ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਪੁਲਸ ਦੇ ਸਭ ਤੋਂ ਵੱਡੇ ਅਹੁਦੇ ’ਤੇ ਰਹੇ ਡੀ. ਜੀ. ਪੀ. ਮਹਿਲ ਸਿੰਘ ਭੁੱਲਰ ਤੇ ਸਾਬਕਾ ਡੀ. ਜੀ. ਪੀ. ਪੰਜਾਬ ਮੁਹੰਮਦ ਮੁਸਤਫਾ ਦੋਸ਼ ਲੱਗਣ ’ਤੇ ਉਹ ਕਾਫੀ ਪ੍ਰੇਸ਼ਾਨ ਤੇ ਮੁਸੀਬਤ ’ਚ ਫਸੇ ਹੋਏ ਹਨ। ਸਾਬਕਾ ਡੀ. ਜੀ. ਪੀ. ਮਹਿਲ ਸਿੰਘ ਭੁੱਲਰ ਦੇ ਪੁੱਤਰ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸੀ. ਬੀ. ਆਈ. ਨੇ ਗ੍ਰਿਫਤਾਰ ਕਰ ਕੇ ਵੱਡੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਸਭ ਕੁਝ ਦੇਖਣਾ ਪੈ ਰਿਹਾ ਹੈ।
ਜਦੋਂਕਿ ਦੂਜਾ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੂੰ ਆਪਣੇ ਪੁੱਤਰ ਦੀ ਖੁਦਕੁਸ਼ੀ ਦੇ ਮਾਮਲੇ ’ਚ ਕਥਿਤ ਤੌਰ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਵੀ ਤਲਬ ਕਰ ਲਿਆ। ਇਹ ਪੁਲਸ ਅਧਿਕਾਰੀ ਆਪਣੇ ਪੁੱਤਰਾਂ ਦੇ ਕਾਰਨਾਮਿਆਂ ਕਾਰਨ ਬੁਰੀ ਤਰ੍ਹਾਂ ਉਲਝਦੇ ਤੇ ਮੁਸੀਬਤ ’ਚ ਫਸਦੇ ਦਿਖਾਈ ਦੇ ਰਹੇ ਹਨ। ਕਦੇ ਸਮਾਂ ਹੁੰਦਾ ਸੀ ਪੁਲਸ ਇਨ੍ਹਾਂ ਨੂੰ ਸਲੂਟ ਮਾਰਦੀ ਨਹੀਂ ਸੀ ਥੱਕਦੀ ਪਰ ਸਮਾਂ ਹਰ ਵੇਲੇ ਇਕੋ ਜਿਹਾ ਨਹੀਂ ਰਹਿੰਦਾ। ਹੁਣ ਪੁਲਸ ਗ੍ਰਿਫਤਾਰੀ ਲਈ ਯੋਜਨਾ ਘੜ ਰਹੀ ਹੈ। ਹੁਣ ਪੁਲਸ ਕੋਲ ਉਨ੍ਹਾਂ ਦੇ ਪੁੱਤਰ ਨੂੰ ਪੇਸ਼ੀਆਂ ਭੁਗਤਣ ਜਾਂ ਤਲਬ ਹੋਣ ਲਈ ਬੁਲਾਇਆ ਜਾ ਰਿਹਾ ਹੈ।
ਹੁਣ ਸੁਖਬੀਰ ਦਾ ਸਿਆਸੀ ਭਵਿੱਖ ਨਿਖਾਰੇਗੀ ਵੱਡੀ ਕੰਪਨੀ? ਰਾਹੁਲ ਗਾਂਧੀ 'ਪੱਪੂ' ਤੋਂ ਬਣੇ ਵਿਰੋਧੀ ਧਿਰ ਦੇ ਆਗੂ
NEXT STORY