ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਤੋਂ ਮੁੰਬਈ ਲਈ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗਣ ਦਾ ਚਿਤਾਵਨੀ ਸੰਕੇਤ ਮਿਲਿਆ ਸੀ। ਏਅਰ ਇੰਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਇੱਥੋਂ ਉਡਾਣ ਭਰਨ ਵਾਲੀ ਫਲਾਈਟ 'ਏਆਈ 814' ਏ320 ਜਹਾਜ਼ ਦੁਆਰਾ ਚਲਾਈ ਗਈ ਸੀ।
ਇਹ ਵੀ ਪੜ੍ਹੋ : ਵਿਦੇਸ਼ ਰਹਿੰਦੇ ਪ੍ਰਵਾਸੀਆਂ 'ਚੋਂ ਸਭ ਤੋਂ ਜ਼ਿਆਦਾ ਪੈਸੇ ਭੇਜਣ ਦੇ ਮਾਮਲੇ ਭਾਰਤੀ NRI ਸਿਖ਼ਰ 'ਤੇ, ਚੀਨ ਵੀ ਪਛੜਿਆ
ਏਅਰ ਇੰਡੀਆ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਜਾਂਚ 'ਤੇ ਅੱਗ ਜਾਂ ਧੂੰਏਂ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਬੁਲਾਰੇ ਨੇ ਕਿਹਾ, “19 ਦਸੰਬਰ, 2023 ਨੂੰ ਦਿੱਲੀ ਤੋਂ ਮੁੰਬਈ ਲਈ ਉਡਾਣ ਭਰਨ ਵਾਲੇ AI814 ਦੇ ਇੱਕ ਇੰਜਣ ਵਿੱਚ ਅੱਗ ਦੀ ਚਿਤਾਵਨੀ ਦਾ ਸੰਕੇਤ ਦੇਖਿਆ ਗਿਆ ਸੀ। “ਸਾਵਧਾਨੀ ਵਜੋਂ, ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਸੀ ਅਤੇ ਹਵਾਈ ਆਵਾਜਾਈ ਨਿਯੰਤਰਣ ਨੂੰ ਸੂਚਿਤ ਕੀਤਾ ਗਿਆ ਸੀ।”
ਇਹ ਵੀ ਪੜ੍ਹੋ : Mark Zuckerburg ਟਾਪੂ 'ਤੇ ਬਣਵਾ ਰਹੇ 'ਗੁਪਤ ਰਿਹਾਇਸ਼', ਸੁਰੰਗ ਰਾਹੀਂ ਬੰਕਰ ਦੀ ਹੈ ਵਿਵਸਥਾ
ਇਹ ਵੀ ਪੜ੍ਹੋ : Elon Musk ਦੀ ਵਧੀ ਮੁਸ਼ਕਲ , ਯੂਰਪੀਅਨ ਯੂਨੀਅਨ ਦੀ ਰਡਾਰ 'ਤੇ ਸ਼ੁਰੂ ਹੋਈ 'X' ਦੀ ਜਾਂਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ
NEXT STORY