ਨਵੀਂ ਦਿੱਲੀ- ਸਮਾਰਟ ਫੋਨ ਬਾਜ਼ਾਰ ਵਿਚ ਹੁਣ ਤੁਹਾਨੂੰ ਜਲਦ ਹੀ ਇਕ ਦਿੱਗਜ ਕੰਪਨੀ ਦੇ ਫੋਨ ਨਹੀਂ ਦਿਖਾਈ ਦੇਣਗੇ। ਉਹ ਕੰਪਨੀ ਹੈ ਐੱਲ. ਜੀ.। LG ਆਪਣੀ ਮੋਬਾਇਲ ਬਿਜ਼ਨੈੱਸ ਯੂਨਿਟ ਬੰਦ ਕਰ ਰਹੀ ਹੈ। ਕੰਪਨੀ ਨੇ ਇਸ ਦਾ ਸੋਮਵਾਰ ਨੂੰ ਐਲਾਨ ਕੀਤਾ ਹੈ। ਬਾਜ਼ਾਰ ਵਿਚੋਂ ਹਟਣ ਵਾਲਾ ਇਹ ਪਹਿਲਾ ਵੱਡਾ ਬ੍ਰਾਂਡ ਹੈ।
LG ਨੇ ਕਿਹਾ ਹੈ ਕਿ ਕੰਪਨੀ ਫਿਲਹਾਲ ਆਪਣੇ ਸਟਾਕ ਨੂੰ ਖ਼ਤਮ ਕਰਨ ਲਈ ਫੋਨਾਂ ਨੂੰ ਬਾਜ਼ਾਰ ਵਿਚ ਉਪਲਬਧ ਕਰਾਉਂਦੀ ਰਹੇਗੀ। ਇਸ ਦੇ ਨਾਲ ਹੀ ਕੰਪਨੀ ਇਕ ਨਿਸ਼ਚਿਤ ਮਿਆਦ ਲਈ ਗਾਹਕਾਂ ਨੂੰ ਸਰਵਿਸ ਸਬੰਧੀ ਸਹਾਇਤਾ ਵੀ ਦੇਵੇਗੀ ਤੇ ਇਸ ਤੋਂ ਇਲਾਵਾ ਸਾਫਟਵੇਅਰ ਅਪਡੇਟ ਵੀ ਜਾਰੀ ਕਰਦੀ ਰਹੇਗੀ।
ਇਹ ਵੀ ਪੜ੍ਹੋ- ਸੋਨੇ 'ਚ ਸਾਲ ਦੀ ਪਹਿਲੀ ਤਿਮਾਹੀ 'ਚ 5,000 ਰੁਪਏ ਦੀ ਗਿਰਾਵਟ, ਜਾਣੋ ਮੁੱਲ
LG ਮੋਬਾਇਲ ਫੋਨ ਬਿਜ਼ਨੈੱਸ ਨੂੰ ਬੰਦ ਕਰਨ ਦਾ ਕੰਮ 31 ਜੁਲਾਈ ਤੱਕ ਪੂਰਾ ਕਰ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਸ ਤਾਰੀਖ਼ ਤੋਂ ਬਾਅਦ ਵੀ ਕੁਝ ਮੌਜੂਦਾ ਮਾਡਲਾਂ ਦਾ ਸਟਾਕ ਉਪਲਬਧ ਰਹਿ ਸਕਦਾ ਹੈ। ਐੱਲ. ਜੀ. ਦਾ ਕਹਿਣਾ ਹੈ ਕਿ ਮੋਬਾਇਲ ਫੋਨ ਬਿਜ਼ਨੈੱਸ ਯੂਨਿਟ ਬੰਦ ਕਰਨ ਨਾਲ ਕੰਪਨੀ ਇਲੈਕਟ੍ਰਿਕ ਵ੍ਹੀਕਲਸ ਕੰਪੋਨੈਂਟਸ, ਆਰਟੀਫਿਸ਼ਲ ਇੰਟੈਲੀਜੈਂਸ, ਕੁਨੈਕਟਡ ਡਿਵਾਇਸਜ਼, ਸਮਾਰਟ ਹੋਮਸ, ਬਿਜ਼ਨੈੱਸ-ਟੂ-ਬਿਜ਼ਨੈੱਸ ਸਲਿਊਸ਼ਨ ਵਰਗੇ ਖੇਤਰਾਂ 'ਤੇ ਧਿਆਨ ਦੇ ਸਕੇਗੀ। ਕੰਪਨੀ 2015 ਦੀ ਦੂਜੀ ਤਿਮਾਹੀ ਤੋਂ ਸਮਾਰਟ ਫੋਨ ਬਿਜ਼ਨੈੱਸ ਵਿਚ ਲਗਾਤਾਰ 23 ਤਿਮਾਹੀ ਤੋਂ ਘਾਟੇ ਦਾ ਸਾਹਮਣਾ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਐੱਲ. ਜੀ. ਨੇ ਪਹਿਲਾਂ ਹੀ ਕੁਝ ਕਰਮਚਾਰੀਆਂ ਨੂੰ ਫੋਨ ਡਿਵੀਜ਼ਨ ਤੋਂ ਦੂਜੇ ਬਿਜ਼ਨੈੱਸ ਯੂਨਿਟ ਵਿਚ ਤਬਾਦਲਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ
►ਐੱਲ. ਜੀ. ਦੇ ਸਮਾਰਟ ਫੋਨ ਕਾਰੋਬਾਰ 'ਚੋਂ ਬਾਹਰ ਨਿਕਲਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ
ATM 'ਚੋਂ ਨਿਕਲਣ 'ਪਾਟੇ' ਨੋਟ ਤਾਂ ਕਰੋ ਇਹ ਕੰਮ, ਬੈਂਕ ਵੀ ਨਹੀਂ ਕਰ ਸਕਦਾ ਨਜ਼ਰਅੰਦਾਜ਼
NEXT STORY