਵਧੀ
ਕੀਮਤ ਦੇ ਲਿਹਾਜ਼ ਨਾਲ ਚਾਲੂ ਕੀਮਤਾਂ 'ਤੇ ਕੁਲ ਘਰੇਲੂ ਬੱਚਤ ਪਿਛਲੇ 3 ਸਾਲਾਂ ਦੌਰਾਨ ਸ਼ੁੱਧ ਰੂਪ ਨਾਲ 23 ਫ਼ੀਸਦੀ ਜ਼ਿਆਦਾ ਹੈ। ਇਹ 2013-14 ਤੋਂ 7.1 ਫ਼ੀਸਦੀ ਦਾ ਚੱਕਰ ਵਾਧਾ ਸਾਲਾਨਾ ਦਰ ਨਾਲ ਵਧ ਰਿਹਾ ਹੈ। ਇਸ ਮਿਆਦ 'ਚ ਚਾਲੂ ਕੀਮਤਾਂ 'ਤੇ ਜੀ. ਡੀ. ਪੀ. 35.2 ਫ਼ੀਸਦੀ ਸੀ, ਜੋ 10.6 ਫ਼ੀਸਦੀ ਦਾ ਚੱਕਰ ਵਾਧਾ ਸਾਲਾਨਾ ਦਰ ਨਾਲ ਵਧ ਰਿਹਾ ਹੈ। ਸਾਲ 2016-17 'ਚ ਪਰਿਵਾਰਾਂ ਦੀ ਵਿੱਤੀ ਬੱਚਤ ਚਾਲੂ ਕੀਮਤਾਂ 'ਤੇ ਜੀ. ਡੀ. ਪੀ. ਦਾ 8 ਫ਼ੀਸਦੀ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 11 ਫ਼ੀਸਦੀ ਸੀ।
6 ਪ੍ਰਮੁੱਖ ਸ਼ਹਿਰਾਂ 'ਚ ਜ਼ਮੀਨ-ਜਾਇਦਾਦ ਵਿਕਾਸ ਖੇਤਰ 'ਚ ਨਿਵੇਸ਼ ਦੁੱਗਣਾ
NEXT STORY