ਕੋਲਕਾਤਾ (ਭਾਸ਼ਾ) - ਦੈਨਿਕ ਵਰਤੋਂ ਦੇ ਘਰੇਲੂ ਸਾਮਾਨ (ਐੱਫ.ਐੱਮ.ਸੀ.ਜੀ.) ਬਣਾਉਣ ਵਾਲੀਆਂ ਕੰਪਨੀਆਂ ਦਾ ਮਾਲੀਆ ਵਾਧਾ ਚਾਲੂ ਵਿੱਤੀ ਸਾਲ ’ਚ 7-9 ਫੀਸਦੀ ਦੇ ਦਰਮਿਆਨ ਰਹਿਣ ਦਾ ਅੰਦਾਜ਼ਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਰੇਟਿੰਗਸ ਨੇ ਰਿਪੋਰਟ ਜਾਰੀ ਕਰ ਕੇ ਕਿਹਾ ਕਿ ਚਾਲੂ ਵਿੱਤੀ ਸਾਲ (2024-25) ’ਚ ਸੰਭਾਵਿਤ ਮਾਲੀਆ ਵਾਧੇ ਨੂੰ ਵਿਕਰੀ ਦੀ ਮਾਤਰਾ ਵਧਣ ਨਾਲ ਸਮਰਥਨ ਮਿਲੇਗਾ। ਇਸ ਵਿਚ ਪੇਂਡੂ ਮੰਗ ਦੀ ਬਹਾਲੀ ਅਤੇ ਸਥਿਰ ਸ਼ਹਿਰੀ ਮੰਗ ਦਾ ਵਿਸ਼ੇਸ਼ ਯੋਗਦਾਨ ਹੋਵੇਗਾ।
ਵਿੱਤੀ ਸਾਲ 2023-24 ’ਚ ਐੱਫ.ਐੱਮ.ਸੀ.ਜੀ. ਖੇਤਰ ਦਾ ਅੰਦਾਜ਼ਨ ਵਾਧਾ 5 ਤੋਂ 7 ਫੀਸਦੀ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਖੁਰਾਕ ਅਤੇ ਪੀਣ ਵਾਲੇ ਪਦਾਰਥ (ਐੱਫ. ਐਂਡ ਬੀ.) ਹਿੱਸੇ ਦੀ ਵਿਕਰੀ ਲਈ ਪ੍ਰਮੁੱਖ ਕੱਚੇ ਮਾਲ ਦੀਆਂ ਕੀਮਤਾਂ ’ਚ ਮਾਮੂਲੀ ਵਾਧੇ ਨਾਲ ਵਿਕਰੀ ਏਕਲ ਅੰਕ ’ਚ ਵਧਣ ਦਾ ਅੰਦਾਜ਼ਾ ਹੈ। ਹਾਲਾਂਕਿ, ਨਿੱਜੀ ਦੇਖਭਾਲ ਅਤੇ ਘਰੇਲੂ ਦੇਖਭਾਲ ਖੇਤਰਾਂ ਦੇ ਲਈ ਪ੍ਰਮੁੱਖ ਕੱਚੇ ਮਾਲ ਦੀਆਂ ਕੀਮਤਾਂ ਸਥਿਰ ਰਹਿਣ ਦੀ ਸੰਭਾਵਨਾ ਹੈ।
ਕ੍ਰਿਸਿਲ ਰੇਟਿੰਗਸ ਦੇ ਨਿਰਦੇਸ਼ਕ ਰਵਿੰਦਰ ਵਰਮਾ ਨੇ ਕਿਹਾ, ‘‘ਉਤਪਾਦ ਸੈਕਸ਼ਨ ਅਤੇ ਫਰਮਾਂ ਦੇ ਲਈ ਮਾਲੀਆ ਵਾਧਾ ਵੱਖ-ਵੱਖ ਹੋਵੇਗੀ। ਪੇਂਡੂ ਮੰਗ ’ਚ ਸੁਧਾਰ ਨਾਲ ਇਸ ਵਿੱਤੀ ਸਾਲ ’ਚ ਐਂਫ. ਐਂਡ ਬੀ. ਸੈਕਸ਼ਨ ’ਚ 8-9 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਨਿੱਜੀ ਦੇਖਭਾਲ ਸੈਕਸ਼ਨ ’ਚ 6 ਤੋਂ 7 ਫੀਸਦੀ ਅਤੇ ਘਰੇਲੂ ਦੇਖਭਾਲ ’ਚ 8 ਤੋਂ 9 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ।’’
ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਫ.ਐੱਮ.ਸੀ.ਜੀ. ਕੰਪਨੀਆਂ ਪ੍ਰਾਪਤੀ ਦੇ ਮੌਕਿਆਂ ’ਤੇ ਨਜ਼ਰ ਬਣਾਈ ਰੱਖਣਗੀਆਂ, ਜਿਸ ਨਾਲ ਉਨ੍ਹਾਂ ਨੂੰ ਉਤਪਾਦ ਪੇਸ਼ਕਸ਼ ਦਾ ਵਿਸਥਾਰ ਕਰਨ ’ਚ ਮਦਦ ਮਿਲੇਗੀ।
ਪੈਕੇਟ ਵਾਲੇ ਖੁਰਾਕੀ ਪਦਾਰਥਾਂ ’ਤੇ ਲੂਣ, ਖੰਡ, ਫੈਟ ਬਾਰੇ ਬੋਲਡ ਅੱਖਰਾਂ, ਵੱਡੇ ਫੌਂਟ ’ਚ ਦੱਸਣਾ ਹੋਵੇਗਾ
NEXT STORY