ਨਵੀਂ ਦਿੱਲੀ— ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੁਝ ਸਿਆਸੀ ਤੱਤ ਖ਼ੁਦ ਦੇ ਸੁਆਰਥ ਕਾਰਨ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
ਗੋਇਲ ਨੇ ਵਿਸ਼ਵਾਸ ਜਤਾਇਆ ਕਿ ਕੁਝ 'ਗੁੰਮਰਾਹ' ਹੋਏ ਕਿਸਾਨ, ਜੋ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਇਨ੍ਹਾਂ ਬਦਲਾਵਾਂ ਪਿੱਛੇ ਦੇ ਚੰਗੇ ਇਰਾਦਿਆਂ ਨੂੰ ਸਮਝਣਗੇ।
ਉਨ੍ਹਾਂ ਕਿਹਾ, ''ਇਹ ਮੰਦਭਾਗਾ ਹੈ ਕਿ ਕੁਝ ਸਿਆਸੀ ਤੱਤ ਖ਼ੁਦ ਦੇ ਸੁਆਰਥ ਦੇ ਮੱਦੇਨਜ਼ਰ ਸਾਡੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਮੈਨੂੰ ਪੂਰਾ ਯਕੀਨ ਹੈ ਕਿ ਲਗਭਗ ਪੂਰੇ ਦੇਸ਼ ਦੀ ਤਰ੍ਹਾਂ ਕਿਸਾਨਾਂ ਨੇ ਵੀ ਸਾਡੀਆਂ ਨਵੀਆਂ ਖੇਤੀ ਪਹਿਲ ਦਾ ਸੁਆਗਤ ਕੀਤਾ ਹੈ, ਕੁਝ ਗੁੰਮਰਾਹ ਹੋਏ ਕਿਸਾਨ ਵੀ ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਇਨ੍ਹਾਂ ਬਦਲਾਵਾਂ ਦੇ ਪਿੱਛੇ ਦੇ ਚੰਗੇ ਇਰਾਦਿਆਂ ਨੂੰ ਸਮਝਣਗੇ।''
ਇਹ ਵੀ ਪੜ੍ਹੋ- 7,400 ਰੁਪਏ ਤੱਕ ਡਿੱਗ ਚੁੱਕਾ ਹੈ ਸੋਨਾ, ਜਾਣੋ ਅੱਗੇ ਕੀ ਹੋਣ ਵਾਲਾ ਹੈ
ਕਿਸਾਨਾਂ ਨਾਲ ਗੱਲਬਾਤ ਲਈ ਤਿਆਰ- ਸ਼ਾਹ
— ANI (@ANI) November 28, 2020
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ''ਮੈਂ ਵਿਰੋਧ ਕਰ ਰਹੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਭਾਰਤ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ 3 ਦਸੰਬਰ ਨੂੰ ਵਿਚਾਰ-ਵਟਾਂਦਰੇ ਲਈ ਬੁਲਾਇਆ ਹੈ। ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਅਤੇ ਮੰਗ 'ਤੇ ਵਿਚਾਰ ਕਰਨ ਲਈ ਤਿਆਰ ਹੈ।''
ਸ਼ਾਹ ਨੇ ਕਿਹਾ ਕਿ ਜੇਕਰ ਕਿਸਾਨ ਯੂਨੀਅਨਾਂ 3 ਦਸੰਬਰ ਤੋਂ ਪਹਿਲਾਂ ਵਿਚਾਰ-ਵਟਾਂਦਰੇ ਕਰਨਾ ਚਾਹੁੰਦੀਆਂ ਹਨ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਜਿਵੇਂ ਹੀ ਤੁਸੀਂ ਆਪਣਾ ਵਿਰੋਧ ਨਿਰਧਾਰਤ ਸਥਾਨ 'ਤੇ ਤਬਦੀਲ ਕਰੋਗੇ, ਅਗਲੇ ਹੀ ਦਿਨ ਸਰਕਾਰ ਤੁਹਾਡੀਆਂ ਚਿੰਤਾਵਾਂ ਦੇ ਹੱਲ ਲਈ ਗੱਲਬਾਤ ਕਰੇਗੀ।
ਇਹ ਵੀ ਪੜ੍ਹੋ- EPFO ਪੈਨਸ਼ਨਰਾਂ ਲਈ ਵੱਡੀ ਖ਼ਬਰ, 35 ਲੱਖ ਲੋਕਾਂ ਨੂੰ ਹੋਵੇਗਾ ਇਹ ਫਾਇਦਾ
7,400 ਰੁਪਏ ਤੱਕ ਡਿੱਗ ਚੁੱਕਾ ਹੈ ਸੋਨਾ, ਜਾਣੋ ਅੱਗੇ ਕੀ ਹੋਣ ਵਾਲਾ ਹੈ
NEXT STORY