ਨੈਸ਼ਨਲ ਡੈਸਕ– ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਜ ’ਚ ਬੁੱਧਵਾਰ ਨੂੰ ਬਜਟ ਪੇਸ਼ ਕਰ ਦਿੱਤਾ ਹੈ। ਇਹ ਬਜਟ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਨ ਬਜਟ ਹੈ। ਵਿੱਤ ਮੰਤਰੀ ਨੇ ਇਸ ਬਜਟ ’ਚ ਮਹਿਲਾਵਾਂ ਦੇ ਨਾਲ-ਨਾਲ ਬਜ਼ੁਰਗਾਂ ਲਈ ਵੀ ਵੱਡਾ ਐਲਾਨ ਕਰ ਦਿੱਤਾ ਹੈ।
ਬਚਤ ਦੀ ਲਿਮਟ ਹੋਈ 30 ਲੱਖ
ਵਿੱਤ ਮੰਤਰੀ ਸੀਤਾਰਮਨ ਨੇ ਆਮ ਬਜਟ ’ਚ ਬਜ਼ੁਰਗਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੀਨੀਅਰ ਸਿਟੀਜਨ ਸੇਵਿੰਗ ਸਕੀਮ ’ਚ ਨਿਵੇਸ਼ ਦੀ ਲਿਮਟ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ। ਹੁਣ ਇਸਦਾ ਫਾਇਦਾ ਸੀਨੀਅਰ ਸਿਟੀਜਨ ਨੂੰ ਮਿਲੇਗਾ।
ਕੀ ਹੈ ਸੀਨੀਅਰ ਸਿਟੀਜਨ ਬਚਤ ਯੋਜਨਾ
ਸੀਨੀਅਰ ਸਿਟੀਜਨ ਬਚਤ ਯੋਜਨਾ ਦੇਸ਼ ਦੇ ਬਜ਼ੁਰਗ ਨਾਗਰਿਕਾਂ ਲਈ ਹੈ। ਸਮੇਂ-ਸਮੇਂ ’ਤੇ ਮਿਲਣ ਵਾਲੇ ਲਾਭ ਲਈ ਸਰਕਾਰ ਦੁਆਰਾ ਚਲਾਈ ਇਕ ਬਚਤ ਯੋਜਨਾ ਹੈ। ਇਹ ਯੋਜਨਾ 2004 ’ਚ ਸ਼ੁਰੂ ਕੀਤੀ ਗਈ ਸੀ। ਇਸਦਾ ਟਾਰਗੇਟ ਰਿਟਾਇਰ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ। ਨਾਲ ਹੀ ਉਨ੍ਹਾਂ ਕੋਲ ਨਿਯਮਿਤ ਆਮਦਨ ਦਾ ਜ਼ਰੀਆ ਬਣਿਆ ਰਹਿੰਦਾ ਹੈ। ਇਹ ਬਜ਼ੁਰਗਾਂ ਨੂੰ ਉੱਚ ਸੁਰੱਖਿਆ ਅਤੇ ਕਰ-ਬਚਤ ਦਾ ਲਾਭ ਪ੍ਰਦਾਨ ਕਰਦੀ ਹੈ। ਦੇਸ਼ ਭਰ ’ਚ ਕਈ ਬੈਂਕ ਅਤੇ ਡਾਕ ਘਰ ਇਸ ਯੋਜਨਾ ਦਾ ਲਾਭ ਦਿੰਦੇ ਹਨ।
ਬਚਤ ਯੋਜਨਾ ’ਤੇ ਵਧਿਆ ਵਿਆਜ
ਕੇਂਦਰ ਸਰਕਾਰ ਨੇ 31 ਮਾਰਚ, 2023 ਨੂੰ ਸਮਾਪਤ ਤਿਮਾਹੀ ਲਈ, ਸੀਨੀਅਰ ਸਿਟੀਜਨ ਬਚਤ ਯੋਜਨਾ ’ਤੇ ਵਿਆਜ ਦਰ ਵਧਾ ਕੇ 8 ਫੀਸਦੀ ਕਰ ਦਿੱਤਾ ਹੈ। ਨਾਲ ਹੀ ਬਜਟ 2023 ’ਚ ਇਸ ਸਕੀਮ ’ਚ ਨਿਵੇਸ਼ ਕੀਤੀ ਗਈ ਲਿਮਟ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ।
ਕੇਂਦਰੀ ਬਜਟ 2023-24 ਦੇ ਮੁੱਖ ਬਿੰਦੂ , ਵਿਕਸਿਤ ਭਾਰਤ ਦੇ ਵਿਸ਼ਾਲ ਸੰਕਲਪ ਨੂੰ ਕਰਨਗੇ ਪੂਰਾ
NEXT STORY