ਨਵੀਂ ਦਿੱਲੀ—ਕਿਸਾਨਾਂ ਦੀ ਬਦਹਾਲੀ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਸਰਕਾਰ ਕਈ ਤਰ੍ਹਾਂ ਦੇ ਪ੍ਰੋਤਸਾਹਨਾਂ ਦੀ ਤਿਆਰੀ ਕਰ ਰਹੀ ਹੈ। ਇਸ 'ਚ ਵੱਡਾ ਪੈਕੇਜ ਵੀ ਸ਼ਾਮਲ ਹੈ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਲੁਭਾਉਣ ਦੇ ਲਈ ਅਜਿਹਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ, ਸੰਸਦ ਮੈਂਬਰ ਅਤੇ ਹੋਰ ਸੰਬੰਧਤ ਪੱਖਾਂ ਦੀ ਪ੍ਰਕਿਰਿਆ ਤੋਂ ਬਾਅਦ ਪੇਂਡੂ ਖੇਤਰ ਦੀ ਆਮਦਨ ਵਧਾਉਣ ਲਈ ਇਨ੍ਹਾਂ ਪ੍ਰੋਤਸਾਹਨਾਂ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਇਸ ਸੰਬੰਧ 'ਚ ਇਕ ਖਾਕਾ ਤਿਆਰ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਪੇਸ਼ ਕੀਤਾ। ਇਸ 'ਚ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੇ ਅਤੇ ਖੇਤੀਬਾੜੀ ਖੇਤਰ ਦੀ ਬਦਹਾਲੀ ਲਈ ਜ਼ਿੰਮੇਵਾਰ ਵੱਖ-ਵੱਖ ਕਾਰਕਾਂ ਦੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਟਿਕਾਊ ਹੱਲ ਸੁਝਾਏ ਗਏ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਲਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮੰਤਰਾਲੇ ਨੇ ਸੱਤ ਸੂਬਿਆਂ ਵਲੋਂ ਕੀਤੀ ਗਈ ਖੇਤੀਬਾੜੀ ਕਰਜ਼ ਮੁਆਫੀ, ਓਡੀਸ਼ਾ ਵਰਗੇ ਸੂਬਿਆਂ 'ਚ ਲਾਗਤ 'ਤੇ ਦਿੱਤੀ ਗਈ ਛੋਟ ਅਤੇ ਤੇਲੰਗਨਾ ਦੀ ਰਾਇਥੂ ਬੰਧੂ ਯੋਜਨਾ ਸਮੇਤ ਸੂਬਿਆਂ ਦੇ ਵੱਖ-ਵੱਖ ਮਾਡਲਾਂ ਦਾ ਅਧਿਐਨ ਕੀਤਾ। ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ 'ਚ ਇਕ ਪੇਸ਼ਕਸ਼ ਦਿੱਤੀ ਅਤੇ ਮੀਟਿੰਗ ਦੌਰਾਨ ਖੇਤੀਬਾੜੀ ਭਾਈਚਾਰੇ ਦੇ ਸਾਹਮਣੇ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਲੋਕਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਤੀਆਂ ਜਾ ਸਕਣ ਵਾਲੀਆਂ ਰਾਹਤਾਂ 'ਤੇ ਚਰਚਾ ਕੀਤੀ।
ਮਹਿਲਾਵਾਂ ਅਤੇ ਬਜ਼ੁਰਗਾਂ ਲਈ ਰੇਲਵੇ ਦਾ ਨਵਾਂ ਸਾਲ 'ਤੇ ਤੋਹਫਾ
NEXT STORY