ਨਵੀਂ ਦਿੱਲੀ- ਵਾਲਮਾਰਟ ਦੀ ਫਲਿਪਕਾਰਟ ਨੇ ਅਗਲੇ ਤਿਉਹਾਰੀ ਮੌਸਮ ਵਿਚ ਡਿਲਿਵਰੀ ਸਮਰੱਥਾ ਵਧਾਉਣ ਅਤੇ ਆਪਣੀ ਸਪਲਾਈ ਲੜੀ ਮਜ਼ਬੂਤ ਕਰਨ ਲਈ 50,000 ਤੋਂ ਜ਼ਿਆਦਾ ਕਰਿਆਨਾ ਦੁਕਾਨਦਾਰਾਂ ਨੂੰ ਮੰਚ ਨਾਲ ਜੋੜਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਤਿਉਹਾਰੀ ਮੌਸਮ ਅਤੇ ਬਿੱਗ ਬਿਲੀਅਨ ਡੇਜ ਸੇਲ ਦੀਆਂ ਤਿਆਰੀਆਂ ਲਈ ਕੰਪਨੀ ਆਪਣੇ ਕਰਿਆਨਾ ਦੁਕਾਨਦਾਰਾਂ ਨੂੰ ਜੋੜਨ ਦੇ ਪ੍ਰੋਗਰਾਮ ਦਾ ਵਿਸਥਾਰ ਕਰ ਰਹੀ ਹੈ। ਇਸ ਨਾਲ ਕੰਪਨੀ ਨੂੰ 850 ਤੋਂ ਵਧੇਰੇ ਸ਼ਹਿਰਾਂ ਤੱਕ ਤੇਜ਼ ਡਿਲਿਵਰੀ ਕਰਨ ਵਿਚ ਮਦਦ ਮਿਲੇਗੀ। ਕੰਪਨੀ ਨੇ ਕਿਹਾ ਕਿ 50 ਹਜ਼ਾਰ ਤੋਂ ਵਧੇਰੇ ਕਰਿਆਨਾ ਦੁਕਾਨਦਾਰਾਂ ਨੂੰ ਮੰਚ ਨਾਲ ਜੋੜਿਆ ਗਿਆ ਹੈ।
ਫਲਿਪਕਾਰਟ ਦਾ ਟੀਚਾ ਗਾਹਕਾਂ ਨੂੰ ਨਿੱਜੀ ਤੇ ਤੇਜ਼ ਈ-ਵਣਜ ਅਨੁਭਵ ਪ੍ਰਦਾਨ ਕਰਵਾਉਣਾ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਲਈ ਵਧੇਰੇ ਤਨਖਾਹ ਅਤੇ ਡਿਜੀਟਲੀਕਰਣ ਕਰਨ ਦਾ ਮੌਕਾ ਦੇਣਾ ਵੀ ਹੈ।
ਦੱਸ ਦਈਏ ਕਿ ਈ-ਵਣਜ ਕੰਪਨੀਆਂ ਦੇ ਕਾਰੋਬਾਰਾਂ ਦਾ ਵੱਡਾ ਹਿੱਸਾ ਤਿਉਹਾਰੀ ਸੀਜ਼ਨ ਦੌਰਾਨ ਆਉਂਦਾ ਹੈ। ਮੰਗਲਵਾਰ ਨੂੰ ਐਮਾਜ਼ੋਨ ਨੇ ਵਿਸ਼ਾਖਾਪਟਨਮ, ਫਾਰੂਖਨਗਰ, ਮੁੰਬਈ, ਬੈਂਗਲੁਰੂ ਅਤੇ ਅਹਿਮਦਾਬਾਦ ਵਿਚ 5 ਨਵੇਂ ਗੋਦਾਮ ਅਤੇ ਦੇਸ਼ ਭਰ ਵਿਚ 8 ਗੋਦਾਮਾਂ ਦਾ ਵਿਸਥਾਰ ਕਰਨ ਦੀ ਘੋਸ਼ਣਾ ਕੀਤੀ ਤਾਂ ਕਿ ਤਿਉਹਾਰੀ ਮੌਸਮ ਵਿਚ ਸਮਰੱਥਾ ਵਧਾਈ ਜਾ ਸਕੇ।
ਬੀਬੀ ਬਾਦਲ ਵੱਲੋਂ ਬਾਰਾਬੰਕੀ 'ਚ ਫੂਡ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ
NEXT STORY