ਨਵੀਂ ਦਿੱਲੀ (ਇੰਟ.) - ਦਸੰਬਰ ਦੀ ਠੰਢੀ ਸ਼ੁਰੂਆਤ ਨਾਲ ਹੀ ਸ਼ੇਅਰ ਬਾਜ਼ਾਰ ’ਚ ਬੇਚੈਨੀ ਵਧਦੀ ਨਜ਼ਰ ਆ ਰਹੀ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਲਗਾਤਾਰ ਵਿਕਰੀ ਨੇ ਬਾਜ਼ਾਰ ਦੀ ਚਾਲ ਨੂੰ ਦਬਾਅ ’ਚ ਪਾ ਦਿੱਤਾ ਹੈ। ਭਾਰਤੀ ਅਰਥਵਿਵਸਥਾ ਦੇ ਮਜ਼ਬੂਤ ਸੰਕੇਤਾਂ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕਾਂ ਨੇ ਫਿਲਹਾਲ ਚੌਕਸ ਰੁਖ ਅਪਣਾਇਆ ਹੋਇਆ ਹੈ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਅੰਕੜਿਆਂ ’ਤੇ ਨਜ਼ਰ ਪਾਓ ਤਾਂ ਦਸੰਬਰ ਮਹੀਨੇ ’ਚ ਹੁਣ ਤੱਕ ਐੱਫ. ਆਈ. ਆਈ. ਭਾਰਤੀ ਬਾਜ਼ਾਰ ’ਚੋਂ 22,864 ਕਰੋਡ਼ ਰੁਪਏ ਤੋਂ ਵੱਧ ਦੀ ਨਿਕਾਸੀ ਕਰ ਚੁੱਕੇ ਹਨ, ਜਿਸ ਨਾਲ ਨਿਵੇਸ਼ਕਾਂ ’ਚ ਚਿੰਤਾ ਵੱਧ ਗਈ ਹੈ।
ਦਸੰਬਰ ਦੇ ਪਹਿਲੇ ਪੰਦਰਵਾੜੇ ’ਚ ਐੱਫ. ਆਈ. ਆਈ. ਹਮਲਾਵਰ ਵਿਕ੍ਰੇਤਾ ਦੇ ਰੂਪ ’ਚ ਸਾਹਮਣੇ ਆਏ ਹਨ। ਇਸ ਦੌਰਾਨ ਕਈ ਵੱਡੇ ਅਤੇ ਅਹਿਮ ਸੈਕਟਰਾਂ ’ਚ ਭਾਰੀ ਵਿਕਰੀ ਦੇਖਣ ਨੂੰ ਮਿਲੀ ਹੈ। ਸਭ ਤੋਂ ਵੱਧ ਦਬਾਅ ਫਾਈਨਾਂਸ਼ੀਅਲ ਸਰਵਿਸਿਜ਼ ਸੈਕਟਰ ’ਤੇ ਰਿਹਾ ਹੈ। ਐੱਫ. ਆਈ. ਆਈ. ਨੇ ਇਸ ਸੈਕਟਰ ’ਚ ਦਸੰਬਰ ਦੇ ਸ਼ੁਰੂਆਤੀ 2 ਹਫਤਿਆਂ ’ਚ 6,516 ਕਰੋਡ਼ ਰੁਪਏ ਤੋਂ ਵੱਧ ਦੇ ਸ਼ੇਅਰ ਵੇਚ ਦਿੱਤੇ।
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਵੰਬਰ ’ਚ ਵੀ ਇਸ ਸੈਕਟਰ ਵੱਲੋਂ 3,100 ਕਰੋਡ਼ ਰੁਪਏ ਦੀ ਨਿਕਾਸੀ ਹੋਈ ਸੀ, ਜਿਸ ਨਾਲ ਸਾਫ ਹੈ ਕਿ ਬੈਂਕਿੰਗ ਅਤੇ ਫਾਈਨਾਂਸ਼ੀਅਲ ਸ਼ੇਅਰਾਂ ’ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ।
ਆਈ. ਟੀ.-ਸਰਵਿਸਿਜ਼ ’ਤੇ ਦਬਾਅ
