ਨਵੀਂ ਦਿੱਲੀ- ਭਾਰਤ ਵਿਚ ਲਗਭਗ 40 ਫੀਸਦੀ ਔਰਤਾਂ ਨਕਦੀ ਕਢਵਾਉਣ ਲਈ ਡਿਜੀਟਲ ਬੈਂਕਿੰਗ ਯਾਨੀ ਕਿ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (AePS) ਫੇਸ ਪ੍ਰਮਾਣੀਕਰਨ ਦਾ ਇਸਤੇਮਾਲ ਕਰ ਰਹੀਆਂ ਹਨ। ਵਿੱਤੀ ਤਕਨਾਲੋਜੀ ਕੰਪਨੀ PayNearby ਦੀ ਇਕ ਰਿਪੋਰਟ ਮੁਤਾਬਕ ਦੇਸ਼ ਵਿਚ 10 ਵਿਚੋਂ 6 ਤੋਂ ਵੱਧ ਔਰਤਾਂ ਵਿੱਤੀ ਅਤੇ ਡਿਜੀਟਲ ਸੇਵਾਵਾਂ ਜ਼ਰੀਏ ਉੱਦਮੀ ਬਣਨ ਦੀ ਇੱਛਾ ਰੱਖਦੀਆਂ ਹਨ।
ਰਿਪੋਰਟ ਮੁਤਾਬਕ ਔਰਤਾਂ 'ਚ ਬਚਤ ਖਾਤਿਆਂ ਦੀ ਮੰਗ 58 ਫ਼ੀਸਦੀ ਵਧੀ ਹੈ ਕਿਉਂਕਿ ਇਹ ਗਾਹਕ ਢਾਂਚਾਗਤ ਵਿੱਤੀ ਉਤਪਾਦਾਂ ਦੀ ਮੰਗ ਕਰਦੇ ਹਨ। ਇਨ੍ਹਾਂ ਵਿਚ ਟੀਚਾ-ਆਧਾਰਿਤ ਬਚਤ ਖਾਤੇ ਅਤੇ ਲਚਕਦਾਰ ਜਮ੍ਹਾਂ ਵਿਕਲਪ ਸ਼ਾਮਲ ਹਨ। ਇਹ ਸਰਵੇਖਣ ਦੇਸ਼ ਦੇ 10,000 ਏਜੰਟਾਂ ਵਿਚ ਕੀਤਾ ਗਿਆ ਸੀ, ਜਿਸ ਵਿਚ ਮਹਿਲਾ ਖਪਤਕਾਰਾਂ ਦੇ ਵਿੱਤੀ ਲੈਣ-ਦੇਣ ਨੂੰ ਰਿਕਾਰਡ ਕੀਤਾ ਗਿਆ ਸੀ।
ਪੇਸ਼ੇਵਰਾਂ ਤੇ ਔਰਤਾਂ ਲਈ ਕਰੀਅਰ 'ਚ ਬ੍ਰੇਕ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਕਰਨ ਦਾ ਸੁਨਹਿਰੀ ਮੌਕਾ
NEXT STORY