ਨਵੀਂ ਦਿੱਲੀ— ਬੁੱਧਵਾਰ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ 'ਆਰਗੇਨਿਕ ਇੰਡੀਆ ਪ੍ਰਾਈਵੇਟ ਲਿਮਟਿਡ' ਦੇ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ, ਜਿਸ ਨੂੰ 55 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ।
ਇਸ ਫੂਡ ਪ੍ਰੋਸੈਸਿੰਗ ਫੂਡ ਯੂਨਿਟ ਨਾਲ ਲਗਭਗ 5,000 ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਬੀਬੀ ਬਾਦਲ ਨੇ ਕਿਹਾ, ''ਫੂਡ ਪ੍ਰੋਸੈਸਿੰਗ ਖੇਤਰ ਲਗਭਗ 8.5 ਫੀਸਦੀ ਸਾਲਾਨਾ ਦੀ ਵਾਧਾ ਦਰ ਨਾਲ ਵੱਧ ਰਿਹਾ ਹੈ।'' ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ, ਵਿਸ਼ਵ ਪੱਧਰ 'ਤੇ ਪ੍ਰੋਸੈਸਡ ਫੂਡ ਦੀ ਬਰਾਮਦ ਨੂੰ ਉਤਸ਼ਾਹਤ ਕਰਨਾ ਹੈ।
ਇਕ ਸਰਕਾਰੀ ਬਿਆਨ ਅਨੁਸਾਰ, ਆਰਗੇਨਿਕ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ 100 ਲੋਕਾਂ ਨੂੰ ਪ੍ਰਤੱਖ ਰੋਜ਼ਗਾਰ ਅਤੇ 250 ਲੋਕਾਂ ਨੂੰ ਅਪ੍ਰਤੱਖ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ। ਇਸ ਯੂਨਿਟ ਦੀ ਪ੍ਰੋਸੈਸਿੰਗ ਸਮਰਥਾ ਪ੍ਰਤੀ ਦਿਨ ਤਿੰਨ ਟਨ ਦੀ ਹੈ ਅਤੇ ਇਸ 'ਚ 350 ਕਰੋੜ ਰੁਪਏ ਦੀ ਖੇਤੀ ਉਪਜ ਦੀ ਪ੍ਰੋਸੈਸਿੰਗ ਹੋਵੇਗੀ। ਇਸ ਇਕਾਈ 'ਚ ਤੁਲਸੀ ਗ੍ਰੀਨ ਟੀ, ਸਵੀਟ ਲੇਮਨ ਗ੍ਰੀਨ ਟੀ, ਲੇਮਨ ਜਿੰਜਰ ਗ੍ਰੀਨ ਟੀ, ਅਨਾਰ ਗ੍ਰੀਨ ਟੀ, ਸਵੀਟ ਰੋਜ, ਤੁਲਸੀ ਮਸਾਲਾ ਬਣਾਏ ਜਾਂਦੇ ਹਨ। ਇਹ ਉੱਤਰ ਪ੍ਰਦੇਸ਼ 'ਚ ਬਾਰਾਬੰਕੀ ਦੇ ਫੇਜ-2, ਯੂ. ਪੀ. ਐੱਸ. ਆਈ. ਡੀ. ਸੀ. ਉਦਯੋਗਿਕ ਖੇਤਰ ਦੇ ਐਗਰੋ ਪਾਰਕ 'ਚ 3.18 ਏਕੜ ਖੇਤਰ 'ਚ ਫੈਲਿਆ ਹੋਇਆ ਹੈ।
ਸਰਕਾਰ 'ਤੇ ਖਰਚ ਦਾ ਬੋਝ, ਕੋਲ ਇੰਡੀਆ ਦੀਆਂ 54 ਯੋਜਨਾਵਾਂ 'ਚ ਹੋਈ ਦੇਰੀ
NEXT STORY