ਪਣਜੀ - ਗੋਆ ਨੇ 2025 ਦੇ ਪਹਿਲੇ 6 ਮਹੀਨੀਆਂ ’ਚ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੇ ਆਗਮਨ ’ਚ ਰਿਕਾਰਡ ਤੋੜ ਵਾਧਾ ਦਰਜ ਕੀਤਾ। ਗੋਆ ਸੈਰ-ਸਪਾਟਾ ਵਿਭਾਗ ਦੇ ਬੁਲਾਰੇ ਨੇ ਇਕ ਬਿਆਨ ’ਚ ਦੱਸਿਆ ਕਿ ਜਨਵਰੀ ਤੋਂ ਜੂਨ ਵਿਚਾਲੇ ਕੁਲ 54.55 ਲੱਖ ਸੈਲਾਨੀਆਂ ਨੇ ਗੋਆ ਦਾ ਦੌਰਾ ਕੀਤਾ। ਇਸ ’ਚ 51.84 ਲੱਖ ਘਰੇਲੂ ਅਤੇ 2.71 ਲੱਖ ਅੰਤਰਰਾਸ਼ਟਰੀ ਸੈਲਾਨੀ ਸ਼ਾਮਲ ਸਨ।
ਬੁਲਾਰੇ ਨੇ ਕਿਹਾ,‘‘ਜਨਵਰੀ ਸਭ ਤੋਂ ਚੰਗਾ ਮਹੀਨਾ ਸਾਬਤ ਹੋਇਆ, ਜਿਸ ’ਚ 10.56 ਲੱਖ ਸੈਲਾਨੀ ਆਏ, ਜਿਨ੍ਹਾਂ ’ਚ 9.86 ਲੱਖ ਘਰੇਲੂ ਅਤੇ ਲੱਗਭਗ 70,000 ਵਿਦੇਸ਼ੀ ਸੈਲਾਨੀ ਸ਼ਾਮਲ ਸਨ। ਇਸ ਤੋਂ ਬਾਅਦ ਫਰਵਰੀ ’ਚ 9.05 ਲੱਖ ਅਤੇ ਮਾਰਚ ’ਚ 8.89 ਲੱਖ ਸੈਲਾਨੀ ਆਏ।’’
ਅਧਿਕਾਰੀ ਨੇ ਦੱਸਿਆ ਕਿ ਅਪ੍ਰੈਲ ’ਚ 8.42 ਲੱਖ, ਮਈ ’ਚ 9.27 ਲੱਖ ਅਤੇ ਜੂਨ ’ਚ ਕੁਲ 8.34 ਲੱਖ ਸੈਲਾਨੀ ਆਏ। ਬਿਆਨ ’ਚ ਦੱਸਿਆ ਗਿਆ,‘‘ਗੋਆ ’ਚ ਸੈਲਾਨੀਆਂ ਦੀ ਗਿਣਤੀ ਦਾ ਅੰਕੜਾ 2025 ਦੀ ਪਹਿਲੀ ਛਿਮਾਹੀ ’ਚ ਜ਼ਿਕਰਯੋਗ ਉਚਾਈਆਂ ਨੂੰ ਛੂਹ ਗਿਆ, ਜਿਸ ਨਾਲ ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਉਭਰਦੇ ਸੈਰ-ਸਪਾਟਾ ਸਥਾਨਾਂ ’ਚੋਂ ਇਕ ਦੇ ਰੂਪ ’ਚ ਇਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।
ਗੋਆ ਦੇ ਸੈਰ-ਸਪਾਟਾ ਨਿਰਦੇਸ਼ਕ ਕੇਦਾਰ ਨਾਇਕ ਨੇ ਕਿਹਾ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰ ਅਭਿਆਨ ਤੇਜ਼ ਹੋਏ ਹਨ ਅਤੇ ਬਿਹਤਰ ਹਵਾਈ ਅੱਡੇ ਅਤੇ ਟਰਾਂਸਪੋਰਟ ਸਹੂਲਤਾਂ ਦਾ ਲਾਭ ਵੀ ਸੂਬੇ ਨੂੰ ਮਿਲਿਆ ਹੈ।
ਬੈਂਕ ਤੋਂ ਕਰਜ਼ਾ ਲੈਣਾ ਹੋ ਜਾਵੇਗਾ ਆਸਾਨ, RBI ਛੇਤੀ ਹੀ ਕਰ ਸਕਦਾ ਹੈ ਵੱਡਾ ਐਲਾਨ
NEXT STORY