ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਰਸਮੀ ਰੂਪ ਨਾਲ 75,000 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਦੇ ਤਹਿਤ ਲਗਭਗ ਇਕ ਯੋਗ ਲਾਭਾਰਥੀਆਂ 'ਚ ਹਰੇਕ ਦੇ ਖਾਤੇ 'ਚ 2,000-2,000 ਹਜ਼ਾਰ ਰੁਪਏ ਦੀ ਰਾਸ਼ੀ ਦੀ ਪਹਿਲੀ ਕਿਸ਼ਤ ਸਥਾਨਾਂਤਰਿਤ ਕੀਤੀ ਜਾਵੇਗੀ। ਖੇਤੀਬਾੜੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਅੰਤਰਿਮ ਬਜਟ 2019-20 'ਚ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (ਪੀ.ਐੱਮ.ਕਿਸਾਨ) ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਦੋ ਹੈਕਟੇਅਰ ਤੱਕ ਦੀ ਖੇਤੀਬਾੜੀ ਯੋਗ ਭੂਮੀ ਰੱਖਣ ਵਾਲੇ 12 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਾਲ 'ਚ ਤਿੰਨ ਕਿਸਤਾਂ 'ਚ 6,000 ਰੁਪਏ ਦਿੱਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਫਰਵਰੀ ਨੂੰ ਗੋਰਖਪੁਰ 'ਚ ਇਕ ਕਿਸਾਨ ਰੈਲੀ 'ਚ ਰਸਮੀ ਤੌਰ ਨਾਲ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਸਾਨੂੰ ਉਮੀਦ ਹੈ ਕਿ ਇਸ ਨਾਲ ਕਰੀਬ ਇਕ ਕਰੋੜ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਫਾਇਦਾ ਹੋਵੇਗਾ।
ਅਧਿਕਾਰੀ ਨੇ ਕਿਹਾ ਕਿ ਇਸ ਆਯੋਜਨ ਦੇ ਮੌਕੇ 'ਤੇ 24 ਫਰਵਰੀ ਨੂੰ ਪ੍ਰਧਾਨ ਮੰਤਰੀ-ਕਿਸਾਨ ਪੋਰਟਲ 'ਤੇ ਅਪਲੋਡ ਕੀਤੇ ਗਏ ਪਾਤਰ ਕਿਸਾਨਾਂ ਨੂੰ ਪਹਿਲੀ ਕਿਸ਼ਤ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੀ ਕਿਸ਼ਤ ਇਕ ਅਪ੍ਰੈਲ ਤੋਂ ਦਿੱਤੀ ਜਾਵੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਕਿਸਾਨਾਂ ਨੂੰ ਵੀ ਪਹਿਲੀ ਕਿਸ਼ਤ ਮਿਲੇਗੀ ਜਿਨ੍ਹਾਂ ਦੇ ਨਾਂ ਪਾਤਰ ਲਾਭਾਰਥੀਆਂ ਨੂੰ ਸ਼ੁਰੂਆਤੀ ਸੂਚੀ 'ਚ ਨਹੀਂ ਆ ਪਾਏ ਹਨ ਤਾਂ ਅਧਿਕਾਰੀ ਨੇ ਕਿਹਾ ਕਿ ਮੂਲ ਸਿਧਾਂਤ ਇਹ ਹੈ ਕਿ ਪ੍ਰਣਾਲੀ ਦੀ ਅਸਮਰੱਥਾ ਜਾਂ ਅੜਚਨਾਂ ਦੇ ਕਾਰਨ ਕਿਸਾਨ ਲਾਭ ਤੋਂ ਵਾਂਝੇ ਨਹੀਂ ਹੋਣਗੇ।
ਅਧਿਕਾਰੀ ਨੇ ਕਿਹਾ ਕਿ ਪੂਰਬ ਉੱਤਰ 'ਚ ਕਿਸਾਨਾਂ ਦੇ ਨਾਲ-ਨਾਲ ਆਦਿਵਾਸੀ ਕਿਸਾਨਾਂ ਦੇ ਸਬੰਧ ਇਕ ਹੱਲ ਕੱਢਿਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਪੂਰਬ ਉੱਤਰ ਖੇਤਰ 'ਚ ਇਕ ਭਾਈਚਾਰਕ ਪ੍ਰਮੁੱਖ ਇਕ ਹਲਫਨਾਮਾ ਦੇਣਗੇ ਕਿ ਹਰੇਕ ਕਿਸਾਨ ਦੇ ਕੋਲ ਕਿੰਨੀ ਜ਼ਮੀਨ ਹੈ। ਉਸ ਦੇ ਆਧਾਰ 'ਤੇ ਅਸੀਂ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਰਾਸ਼ੀ ਟਰਾਂਸਫਰ ਕਰਨਗੇ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੰਗਲਾਤ ਖੇਤਰਾਂ 'ਚ ਖੇਤੀਬਾੜੀ ਭੂਮੀ 'ਤੇ ਅਧਿਕਾਰ ਰੱਖਣ ਵਾਲੇ ਆਦਿਵਾਸੀ ਕਿਸਾਨਾਂ ਨੂੰ ਵੀ ਇਸ ਯੋਜਨਾ ਦੇ ਤਹਿਤ ਲਾਭ ਮਿਲੇਗਾ।
ਵੰਦੇ ਭਾਰਤ ਟ੍ਰੇਨ ਲਾਂਚ, PM ਮੋਦੀ ਨੇ ਦਿਖਾਈ ਹਰੀ ਝੰਡੀ
NEXT STORY