ਫਾਈਨਾਂਸ਼ੀਅਲ ਸੈਕਟਰ ਤੋਂ ਬਾਅਦ ਇਨਫਾਰਮੇਸ਼ਨ ਟੈਕਨਾਲੋਜੀ ਅਤੇ ਸਰਵਿਸਿਜ਼ ਸੈਕਟਰ ਐੱਫ. ਆਈ. ਆਈ. ਦੀ ਵਿਕਰੀ ਦੇ ਵੱਡੇ ਸ਼ਿਕਾਰ ਬਣੇ ਹਨ। ਦਸੰਬਰ ਦੇ ਪਹਿਲੇ ਅੱਧ ’ਚ ਇਨ੍ਹਾਂ ਦੋਵਾਂ ਸੈਕਟਰਾਂ ’ਚ ਕਰੀਬ 3,300-3,300 ਕਰੋਡ਼ ਰੁਪਏ ਦੀ ਵਿਕਰੀ ਹੋਈ। ਨਵੰਬਰ ’ਚ ਆਈ. ਟੀ. ਸੈਕਟਰ ’ਚ 5,794 ਕਰੋਡ਼ ਰੁਪਏ ਦੀ ਭਾਰੀ ਵਿਕਰੀ ਦੇਖਣ ਨੂੰ ਮਿਲੀ ਸੀ, ਜਦੋਂਕਿ ਸਰਵਿਸਿਜ਼ ਸੈਕਟਰ ’ਚੋਂ 980 ਕਰੋਡ਼ ਰੁਪਏ ਕੱਢੇ ਗਏ ਸਨ। ਇਹ ਸੰਕੇਤ ਦਿੰਦਾ ਹੈ ਕਿ ਗਲੋਬਲ ਬੇਯਕੀਨੀ ਅਤੇ ਕਮਜ਼ੋਰ ਆਈ. ਟੀ. ਡਿਮਾਂਡ ਦਾ ਅਸਰ ਹੁਣ ਵੀ ਇਸ ਸੈਕਟਰ ’ਤੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਹੈਲਥਕੇਅਰ-ਪਾਵਰ ਵਿਕਰੀ
ਹੈਲਥਕੇਅਰ ਅਤੇ ਪਾਵਰ ਸੈਕਟਰ ਵੀ ਵਿਕਰੀ ਤੋਂ ਬਚੇ ਨਹੀਂ ਰਹੇ। ਐੱਫ. ਆਈ. ਆਈ. ਨੇ ਹੈਲਥਕੇਅਰ ’ਚ 2,351 ਕਰੋਡ਼ ਰੁਪਏ ਅਤੇ ਪਾਵਰ ਸੈਕਟਰ ’ਚ 2,118 ਕਰੋਡ਼ ਰੁਪਏ ਦੇ ਸ਼ੇਅਰ ਵੇਚੇ। ਐੱਫ. ਐੱਮ. ਸੀ. ਜੀ. ਸ਼ੇਅਰਾਂ ’ਚ ਵੀ ਦਬਾਅ ਕਾਇਮ ਰਿਹਾ, ਜਿੱਥੇ ਦਸੰਬਰ ’ਚ ਹੁਣ ਤੱਕ 1,419 ਕਰੋਡ਼ ਰੁਪਏ ਦਾ ਆਊਟਫਲੋਅ ਦਰਜ ਕੀਤਾ ਗਿਆ। ਕੈਪੀਟਲ ਗੁਡਜ਼ ਸੈਕਟਰ ’ਚ ਵੀ ਟਰੈਂਡ ਪਲਟਦਾ ਦਿਸਿਆ, ਜਿੱਥੇ ਨਵੰਬਰ ’ਚ ਖਰੀਦਦਾਰ ਰਹੇ ਐੱਫ. ਆਈ. ਆਈ. ਦਸੰਬਰ ’ਚ 1,218 ਕਰੋਡ਼ ਰੁਪਏ ਦੇ ਨੈੱਟ ਸੇਲਰ ਬਣ ਗਏ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਆਇਲ-ਗੈਸ ਸੈਕਟਰ ’ਚ ਖਰੀਦ
ਹਾਲਾਂਕਿ ਹਰ ਸੈਕਟਰ ’ਚ ਨਿਰਾਸ਼ਾ ਨਹੀਂ ਹੈ। ਆਇਲ ਐਂਡ ਗੈਸ ਸੈਕਟਰ ’ਚ ਐੱਫ. ਆਈ. ਆਈ. ਨੇ ਦਸੰਬਰ ਦੇ ਪਹਿਲੇ ਪੰਦਰਵਾੜੇ ’ਚ ਕਰੀਬ 3,000 ਕਰੋਡ਼ ਰੁਪਏ ਦੀ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਮੈਟਲ ਅਤੇ ਆਟੋ ਸੈਕਟਰ ’ਚ ਵੀ ਸੀਮਿਤ ਪਰ ਸਾਕਾਰਾਤਮਕ ਨਿਵੇਸ਼ ਦੇਖਣ ਨੂੰ ਮਿਲਿਆ। ਉਥੇ ਹੀ ਟੈਲੀਕਾਮ ਸੈਕਟਰ ’ਚ ਨਵੰਬਰ ਦੀ ਜ਼ਬਰਦਸਤ ਖਰੀਦਦਾਰੀ ਤੋਂ ਬਾਅਦ ਦਸੰਬਰ ’ਚ ਟਰੈਂਡ ਉਲਟ ਗਿਆ ਅਤੇ ਐੱਫ. ਆਈ. ਆਈ. ਨੇ 879 ਕਰੋਡ਼ ਰੁਪਏ ਦੇ ਸ਼ੇਅਰ ਵੇਚ ਦਿੱਤੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Infosys ADR ਨੇ ਮਾਰੀ ਛਾਲ, NYSE ਨੇ ਅਚਾਨਕ ਰੋਕ ਦਿੱਤੀ ਟ੍ਰੇਡਿੰਗ
NEXT STORY